ਕਰਮਯੋਗੀ ਗੁਰੂਆਂ ਦੇ ਵਿਚਾਰਾਂ ਰਾਹੀਂ ਹੀ ਭਵਿੱਖ ਸਿਹਤਮੰਦ ਸੁਰਖਿਅਤ ਖੁਸ਼ਹਾਲ ਹੋਣਗੇ- ਡਾਕਟਰ ਰਾਕੇਸ਼ ਵਰਮੀ।

ਪਟਿਆਲਾ- ਅੰਤਰਰਾਸ਼ਟਰੀ ਅਧਿਆਪਕ ਦਿਵਸ਼ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ 21 ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਕਾਲਜ ਪ੍ਰੋਫ਼ੈਸਰਾਂ ਦਾ ਬਤੌਰ, ਸਰਵੋਤਮ ਅਧਿਆਪਕ ਗੁਰੂਆਂ ਵਜੋਂ ਸਨਮਾਨ ਕੀਤਾ। ਇਸ ਮੌਕੇ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਸਿੰਘ,ਨੇ ਸਮਾਗਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ 31 ਸਾਲਾਂ ਵਿੱਚ ਹਰ ਮਹੀਨੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਡੀ ਬੀ ਜੀ ਵਲੋਂ 2010 ਗੁਰੂਆਂ ਦੇ ਰੂਤਬੇ, ਨਿਸ਼ਕਾਮ ਯੋਗਦਾਨ ਪੂਜਾ ਭਗਤੀ ਦੀ ਭਾਵਨਾਵਾ ਨੂੰ ਸਨਮਾਨਿਤ ਕਰਕੇ ਅਤੇ 26500 ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ, ਵਰਦੀਆਂ, ਕਿਤਾਬਾਂ, ਕਾਪੀਆਂ ਰਾਹੀਂ ਸਹਾਰਾ ਦੇਕੇ, ਉਨ੍ਹਾਂ ਦੀ ਉਚੇਰੀ ਸਿੱਖਿਆ ਦੇ ਸੁਪਨਿਆਂ ਨੂੰ ਸੰਪੁਰਨ ਕਰਕੇ, ਰਾਸ਼ਟਰੀ ਰਿਕਾਰਡ ਕਾਇਮ ਕੀਤੇ ਹਨ।

ਸੈਂਕੜੇ ਖੂਨ ਦਾਨ ਕੈਂਪ ਲਗਾਕੇ ਹਜ਼ਾਰਾਂ ਯੂਨਿਟ ਖੂਨ, ਹਸਪਤਾਲਾਂ ਵਿਖੇ ਦਾਨ ਕਰਵਾਕੇ ਹਜ਼ਾਰਾਂ ਮਰੀਜ਼ਾਂ ਨੂੰ ਬਚਾਉਣ ਵਿਚ ਮਦਦ ਕੀਤੀ।ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਵਲੋਂ ਆਪ ਵੀ 88- 88 ਵਾਰ ਖੂਨ ਦਾਨ ਕੀਤਾ ਜਾ ਚੁੱਕਾ ਹੈ।  ਮਨਜੀਤ ਸਿੰਘ ਪੂਰਬਾ ਪ੍ਰੋਜੈਕਟ ਇੰਚਾਰਜ ਨੇ ਦੱਸਿਆ ਕਿ ਇਹ ਸੁਸਾਇਟੀ ਕੁਝ ਡੈਡੀਕੇਟਿਡ ਦੋਸਤਾਂ ਰਾਹੀਂ ਮੈਡੀਕਲ ਕੈਂਪਾਂ ਤੋਂ ਸ਼ੁਰੂ ਕਰਕੇ, ਅਜ 1200 ਭੈਣ ਭਰਾਵਾਂ ਨਾਲ, ਪੰਜਾਬ ਵਿੱਚ ਮਾਨਵਤਾ, ਵਿਦਿਆਰਥੀਆਂ, ਮਰੀਜ਼ਾਂ, ਹਾਦਸੇਗ੍ਰਸਤ ਜਾਨਾਂ ਬਚਾਉਣ, ਐਂਬੂਲੈਂਸ ਸੇਵਾਵਾਂ, ਕੰਪਿਊਟਰ ਸੇਟਰਾ ਰਾਹੀਂ ਲੱਖਾਂ ਰੁਪਏ ਖਰਚ ਕੇ, ਪ੍ਰਸੰਸਾਯੋਗ ਉਪਰਾਲੇ ਕਰ ਰਹੀ ਹੈ। 
ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਅਤੇ ਡਾਕਟਰ ਰਿਸ਼ਮਾਂ ਕੌਹਲੀ ਨੇ ਕਿਹਾ ਕਿ ਡੀ ਬੀ ਜੀ ਦੀ ਅਗਵਾਈ ਹੇਠ ਵਿਦਿਆਰਥੀਆਂ, ਕਰਮਚਾਰੀਆਂ, ਨਾਗਰਿਕਾਂ ਨੂੰ ਆਫ਼ਤ ਪ੍ਰਬੰਧਨ,ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਤਾਂ ਜ਼ੋ ਆਪਦਾਵਾਂ, ਘਰੈਲੂ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ ਸਮੇਂ ਪੀੜਤਾਂ ਦੀਆਂ ਜਾਨਾਂ, ਨੇੜੇ ਦੇ ਨੋਜਵਾਨਾ ਰਾਹੀ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾ ਰਹੇ ਹਾਂ। ਮੈਂਬਰਾਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ, ਵਧਾਈਆਂ ਅਤੇ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ।