
11 ਜਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਸ਼ੁੱਭਆਨੰਦ ਕਾਰਜ 26 ਮਾਰਚ ਨੂੰ ਹੋਣਗੇ/ ਦਲਜੀਤ ਸਿੰਘ ਬੈਂਸ
ਹੁਸ਼ਿਆਰਪੁਰ- ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਜੀ ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੀ ਸਰਪ੍ਰਸਤੀ ਹੇਠ 26 ਮਾਰਚ ਦਿਨ ਬੁੱਧਵਾਰ ਨੂੰ ਕਿਲਾ ਆਨੰਦਗੜ ਸਾਹਿਬ ਦੇ ਦੀਵਾਨ ਹਾਲ ਵਿੱਚ 11 ਜਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਆਨੰਦ ਕਾਰਜ ਸਮੂਹਿਕ ਰੂਪ ਵਿਚ ਕਰਵਾਏ ਜਾ ਰਹੇ ਹਨ।
ਹੁਸ਼ਿਆਰਪੁਰ- ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਜੀ ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੀ ਸਰਪ੍ਰਸਤੀ ਹੇਠ 26 ਮਾਰਚ ਦਿਨ ਬੁੱਧਵਾਰ ਨੂੰ ਕਿਲਾ ਆਨੰਦਗੜ ਸਾਹਿਬ ਦੇ ਦੀਵਾਨ ਹਾਲ ਵਿੱਚ 11 ਜਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਆਨੰਦ ਕਾਰਜ ਸਮੂਹਿਕ ਰੂਪ ਵਿਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਬੈਂਸ ਹੋਰਾਂ ਨੇ ਦੱਸਿਆ ਕਿ ਸੰਗਤਾਂ ਨੂੰ ਇਸ ਮਹਾਨ ਕਾਰਜ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸ੍ਰੀ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਵਾਲੀ
ਸੜਕ ਜਿਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਖਰਚ ਕੇ ਨਵੀਂ ਬਣਾ ਰਹੇ ਹਨ, ਜੋ ਕਿ 50% ਫੀਸਦੀ ਕੰਮ ਵੀ ਮੁਕੰਮਲ ਹੇ ਚੁੱਕਿਆ ਹੈ। ਜੋ ਕਿ ਸੰਗਤਾਂ ਨੂੰ ਟੋਲ ਟੈਕਸ ਤੋਂ ਬਚਾਉਣ ਦੇ ਨਾਲ-ਨਾਲ ਹੋਣ ਵਾਲੇ ਦਰਦਨਾਕ ਹਾਦਸਿਆਂ ਤੋਂ ਵੀ ਰਾਹਤ ਦਿਵਾਉਣ ਵਿੱਚ ਅਹਿਮ ਰੋਲ ਪਾਏਗੀ। ਸੜਕ ਬਣਾਉਣ ਦੇ ਕਾਰਜ ਵਿੱਚ ਸਿੱਖ ਕੌਮ ਤੇ ਹੋਰ ਧਰਮਾਂ ਦੇ ਭਾਈਚਾਰਿਆਂ ਵਲੋਂ ਮਿਲੇ ਵਡਮੁੱਲੇ ਸਮਰਥਨ ਸਦਕਾ ਸੜਕ ਦਾ ਕੰਮ ਛੇਤੀ ਹੀ ਨੇਪਰੇ ਚੜ੍ਹਨ ਵਲ ਆਪਣੇ ਕਦਮ ਵਧਾ ਰਿਹਾ ਹੈ। ਦਲਜੀਤ ਸਿੰਘ ਬੈਂਸ ਨੇ ਹੋਰ ਦੱਸਿਆ ਕਿ ਸੰਗਤਾਂ ਦੇ ਅਥਾਹ ਜੋਸ਼ ਤੇ ਪਿਆਰ ਨਾਲ ਹੀ ਇਹ ਕਾਰਜ ਹੋ ਰਹੇ ਹਨ। ਜੋਂ ਕਿ ਹੁਣ ਲਗਭਗ ਮੁਕੰਮਲ ਹੋਣ ਦੀ ਕਗਾਰ ਤੇ ਹਨ। ਇਸ ਲਈ ਸੰਗਤਾਂ ਨੂੰ ਵੀ ਹਮੇਸ਼ਾਂ ਇਸੇ ਤਰ੍ਹਾਂ ਹੀ ਪਿਆਰ ਨਾਲ ਸਹਿਯੋਗ ਦੇ ਕੇ ਸੰਤਾਂ, ਮਹਾਂਪੁਰਸ਼ਾਂ ਦੇ ਨੇਕੀ ਦੇ ਕੰਮ ਵਿੱਚ ਯੋਗਦਾਨ ਦਿੰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਮੁਨਸ਼ੀ, ਬਾਬਾ ਸਾਹਿਬ ਸਿੰਘ, ਬਾਬਾ ਹੀਰਾ ਸਿੰਘ ਪੰਨੂੰ, ਭਾਈ ਸਿਮਰਨ ਸਿੰਘ ਵੜੈਚ, ਮਨਜਿੰਦਰ ਸਿੰਘ ਅਟਵਾਲ, ਚਰਨ ਸਿੰਘ ਅਮ੍ਰਿਤਸਰ, ਇੰਦਰਜੀਤ ਸਿੰਘ ਬੰਬ, ਹਰਪਾਲ ਸਿੰਘ ਪਾਲ, ਡਾਕਟਰ ਗੁਰਮੇਲ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ, ਜਗਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹੋਰ ਲੋਕ ਹਾਜਰ ਸਨ।
