‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ’ਤੇ 50 ਤੋਂ ਘੱਟ ਹਥਿਆਰ ਦਾਗੇ

ਨਵੀਂ ਦਿੱਲੀ- ‘ਅਪਰੇਸ਼ਨ ਸਿੰਧੂਰ’ ਦੇ ਤਿੰਨ ਮਹੀਨੇ ਬਾਅਦ ਭਾਰਤੀ ਹਵਾਈ ਫੌਜ ਦੇ ਉਪ ਮੁਖੀ ਨੇ ਨਵਾਂ ਖੁਲਾਸਾ ਕੀਤਾ ਹੈ। ਏਅਰ ਮਾਰਸ਼ਲ ਐਨ ਤਿਵਾੜੀ ਨੇ ਕਿਹਾ ਕਿ ਪਾਕਿਸਤਾਨ ’ਤੇ ਭਾਰਤੀ ਫੌਜ ਨੇ 50 ਤੋਂ ਵੀ ਘੱਟ ਹਥਿਆਰ ਦਾਗੇ ਤੇ ਉਹ ਸੀਜ਼ਫਾਇਰ ਲਈ ਗੱਲਬਾਤ ਕਰਨ ਬਾਰੇ ਕਹਿਣ ਲੱਗਿਆ।

ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਸੂਚੀ ਵਿਚ ਹੋਰ ਵੀ ਕਈ ਵੱਡੇ ਨਿਸ਼ਾਨੇ ਸਨ ਤੇ ਭਾਰਤ ਨੇ ਨੌਂ ਸਥਾਨਾਂ ’ਤੇ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜੰਗ ਸ਼ੁਰੂ ਕਰਨੀ ਬਹੁਤ ਸੌਖੀ ਹੈ ਪਰ ਇਸ ਨੂੰ ਖਤਮ ਕਰਨਾ ਓਨਾ ਹੀ ਔਖਾ ਹੈ। ਇਸ ਬਹੁਤ ਮਹੱਤਵਪੂਰਨ ਸੀ ਤਾਂ ਕਿ ਭਾਰਤੀ ਫੌਜਾਂ ਚੌਕਸ ਰਹਿਣ ਤੇ ਕਿਸੇ ਵੀ ਹੰਗਾਮੀ ਹਾਲਤ ਲਈ ਤਿਆਰ ਰਹਿਣ। 
ਉਨ੍ਹਾਂ ਕਿਹਾ ਕਿ ਚਾਰ ਦਿਨਾਂ ਦੀ ਜੰਗ ਤੋਂ ਬਾਅਦ ਗੁਆਂਢੀ ਦੇਸ਼ ਨੂੰ ਸਮਝ ਆ ਗਈ ਕਿ ਜੰਗ ਅੱਗੇ ਵਧਾਉਣਾ ਉਸ ਲਈ ਠੀਕ ਨਹੀਂ ਹੈ।