
ਖੇਡ ਮੰਤਰੀ ਨੇ ਯਮੁਨਾ ਵਿੱਚ ਵੱਧਦੇ ਜਲਪੱਧਰ ਦੇ ਮੱਦੇਨਜਰ ਕੀਤਾ ਪਿੰਡਾਂ ਦਾ ਦੌਰਾ
ਚੰਡੀਗੜ੍ਹ, 2 ਸਤੰਬਰ - ਯਮੁਨਾ ਨਦੀ ਵਿੱਚ ਵੱਧ ਜਲ੍ਹ ਪੱਧਰ ਦੇ ਮੱਦੇਨਜਰ ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪਲਵਲ ਦੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ ਅਤੇ ਗ੍ਰਾਮੀਣਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਸਥਿਤੀ ਵਿੱਚ ਘਰਾਉਣ ਨਹੀਂ ਸੋਗ ਸਾਵਧਾਨੀ ਵਰਤਣ। ਸਰਕਾਰ ਲੋਕਾਂ ਦੇ ਨਾਲ ਖੜੀ ਹੈ।
ਚੰਡੀਗੜ੍ਹ, 2 ਸਤੰਬਰ - ਯਮੁਨਾ ਨਦੀ ਵਿੱਚ ਵੱਧ ਜਲ੍ਹ ਪੱਧਰ ਦੇ ਮੱਦੇਨਜਰ ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪਲਵਲ ਦੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ ਅਤੇ ਗ੍ਰਾਮੀਣਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਸਥਿਤੀ ਵਿੱਚ ਘਰਾਉਣ ਨਹੀਂ ਸੋਗ ਸਾਵਧਾਨੀ ਵਰਤਣ। ਸਰਕਾਰ ਲੋਕਾਂ ਦੇ ਨਾਲ ਖੜੀ ਹੈ।
ਜਿਲ੍ਹਾ ਪ੍ਰਸਾਸ਼ਨ ਦੀ ਟੀਮ ਨੂੰ ਨਾਲ ਲੈ ਕੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਖਾਦਰ ਖੇਤਰ ਦੌਰੇ ਦੀ ਸ਼ੁਰੂਆਤ ਬਾਗਪੁਰ ਪਿੰਡ ਤੋਂ ਕੀਤੀ, ਜਦੋਂ ਕਿ ਸਮਾਪਨ ਥੰਥਰੀ ਪਿੰਡ ਵਿੱਚ ਹੋਇਆ। ਇਸ ਦੌਰਾਨ ਉਨ੍ਹਾਂ ਨੇ ਜਲਭਰਾਵ ਵਾਲੇ ਸੰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਗ੍ਰਾਮੀਣਾਂ ਨਾਲ ਗਲਬਾਤ ਕਰਦੇ ਹੋਏ ਹੋਏ ਸਥਿਤੀ ਦਾ ਜਾਇਜਾ ਲਿਆ। ਰਾਜਪੁਰ-ਦੋਸਤਪੁਰ ਪਿੰਡ ਵਿੱਚ ਬੰਨ੍ਹ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੋਕੇ 'ਤੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੇ ਗ੍ਰਾਮੀਣਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਰ ਸੰਭਵ ਮਦਦ ਮਹੁਇਆ ਕਰਵਾਈ ਜਾਵੇਗੀ।
ਦੌਰੇ ਦੌਰਾਨ ਉਨ੍ਹਾਂ ਨੇ ਵਾਪਸੀ ਵਿੱਚ ਬਾਗਪੁਰ ਪਿੰਡ ਵਿੱਚ ਜਿਲ੍ਹਾ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਮਾਣਯੋਗ ਲੋਕਾਂ ਦੀ ਮੀਟਿੰਗ ਲਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਬੰਧਿਤ ਪਿੰਡਾਂ ਵਿੱਚ ਬਿਜਲੀ-ਪਾਣੀ ਦੀ ਪੂਰੀ ਵਿਵਸਥਾ ਯਕੀਨੀ ਕੀਤੀ ਜਾਵੇ। ਜਲ ਭਰਾਵ ਦੀ ਸਥਿਤੀ ਨਾਲ ਨਜਿਠਣ ਲਈ ਸਿੰਚਾਈ ਵਿਭਾਗ ਪਹਿਲਾਂ ਹੀ ਪ੍ਰਬੰਧ ਰੱਖੇ। ਡੀਜ਼ਲ ਅਤੇ ਇਲੈਕਟ੍ਰਿਕ ਪੰਪ ਸੈਟ ਜਰੁਰਤ ਅਨੁਸਾਰ ਲਗਵਾਉਣ। ਪਸ਼ੂਆਂ ਦੀ ਦੇਖਰੇਖ ਲਈ ਪਸ਼ੂਪਾਲਣ ਵਿਭਾਗ ਤਿਆਰੀ ਕਰਨ। ਨਾਲ ਮੈਂ ਸਿਹਤ ਵਿਭਾਗ ਕੈਂਪ ਲਗਾ ਕੇ ਆਮ ਜਨਤਾ ਲਹੀ ਇਲਾਜ ਤੇ ਦਵਾਈਆਂ ਦੀ ਵਿਵਸਥਾ ਕਰਨ।
ਖੇਡ ਮੰਤਰੀ ਨੇ ਕਿਹਾ ਕਿ ਯਮੁਨਾ ਵਿੱਚ ਪਾਣੀ ਵੱਧਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਲੋਕ ਹਰ ਤਰ੍ਹਾ ਦੀ ਸਾਵਧਾਨੀ ਵਰਤਣ। ਪ੍ਰਸਾਸ਼ਨ ਚੰਗਾ ਕੰਮ ਕਰ ਰਿਹਾ ਹੈ ਅਤੇ ਹਰ ਤਰ੍ਹਾ ਦੀ ਵਿਵਸਥਾਵਾਂ ਨੂੰ ਯਕੀਨੀ ਕੀਤਾ ਜਾ ਰਿਹਾ ਹੈ। ਕਰੀਬ 35 ਸਾਲ ਬਾਅਦ ਪਲਵਲ ਵਿੱਚ ਇੰਨ੍ਹੀ ਵੱਧ ਬਰਸਾਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗ੍ਰਾਮੀਣਾਂ ਨੁੰ ਜਲਭਰਾਵ ਦੀ ਸਥਿਤੀ ਵਿੱਚ ਹਰ ਸੰਭਵ ਮਦਦ ਦੇਣਗੇ। ਨਾਂਲ ਹੀ ਉਨ੍ਹਾਂ ਨੇ ਕਿਹਾ ਕਿ ਈ-ਸ਼ਤੀਪੂਰਤੀ ਪੋਰਅਲ ਖੇਡ ਦਿੱਤਾ ਗਿਆ ਹੈ, ਜਿਸ 'ਤੇ ਕਿਸਾਨ ਆਪਣੀ ਫਸਲ ਖਰਾਬਾ ਦੀ ਰਿਪੋਰਅ ਦਰਜ ਕਰਾਉਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਰੀਸ਼ ਕੁਮਾਰ ਵਸ਼ਿਸ਼ਠ ਤੇ ਹੋਰ ਅਧਿਕਾਰੀ ਮੌਜੂਦ ਰਹੇ।
