ਨਸ਼ੀਲੀਆ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ

ਗੜ੍ਹਸ਼ੰਕਰ- ਸੰਦੀਪ ਮਲਿਕ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ.ਪੀ. ਡੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਜੈ ਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏ.ਐਸ.ਆਈ ਮਹਿੰਦਰ ਪਾਲ ਥਾਣਾ ਗੜ੍ਹਸ਼ੰਕਰ ਵਲੋਂ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਦੌਰਾਨ ਪਿੰਡ ਕੁੱਕੜ ਮਜ਼ਾਰਾ ਨਜ਼ਦੀਕ ਮੌਜੂਦ ਸੀ|

 ਤਾਂ ਤਲਵਿੰਦਰ ਸਿੰਘ ਉਰਫ਼ ਲੱਡੂ ਪੁੱਤਰ ਅਵਤਾਰ ਸਿੰਘ ਕੁੱਕੜ ਮਜ਼ਾਰਾ ਸਾਥੀ ਗੁਰਵਿੰਦਰ ਸਿੰਘ ਉਰਫ਼ ਗੋਲੂ ਪੁੱਤਰ ਪਰਮਜੀਤ ਸਿੰਘ ਵਾਸੀ ਕੁੱਕੜ ਮਜਾਰਾ ਨੂੰ ਸ਼ੱਕ ਦੇ ਅਧਾਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਤਲਵਿੰਦਰ ਸਿੰਘ ਉਰਫ਼ ਲੱਡੂ ਕੋਲੋਂ 128 ਅਤੇ ਗੁਰਵਿੰਦਰ ਸਿੰਘ ਉਰਫ਼ ਗੋਲੂ ਕੋਲੋਂ 122 ਨਾਸ਼ੀਲੀਆ ਗੋਲੀਆਂ ਬਰਾਮਦ ਹੋਈਆਂ ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 28 ਅ /ਧ 22-11-85 
ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰ ਲਿਆ ਗਿਆ। 
ਉਕਤ ਦੋਨਾਂ ਵਿਕਤੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਕਿ ਉਹ ਇਹ ਨਾਸ਼ੀਲੀਆ ਗੋਲੀਆਂ ਕਿਸ ਤੋਂ ਖਰੀਦ ਕਰਦੇ ਹੈ ਤੇ ਅੱਗੇ ਕਿਸ ਕਿਸ ਨੂੰ ਅੱਗੇ ਨਾਸ਼ੀਲੀਆ ਗੋਲੀਆਂ ਵੇਚਦੇ ਹਨ |