
ਬੰਦ ਦੇ ਸੱਦੇ ਤੇ ਮੌੜ ਮੰਡੀ ਪੂਰਨ ਤੌਰ ਤੇ ਬੰਦ,ਚੌਕ ਵਿੱਚ ਦਿੱਤਾ ਧਰਨਾ, ਲੱਗੇ ਮੁਰਦਾਬਾਦ ਦੇ ਨਾਅਰੇ
ਮੌੜ ਮੰਡੀ 3 ਮਾਰਚ- ਸੀਵਰੇਜ਼ ਬੋਰਡ ਤੇ ਵਾਟਰ ਸਪਲਾਈ ਦੇ ਅਧਿਕਾਰੀਆਂ ਵੱਲੋਂ ਸੀਵਰੇਜ਼ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਅੱਜ ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਪੰਜਾਬੀ ਮਹਾਂ ਸਭਾ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਦੀ ਮੌਜੂਦਗੀ ਵਿੱਚ ਮੌੜ ਨਿਵਾਸੀਆਂ ਵੱਲੋਂ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਪੰਜਾਬ ਸਰਕਾਰ ਅਤੇ ਸੀਵਰੇਜ਼ ਬੋਰਡ ਤੇ ਵਾਟਰ ਸਪਲਾਈ ਮੌੜ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਵਜੋਂ ਬੋਹੜ ਵਾਲੇ ਚੌਂਕ ਵਿੱਚ ਧਰਨਾ ਦਿੱਤਾ ਗਿਆ।
ਮੌੜ ਮੰਡੀ 3 ਮਾਰਚ- ਸੀਵਰੇਜ਼ ਬੋਰਡ ਤੇ ਵਾਟਰ ਸਪਲਾਈ ਦੇ ਅਧਿਕਾਰੀਆਂ ਵੱਲੋਂ ਸੀਵਰੇਜ਼ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਅੱਜ ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਪੰਜਾਬੀ ਮਹਾਂ ਸਭਾ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਦੀ ਮੌਜੂਦਗੀ ਵਿੱਚ ਮੌੜ ਨਿਵਾਸੀਆਂ ਵੱਲੋਂ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਪੰਜਾਬ ਸਰਕਾਰ ਅਤੇ ਸੀਵਰੇਜ਼ ਬੋਰਡ ਤੇ ਵਾਟਰ ਸਪਲਾਈ ਮੌੜ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਵਜੋਂ ਬੋਹੜ ਵਾਲੇ ਚੌਂਕ ਵਿੱਚ ਧਰਨਾ ਦਿੱਤਾ ਗਿਆ।
ਇੱਥੇ ਦੱਸਣਯੋਗ ਹੈ ਕਿ ਮਨਿੰਦਰ ਸਿੰਘ ਸੇਖੋਂ ਪਹਿਲਾਂ ਹੀ ਮੌੜ ਅੰਦਰ ਸੀਵਰੇਜ਼ ਦੇ ਗੰਦੇ ਪਾਣੀ ਤੋਂ ਸ਼ਹਿਰ ਨਿਵਾਸੀਆਂ ਨੂੰ ਨਿਯਾਤ ਦਵਾਉਣ ਲਈ 7 ਦਿਨਾਂ ਤੋ ਮਰਨ ਵਰਨ ਤੇ ਹਨ। ਅੱਜ ਲੱਗੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਪੰਜਾਬ ਸਰਕਾਰ ਅਤੇ ਸੀਵਰੇਜ਼ ਬੋਰਡ ਤੇ ਵਾਟਰ ਸਪਲਾਈ ਮੌੜ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮੌੜ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌੜ ਅੰਦਰ ਸੀਵਰੇਜ਼ ਦੀ ਸਮੱਸਿਆਂ ਕੋਈ ਛੋਟੀ ਸਮੱਸਿਆਂ ਨਹੀਂ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ।
ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਵਾਸਤੇ ਜੋ ਸੀਵਰੇਜ਼ ਪਾਈਪ ਲਾਈਨ ਦਾ ਪ੍ਰੋਜੈਕਟ ਹੈ ਉਹ ਲੱਗਪਗ ਪਿੰਡ ਮਾਈਸਰਖਾਨਾ ਨੂੰ ਜਾ ਰਿਹਾ ਹੈ ਜੋ ਕਿ ਪਿੰਡ ਮਾਈਸਰਖਾਨਾ ਸੜਕ ਦੇ ਨਾਲ ਨਾਲ ਜਾਣਾ ਹੈ ਜਦੋਂ ਡਰੇਨ ਤੱਕ ਜਾਣਾ ਹੈ ਤਾਂ ਪਤਾ ਨਹੀਂ ਸਾਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਸਰਕਾਰ ਦੇ ਨੁਮਾਇੰਦੇ ਜੋ ਸੀਵਰੇਜ਼ ਪ੍ਰੋਜੈਕਟ ਦਾ ਨਕਸ਼ਾ ਪਾਸ ਕਰਨ ਤਾਂ ਇਸ ਪਾਸੇ ਵੱਲ ਧਿਆਨ ਦੇਣ। ਐਡਵੋਕੇਟ ਰਾਜਵੀਰ ਮੱਟੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਗਰਲਜ਼ ਸਕੂਲ ਅੱਗੇ ਸੀਵਰੇਜ਼ ਦਾ ਗੰਦਾ ਪਾਣੀ ਖੜ੍ਹਾ ਹੈ ਤੇ ਸਕੂਲ ਆਉਂਦੀਆਂ ਲੜਕੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਕਿਸੇ ਵੱਡੇ ਲੀਡਰ ਜਾਂ ਮੁੱਖ ਮੰਤਰੀ ਨੇ ਮੌੜ ਆਉਣਾ ਹੋਵੇ ਤਾਂ ਪਤਾ ਨਹੀਂ ਕਿੱਧਰੋਂ ਸਫ਼ਾਈ ਕਰਮਚਾਰੀ ਆਕੇ ਸਫ਼ਾਈ ਕਰਨ ਲੱਗ ਜਾਂਦੇ ਹਨ।
ਉਹਨਾਂ ਸਰਕਾਰ ਤੇ ਵਰਦਿਆਂ ਕਿਹਾ ਕਿ ਸਫ਼ਾਈ ਦੀ ਜਿੰਨੀ ਲੋੜ ਇੱਕ ਮੁੱਖ ਮੰਤਰੀ ਨੂੰ ਹੈ ਉਨੀ ਹੀ ਸਾਨੂੰ ਹੈ ਗੰਦੇ ਪਾਣੀ ਵਿੱਚੋਂ ਸਾਡੀਆਂ ਧੀਆਂ ਭੈਣਾਂ ਸਲਵਾਰ ਚੁੱਕ ਕੇ ਬਜ਼ਾਰ ਜਾਂਦੀਆਂ ਹਨ ਕੀ ਇੱਜਤ ਸਿਰਫ ਲੀਡਰਾਂ ਤੇ ਮੁੱਖ ਮੰਤਰੀ ਦੀ ਹੈ ਕੀ ਸਾਡੀਆਂ ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ। ਸੀਵਰੇਜ਼ ਦੇ ਗੰਦੇ ਪਾਣੀ ਨਾਲ ਜਾਨਲੇਵਾ ਬਿਮਾਰੀਆਂ ਫੈਲਣ ਦਾ ਡਰ ਹੈ ਅਸੀਂ ਐਨੇ ਧਰਨੇ ਲਾਕੇ ਦੇਖ ਲਏ ਐਸ ਡੀ ਐਮ ਸਾਹਿਬ ਕੋਲ ਵੀ ਦਰਖਾਸਤਾਂ ਦੇ ਕੇ ਦੇਖ ਲਿਆ ਪਰ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਰਹੀ ਸਰਕਾਰ ਇਸ ਪਾਸੇ ਧਿਆਨ ਦੇਵੇ।
ਮਨਿੰਦਰ ਸਿੰਘ ਸੇਖੋਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਧਰਨੇ ਚ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਵੱਲੋਂ ਪਹਿਲਾਂ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਅੱਜ ਦੇ ਇਸ ਮੌੜ ਬੰਦ ਦੀ ਗੂੰਜ ਮੀਡੀਆ ਰਾਹੀਂ ਚੰਡੀਗੜ੍ਹ ਤੱਕ ਪਹੁੰਚ ਗਈ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਅਗਲੀ ਰਣਨੀਤੀ ਦੀ ਰੂਪਰੇਖਾ ਜਲਦ ਉਲੀਕੀ ਜਾਵੇਗੀ।
ਇਸ ਤੋਂ ਇਲਾਵਾ ਦੇਵਰਾਜ ਬੁਮਰਾ,ਨੀਰਜ ਗਰਗ,ਅਮਰੀਕ ਸਿੰਘ,ਜਗਦੀਸ਼ ਸ਼ਰਮਾ,ਪਾਲਾ ਸਿੰਘ MC, ਰਮੇਸ਼ ਮਿੱਤੂ,ਤਰਸੇਮ ਸਿੰਘ ਜੋਧਪੁਰ, ਲਖਵੀਰ ਸਿੰਘ ਨਾਜ਼ੀ MC, ਡਾਕਟਰ ਨੌਕਰ ਚੰਦ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਦੁਕਾਨਦਾਰ ਤੇ ਮੌੜ ਨਿਵਾਸੀ ਮੌਜੂਦ ਸਨ।
