ਚੰਡੀਗੜ੍ਹ ਪ੍ਰਸਾਸ਼ਨ ਵਿੱਚ ਇੱਕ ਵਾਰ ਹੀ ਮਿਲੇਗਾ ਆਊਟ ਆਫ ਟਰਨ ਆਵਾਸ ਅਲਾਟਮੈਂਟ ਦਾ ਲਾਭ

ਚੰਡੀਗੜ੍ਹ, 2 ਸਤੰਬਰ - ਚੰਡੀਗੜ੍ਹ ਪ੍ਰਸਾਸ਼ਨ ਵਿੱਚ ਆਊਟ ਆਫ ਟਰਨ (ਕ੍ਰਮ ਤੋਂ ਹੱਟ ਕੇ) ਆਵਾਸ ਅਲਾਟਮੈਂਅ ਦਾ ਲਾਭ ਕਿਸੇ ਬਿਨੈਕਾਰ ਨੂੰ ਸਿਰਫ ਇੱਕ ਵਾਰ ਹੀ ਦਿੱਤਾ ਜਾਵੇਗਾ। ਜੇਕਰ ਕੋਈ ਅਧਿਕਾਰੀ ਅਤੇ ਕਰਮਚਾਰੀ ਇੱਕ ਵਾਰ ਇਸ ਸਹੂਲਤ ਦਾ ਲਾਭ ਲੈ ਚੁੱਕਾ ਹੈ ਤਾਂ ਉਸ ਨੂੰ ਮੁੜ ਇਸ ਦਾ ਲਾਭ ਨਹੀਂ ਮਿਲੇਗਾ। ਹਾਲਾਂਕਿ, ਜੇਕਰ ਉਹ ਟ੍ਰਾਂਸਫਰ ਦੇ ਚਲਦੇ ਗੈਰ-ਯੋਗ ਦਫਤਰ ਵਿੱਚ ਜਾਣ 'ਤੇ ਆਵਾਸ ਨੂੰ ਵਾਪਸ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਮੁੜ ਉਸ ਦਾ ਕਿਸੇ ਯੋਗ ਦਫਤਰ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ, ਤਾਂ ਉਹ ਇਸ ਦਾ ਲਾਭ ਲੈ ਸਕਦਾ ਹੈ।

          ਚੰਡੀਗੜ੍ਹ ਪ੍ਰਸਾਸ਼ਨ ਨੇ ਇਸ ਸਬੰਧ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਵਿੱਚ ਦਸਿਆ ਹੈ ਕਿ ਪ੍ਰਸਾਸ਼ਨ ਵੱਲੋਂ ਸਰਕਾਰੀ ਆਵਾਸ (ਚੰਡੀਗੜ੍ਹ ਪ੍ਰਸਾਸ਼ਨ ਆਮ ਪੂਲ) ਅਲਾਟਮੈਂਟ ਨਿਯਮ, 1996 ਵਿੱਚ ਸੋਧ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
          ਸੋਧ ਪ੍ਰਾਵਧਾਨਾਂ ਅਨੁਸਾਰ, ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੇ ਹੱਕ ਤੋਂ ਹੇਠਾਂ ਦੀ ਸ਼੍ਰੇਣੀ ਦੇ ਸਰਕਾਰੀ ਆਵਾਸ ਵਿੱਚ ਰਹਿ ਰਿਹਾ ਹੈ ਤਾਂ ਉੱਚ ਸ਼੍ਰੇਣੀ ਦੇ ਆਵਾਸ ਲਈ ਆਊਟ ਆਫ ਟਰਨ ਅਲਾਟਮੈਂਟ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂ ਕਿ ਅਜਿਹਾ ਸਿਰਫ ਤਾਂਹੀ ਕੀਤਾ ਜਾਵੇਗਾ ਜਦੋਂ ਮੌਜੂਦਾ ਆਵਾਸ ਅਲਾਟਮੈਂਟ ਨੂੰ ਪੰਜ ਸਾਲ ਪੂਰੇ ਚੋ ਚੁੱਕੇ ਹੋਣ ਅਤੇ ਉਹ ਘੱਟ ਤੋਂ ਘੱਟ ਇੱਕ ਸ਼੍ਰੇਣੀ ਉੱਚ ਆਵਾਸ ਦੇ ਲਈ ਯੋਗ ਹੋਣ ਅਤੇ ਉਸ ਦਾ ਮੌਜੂਦਾ ਆਵਾਸ ਟਾਇਪ-6 ਜਾਂ ਉਸ ਤੋਂ ਨੀਚੇ ਦਾ ਹੋਵੇ। ਹੋਰ ਸਾਰੇ ਮਾਮਲਿਆਂ ਵਿੱਚ ਆਵਾਸ ਅਲਾਟਮੈਂਟ ਸਿਰਫ ਸਿਨਓਰਿਟੀ ਲਿਸਟ ਦੇ ਆਧਾਰ 'ਤੇ ਹੀ ਕੀਤਾ ਜਾਵੇਗਾ।