ਸਟੱਡੀ ਸਰਕਲ ਮਾਹਿਲਪੁਰ ਕਾਲਜ ਵਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ

ਮਾਹਿਲਪੁਰ, 19 ਮਈ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਸਟੱਡੀ ਸਰਕਲ ਯੂਨਿਟ ਵੱਲੋਂ ਵਿਦਿਆਰਥੀਆਂ ਨੂੰ ਹੁਨਰ ਕੇਂਦਰਿਤ ਰੁਜ਼ਗਾਰ ਅਤੇ ਧਾਰਮਿਕ ਕਦਰਾਂ ਕੀਮਤਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਕਾਲਜ ਦੇ ਗਦਰੀ ਬਾਬਾ ਹਰਜਾਪ ਸਿੰਘ ਕਨਵੈਂਨਸ਼ਨ ਹਾਲ ਵਿੱਚ ‘ਭਵਿੱਖ ਮੁਖੀ ਰੁਜ਼ਗਾਰ ਸਬੰਧੀ ਮਾਰਗ ਦਰਸ਼ਨ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਵੱਜੋਂ ਪੰਜਾਬ

ਮਾਹਿਲਪੁਰ, 19 ਮਈ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਸਟੱਡੀ ਸਰਕਲ ਯੂਨਿਟ ਵੱਲੋਂ ਵਿਦਿਆਰਥੀਆਂ ਨੂੰ ਹੁਨਰ ਕੇਂਦਰਿਤ ਰੁਜ਼ਗਾਰ ਅਤੇ ਧਾਰਮਿਕ ਕਦਰਾਂ ਕੀਮਤਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਕਾਲਜ ਦੇ ਗਦਰੀ ਬਾਬਾ ਹਰਜਾਪ ਸਿੰਘ ਕਨਵੈਂਨਸ਼ਨ ਹਾਲ ਵਿੱਚ ‘ਭਵਿੱਖ ਮੁਖੀ ਰੁਜ਼ਗਾਰ ਸਬੰਧੀ ਮਾਰਗ ਦਰਸ਼ਨ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। 
ਇਸ ਮੌਕੇ ਮੁੱਖ ਬੁਲਾਰੇ ਵੱਜੋਂ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੱਲੋਵਾਲ ਸੌਂਖੜੀ ਕੇਂਦਰ, ਬਲਾਚੌਰ ਤੋਂ ਡੀਨ, ਕਾਲਜ ਆਫ ਐਗਰੀਕਲਚਰ ਡਾ ਮਨਮੋਹਨਜੀਤ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਤੇ ਸਟੱਡੀ ਸਰਕਲ ਦੇ ਸੰਯੋਜਕ ਪ੍ਰੋ ਅਪਿੰਦਰ ਸਿੰਘ, ਪਿ੍ਰੰ ਡਾ ਪਰਵਿੰਦਰ ਸਿੰਘ, ਵਾਤਾਵਰਣ ਪ੍ਰੇਮੀ ਤੇ ਲੇਖਕ ਪਿ੍ਰੰ ਰੁਪਿੰਦਰਜੋਤ ਸਿੰਘ ਬੱਬੂ, ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਸ਼ਾਮਿਲ ਹੋਏ। ਇਸ ਮੌਕੇ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। 
ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਾਲਜ ਵਿੱਚ ਚੱਲਦੀਆਂ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੁੱਖ ਬੁਲਾਰੇ ਡਾ ਮਨਮੋਹਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਆਪਣੀ ਸ਼ਖ਼ਸੀਅਤ ਦੇ ਬਹੁਪੱਖੀ ਨਿਰਮਾਣ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਪੜ੍ਹਾਈ ਦੀ ਡਿਗਰੀ ਦੇ ਨਾਲ ਨਾਲ ਵਧੀਆ ਸੰਚਾਰ ਯੋਗਤਾ, ਸੰਵਾਦ ਦੀ ਹੁਨਰਤਾ ਅਤੇ ਅੰਤਰ ਅਨੁਸ਼ਾਸਨੀ ਅਧਿਐਨ ਦਾ ਹੈ। 
ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਧਰਮ, ਸਭਿਆਚਾਰ ਤੇ ਵਿਰਸੇ ਦੀਆਂ ਕਦਰਾਂ ਕੀਮਤਾਂ ‘ਤੇ ਵੀ ਪਹਿਰਾ ਦੇਣ ‘ਤੇ ਜੋਰ ਦਿੱਤਾ ਅਤੇ ਬਾਰ੍ਹਵੀ ਤੇ ਗਰੈਜੂਏਸ਼ਨ ਤੋਂ ਬਾਅਦ ਵੱਖ ਵੱਖ ਖੇਤਰਾਂ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦੇ ਕੇ ਦਿੱਤੀ। ਇਸ ਮੌਕੇ ਪ੍ਰੋ ਅਪਿੰਦਰ ਸਿੰਘ ਨੇ ਸਟੱਡੀ ਸਰਕਲ ਨਾਲ ਜੁੜ ਕੇ ਹੋਰ ਖੇਤਰਾਂ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਯਾਦ ਕੀਤਾ ਅਤੇ ਹਾਜ਼ਰ ਮੁੱਖ ਬੁਲਾਰੇ ਡਾ ਮਨਮੋਹਨਜੀਤ ਸਿੰਘ ਦਾ ਧੰਨਵਾਦ ਕੀਤਾ। 
ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾ ਮਨਮੋਹਨਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਮੰਚ ਦੀ ਕਾਰਵਾਈ ਪਿ੍ਰੰ ਰੁਪਿੰਦਰਜੋਤ ਸਿੰਘ ਨੇ ਚਲਾਈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ, ਸਟੱਡੀ ਸਰਕਲ ਦੇ ਅਹੁਦੇਦਾਰ ਡਾ ਕੁਲਦੀਪ ਸਿੰਘ, ਸਰਬਜੀਤ ਸਿੰਘ, ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਹਰਪ੍ਰੀਤ ਕੌਰ, ਪ੍ਰੋ ਗਣੇਸ਼, ਪ੍ਰੋ ਰਮਨਦੀਪ ਕੌਰ, ਪ੍ਰੋ ਅਵਲੀਨ ਕੌਰ ਸਮੇਤ ਵਿਦਿਆਰਥੀ ਹਾਜ਼ਰ ਸਨ।