
ਕੌਮੀ ਲੋਕ ਅਦਾਲਤ 13 ਸਤੰਬਰ ਨੂੰ ਲੱਗੇਗੀ
ਹੁਸ਼ਿਆਰਪੁਰ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹੀਨਾ ਸਤੰਬਰ 2025 ਦੋਰਾਨ ਮਿਤੀ 13 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਹੁਸ਼ਿਆਰਪੁਰ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹੀਨਾ ਸਤੰਬਰ 2025 ਦੋਰਾਨ ਮਿਤੀ 13 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਲੋਕ ਅਦਾਲਤ ਵਿੱਚ ਐਨ ਆਈ ਐਕਟ ਮਾਮਲੇ ਅੰਡਰ ਸੈਕਸ਼ਨ 138(ਪੈਡਿੰਗ ਐਂਡ ਪ੍ਰੀ ਲਿਟੀਗੇਸ਼ਨ ਬੈਂਕ ਰਿਕਵਰੀ ਮਾਮਲੇ, ਐਂਡ ਲੇਬਰ ਡਿਸਪਿਊਟ ਮਾਮਲੇ)(Pending and ਐਮ ਏ ਸੀ ਟੀ ਮਾਮਲੇ,ਬਿਜਲੀ ਤੇ ਪਾਣੀ ਦੇ ਬਿੱਲ(P (excluding non-compoundable), Matrimonial disputes. Traffic Challans, Revenue Cases and Other civil, less serious criminal cases, Compoundable Cases ਵੀ ਸੁਣੇ ਜਾਣਗੇ।
ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ, ਜੁਡੀਸ਼ੀਅਲ ਅਫਸਰਾਂ ਵੱਲੋਂ ਅਦਾਲਤਾ ਵਿੱਚ ਪ੍ਰੀ ਲੋਕ ਅਦਾਲਤਾ ਲਗਾਈਆ ਜਾ ਰਹੀਆ ਹਨ ਤਾਂ ਜੋ ਜਿਨ੍ਹਾਂ ਲੋਕਾ ਦੇ ਕੇਸ ਅਦਾਲਤਾ ਵਿੱਚ ਚੱਲ ਰਹੇ ਹਨ ਉਹਨਾਂ ਨੂੰ ਲੋਕ ਅਦਾਲਤ ਦਾ ਲਾਭ ਮਿਲ ਸਕੇ।
ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਜੀਆ ਦੀ ਅਦਾਲਤ ਵਿੱਚ 2017-2018 ਤੋ ਲੰਬਿਤ ਅਪੀਲਾਂ ਜਿਨ੍ਹਾਂ ਵਿੱਚ ਧਿਰਾ ਦੇ ਝਗੜੇ ਸਾਲ 2009-2010 ਤੋਂ ਵੱਖ ਵੱਖ ਅਦਾਲਤਾ ਵਿੱਚ ਲੰਬਿਤ ਸਨ, ਉਹਨਾ ਅਪੀਲਾਂ/ਕੇਸਾਂ ਵਿਚ ਵੀ ਧਿਰਾ ਦੇ ਝਗੜਿਆਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਵਾਇਆ ਗਿਆ ਜਿਸ ਨਾਲ ਦੋਵੇ ਧਿਰਾ ਨੇ ਅਪਣੇ ਆਪ ਨੂੰ ਜੇਤੂ ਸਮਝਿਆ ਅਤੇ ਖੁਸ਼ੀ ਖੁਸ਼ੀ ਝਗੜੇ ਦਾ ਨਿਪਟਾਰਾ ਕੀਤਾ। ਇੰਝ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਬਾਕੀ ਅਦਾਲਤਾ ਵੀ ਪ੍ਰੀ-ਲੋਕ ਅਦਾਲਤਾਂ ਲਗਾ ਕੇ ਝਗੜੇ ਰਾਜੀਨਾਮੇ ਰਾਹੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆ ਹਨ।
ਇਸ ਲਈ ਸ਼੍ਰੀ ਰਜਿੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਨ੍ਹਾਂ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਜੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸਾਰੀਆ ਧਿਰਾਂ ਜਿਨ੍ਹਾਂ ਦੇ ਦਿਵਾਨੀ ਮੁਕਦਮੇ ਜਾ ਕ੍ਰਿਮਨਲ ਕੰਮਪਾਉਡੇਬਲ ਕੇਸ ਅਦਾਲਤਾ ਵਿੱਚ ਲੰਬਿਤ ਹਨ. ਉਹ ਅਪਣੇ ਅਪਣੇ ਕੇਸਾ ਦੀ ਦਰਖਾਸਤ ਸੰਬੰਧਤ ਅਦਾਲਤ ਨੂੰ ਦੇ ਕੇ ਪ੍ਰੀ-ਲੋਕ ਅਦਾਲਤ ਜਾ ਨੈਸ਼ਨਲ ਲੋਕ ਅਦਾਲਤ ਵਿੱਚ ਲਗਵਾ ਸਕਦੇ ਹਨ ਅਤੇ ਅਪਣੇ ਝਗੜੇ ਦਾ ਨਿਪਟਾਰਾ ਲੋਕ ਅਦਾਲਤ ਰਾਹੀ ਆਪਸੀ ਸਹਿਮਤੀ ਨਾਲ ਕਰ ਸਕਦੇ ਹਨ।
ਨਿਮਨਹਸਤਾਖਰ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਅਦਾਲਤਾਂ ਵਿਚ ਕੇਸ ਲਗਾ ਕੇ ਵੱਧ ਤੋਂ ਵੱਧ ਲਾਭ ਲੈਣ ਕਿਉਂਕਿ ਇਸ ਨਾਲ ਸਮੇਂ ਅਤੇ ਧੰਨ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵਿਚ ਹੋਏ ਫੈਸਲੇ ਅੰਤਿਮ ਹੁੰਦੇ ਹਨ ਅਤੇ ਲੋਕ ਅਦਾਲਤ ਵਿੱਚ ਹੋਏ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ, ਇਸ ਨਾਲ ਦੋਵੇਂ ਧਿਰਾਂ ਵਿਚਕਾਰ ਪਿਆਰ ਵਧਦਾ ਹੈ।
ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਆਪਣੀ ਕਿਸੇ ਵੀ ਤਰ੍ਹਾਂ ਦੀ ਘਰੇਲੂ ਸਮਸਿਆ ਜਿਸਦਾ ਕੇਸ ਅਦਾਲਤ ਵਿੱਚ ਨਾ ਚੱਲਦਾ ਹੋਵੇ, ਉਸ ਨੂੰ ਹੱਲ ਕਰਵਾਉਣ ਲਈ ਵਿਚੋਲਗਰੀ ਦੁਆਰਾ, ਨਿਮਨਹਸਤਾਖਰ ਦੇ ਦਫਤਰ ਕਮਰਾ ਨੰਬਰ 58, ਨਿਊ ਜਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਦੇ ਮਿਡੀਏਸ਼ਨ ਅਤੇ ਕੰਸੀਲਿਏਸ਼ਨ ਸੈਂਟਰ, ਹੁਸ਼ਿਆਰਪੁਰ ਵਿੱਚ ਦਰਖਾਸਤ ਦੇ ਸਕਦਾ ਹੈ ਜਿਸ ਕੇ ਸੰਬੰਧ ਵਿੱਚ ਦੋਵੇ ਧਿਰਾਂ ਨੂੰ ਬੁਲਾ ਕੇ. ਸਹਿਮਤੀ ਨਾਲ ਝਗੜੇ ਦਾ ਨਿਪਟਾਰਾ ਕੀਤਾ ਜਾਵੇਗਾ।
