ਆਫ਼ਤ ਆਉਣ ਤੇ ਹੀ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਕਿਉਂ ?

ਪਟਿਆਲਾ- ਆਫ਼ਤ ਆਉਣ ਤੇ ਹੀ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਕਿਉਂ? ਮਾਂ ਭਾਰਤੀ ਦੇ ਸਪੁੱਤਰ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨੇ 1945 ਵਿੱਚ ਜਦੋਂ ਅਮਰੀਕਾ ਨੇ ਜਾਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਨਾਗਾਸਾਕੀ ਉੱਪਰ ਐਟਮ ਬੰਬ ਗਿਰਾਏ ਜਿਨ੍ਹਾਂ ਕਾਰਨ 3,00,000 ਤੋਂ ਵੱਧ ਜਾਪਾਨੀਆਂ ਦੀ ਗੈਸਾਂ, ਧੂੰਏਂ, ਗਰਮੀ ਕਾਰਨ ਮੌਤਾਂ ਹੋਈਆਂ ਤਾਂ ਕਿਹਾ ਸੀ, ਕਿ ਆਉਣ ਵਾਲੇ ਸਮੇਂ ਵਿੱਚ ਤੀਰ ਤਲਵਾਰਾਂ ਬਦੂੰਕਾ ਗੋਲੀਆਂ ਨਾਲ ਨਹੀਂ ਸਗੋਂ, ਐਟਮੀ, ਰਸਾਇਣਕ, ਪ੍ਰਮਾਣੂ, ਵਾਇਰਸਾਂ, ਜੰਗੀ ਜਹਾਜਾਂ ਅਤੇ ਮਿਜ਼ਾਇਲਾਂ ਰਾਹੀਂ ਆਪਣੇ ਆਪਣੇ ਦੇਸ਼ ਦੀ ਧਰਤੀ ਤੋਂ ਹੀ, ਬੈਠੇ ਬੈਠਾਏ, ਦੁਸ਼ਮਨ ਦੇਸ਼ਾਂ ਦੀ ਤਬਾਹੀਆਂ ਕੀਤੀਆਂ ਜਾਣਗੀਆਂ।

ਪਟਿਆਲਾ- ਆਫ਼ਤ ਆਉਣ ਤੇ ਹੀ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਕਿਉਂ? ਮਾਂ ਭਾਰਤੀ ਦੇ ਸਪੁੱਤਰ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨੇ 1945 ਵਿੱਚ ਜਦੋਂ ਅਮਰੀਕਾ ਨੇ ਜਾਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਨਾਗਾਸਾਕੀ ਉੱਪਰ ਐਟਮ ਬੰਬ ਗਿਰਾਏ ਜਿਨ੍ਹਾਂ ਕਾਰਨ 3,00,000 ਤੋਂ ਵੱਧ ਜਾਪਾਨੀਆਂ ਦੀ ਗੈਸਾਂ, ਧੂੰਏਂ, ਗਰਮੀ ਕਾਰਨ ਮੌਤਾਂ ਹੋਈਆਂ ਤਾਂ ਕਿਹਾ ਸੀ, ਕਿ ਆਉਣ ਵਾਲੇ ਸਮੇਂ ਵਿੱਚ ਤੀਰ ਤਲਵਾਰਾਂ ਬਦੂੰਕਾ ਗੋਲੀਆਂ ਨਾਲ ਨਹੀਂ ਸਗੋਂ, ਐਟਮੀ, ਰਸਾਇਣਕ, ਪ੍ਰਮਾਣੂ, ਵਾਇਰਸਾਂ, ਜੰਗੀ ਜਹਾਜਾਂ ਅਤੇ ਮਿਜ਼ਾਇਲਾਂ ਰਾਹੀਂ ਆਪਣੇ ਆਪਣੇ ਦੇਸ਼ ਦੀ ਧਰਤੀ ਤੋਂ ਹੀ, ਬੈਠੇ ਬੈਠਾਏ, ਦੁਸ਼ਮਨ ਦੇਸ਼ਾਂ ਦੀ ਤਬਾਹੀਆਂ ਕੀਤੀਆਂ ਜਾਣਗੀਆਂ। 
ਇਸ ਲਈ ਜ਼ਰੂਰੀ ਹੈ ਕਿ ਜਦੋਂ ਮੇਰਾ ਪਿਆਰਾ ਦੇਸ਼ ਆਜ਼ਾਦ ਹੋਵੇ ਤਾਂ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਕਰਮਚਾਰੀ ਨੂੰ ਸਾਲ ਵਿੱਚ ਦੋ ਮਹੀਨੇ ਫੋਜੀਆਂ, ਪੁਲਿਸ,  ਫਾਇਰ ਬ੍ਰਿਗੇਡ ਅਤੇ ਡਾਕਟਰਾਂ ਨਰਸਾਂ ਨਾਲ ਟ੍ਰੇਨਿੰਗ ਲੈਣ ਲਈ ਡਿਊਟੀਆਂ ਕਰਵਾਈਆਂ ਜਾਣ ਤਾਂ ਜ਼ੋ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਆਪਣੇ ਦੇਸ਼, ਸਮਾਜ, ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਖੁਸ਼ਹਾਲੀ, ਉਨਤੀ, ਪ੍ਰਭੂਸੱਤਾ, ਅਮਨ ਸ਼ਾਂਤੀ ਅਤੇ ਭਾਈਚਾਰੇ ਲਈ ਉਨ੍ਹਾਂ ਦੇ ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਨਾਲ ਕਾਰਜ਼ ਕਰਨ ਦੀ ਭਾਵਨਾ ਆਦਤਾਂ ਅਤੇ ਮਾਹੌਲ ਪੈਦਾ ਹੋਣ।              
ਉਨ੍ਹਾਂ ਨੇ ਕਿਹਾ ਸੀ ਕਿ ਕੇਵਲ ਧਾਰਮਿਕ ਬਣਕੇ ਪ੍ਰਮਾਤਮਾ ਤੇ ਆਪਣੀ ਸੁਰੱਖਿਆ, ਸਿਹਤ, ਤਦੰਰੁਸਤੀ, ਅਰੋਗਤਾ, ਬਚਾਉ, ਖੁਸ਼ਹਾਲੀ, ਉਨਤੀ ਖੁਸ਼ੀਆਂ ਦੀਆਂ ਜ਼ੁਮੇਵਾਰੀਆਂ ਛੱਡ ਦੇਣਾ, ਬਿਲਕੁਲ ਗ਼ਲਤ ਹੈ। ਜ਼ਰੂਰੀ ਹੈ ਕਿ ਸਾਨੂੰ ਆਪਣੇ ਦੇਸ਼ ਦੀ ਸੁਰਖਿਆਂ ਖੁਸ਼ਹਾਲੀ ਉਨਤੀ ਸ਼ਕਤੀਆਂ ਦੇ ਨਿਰਮਾਣ ਲਈ, ਇਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ ਜਿਸ ਦਾ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਜ਼ਰੂਰਤਾਂ, ਮੁਸੀਬਤਾਂ ਜੰਗਾਂ, ਮਹਾਂਮਾਰੀਆਂ, ਆਪਦਾਵਾਂ ਸਮੇਂ, ਬਿਨਾਂ ਵਰਦੀ ਅਤੇ ਬਿਨਾਂ ਹਥਿਆਰਾਂ ਦੇ ਦੇਸ਼ ਭਗਤ ਵੰਲਟੀਅਰ, Second line of Defence ਤਿਆਰ ਬਰ ਤਿਆਰ ਹੋ ਜਾਣ। 
ਕਿਉਂਕਿ ਮੁਸੀਬਤਾਂ, ਪ੍ਰੇਸ਼ਾਨੀਆਂ, ਆਪਦਾਵਾਂ, ਜੰਗਾਂ, ਮਹਾਂਮਾਰੀਆਂ ਕਦੇ ਨਾ ਕਦੇ ਆਉਂਦੀਆਂ ਹੀ ਰਹਿੰਦੀਆਂ ਹਨ ਅਤੇ ਜਿਹੜੇ ਦੇਸ਼, ਮੁਸੀਬਤਾਂ ਆਉਣ ਤੋਂ ਪਹਿਲਾਂ ਆਪਣੇ ਬਚਾਅ ਮਦਦ ਸੁਰੱਖਿਆ ਲਈ ਸਖ਼ਤ ਕਰਨੇ ਸ਼ੁਰੂ ਕਰਦੇ ਹਨ, ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੋਜਵਾਨਾਂ ਦੀਆਂ ਸੰਕਟਾਂ ਬਹੁਤ ਘੱਟ ਤਬਾਹੀਆਂ ਹੁੰਦੀਆਂ ਹਨ। ਪਰ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਨਾਗਰਿਕ, ਪ੍ਰਮਾਤਮਾ ਤੇ ਵਿਸ਼ਵਾਸ਼ ਕਰਦੇ ਹੋਏ, ਆਰਾਮ ਪ੍ਰਸਤੀਆਂ ਮੋਜ਼ ਮਸਤੀਆਂ ਸਵਾਦਾਂ ਫੈਸ਼ਨਾਂ ਵਿੱਚ ਫ਼ਸੇ ਰਹਿੰਦੇ ਹਨ ਉਨ੍ਹਾਂ ਦੀਆਂ ਸੰਕਟਾਂ ਜੰਗਾਂ ਮਹਾਂਮਾਰੀਆਂ ਆਪਦਾਵਾਂ ਸਮੇਂ ਵਧ ਬਰਬਾਦੀਆਂ ਹੁੰਦੀਆਂ ਹਨ ਜਿਵੇਂ ਭਾਰਤ ਨੂੰ ਲੁੱਟਣ ਵਾਲੇ ਦੇਸ਼ੀ ਅਤੇ ਵਿਦੇਸ਼ੀ ਲੁਟੇਰਿਆਂ ਦੇ ਆਉਣ ਤੇ ਧਾਰਮਿਕ ਲੋਕਾਂ ਪੰਡਤਾਂ ਵਲੋਂ ਮੰਤਰ ਉਚਾਰਨ ਕਰਕੇ, ਦੇਵੀਂ ਦੇਵਤਿਆਂ ਨੂੰ ਪ੍ਰਗਟ ਕਰਨ ਲਈ ਯਤਨ ਕੀਤੇ ਪਰ ਲੁਟੇਰਿਆਂ ਨੂੰ ਕਿਸੇ ਵੀ ਦੇਵੀਂ ਦੇਵਤਿਆਂ ਨੇ ਪ੍ਰਗਟ ਹੋਕੇ ਨਹੀਂ ਰੋਕਿਆ ਸੀ।  
ਕਿਉਂਕਿ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਵਿਉਪਾਰੀਆ ਨੂੰ ਬਚਣ, ਬਚਾਉਣ ਅਤੇ ਮਦਦ ਕਰਨ ਦੇ ਢੰਗ ਤਰੀਕੇ ਸਿਖਾਉਣ ਲਈ ਕਦੇ ਵੀ ਆਪਣੀ ਸੁਰੱਖਿਆ, ਨਾਗਰਿਕ ਸੁਰੱਖਿਆ, ਰਾਸ਼ਟਰੀ ਸੁਰੱਖਿਆ, ਵਾਤਾਵਰਨ ਦੀ ਸੰਭਾਲ ਬਚਾਉ ਮਦਦ ਲਈ ਤਿਆਰ ਨਹੀਂ ਕੀਤਾ ਗਿਆ ਸੀ। ਸਾਨੂੰ ਪਤਾ ਹੈ ਕਿ ਦੁਨੀਆ ਵਿੱਚ ਪਹਿਲੇ ਅਤੇ ਦੂਜੇ ਸੰਸਾਰ ਯੁੱਧਾਂ ਦੌਰਾਨ ਸੈਨਿਕ ਘਟ, ਪਰ 80/90% ਮੌਤਾਂ ਆਮ ਨਾਗਰਿਕਾਂ ਦੀਆਂ ਹੋਈਆਂ ਸਨ।   
ਪਹਿਲੇ ਸੰਸਾਰ ਯੁੱਧ ਮਗਰੋਂ ਜਿਹੜੇ ਦੇਸ਼ਾਂ ਨੇ ਆਪਣੇ ਵਿਦਿਆਰਥੀਆਂ, ਅਧਿਆਪਕਾਂ, ਕਿਸਾਨਾਂ, ਦੁਕਾਨਦਾਰਾਂ, ਸਰਕਾਰੀ ਜਾਂ ਪ੍ਰਾਈਵੇਟ ਕਰਮਚਾਰੀਆਂ ਰਾਜਨੀਤਕ ਲੀਡਰਾਂ ਅਤੇ ਨਾਗਰਿਕਾਂ ਨੂੰ ਭਵਿੱਖ ਦੀਆਂ ਸਮਸਿਆਵਾਂ, ਜੰਗਾਂ ਮਹਾਂਮਾਰੀਆਂ ਆਪਦਾਵਾਂ ਸਮੇਂ ਬਚਾਉ, ਮਦਦ, ਸੁਰੱਖਿਆ ਲਈ ਨਿਰੰਤਰ ਤਿਆਰ ਕੀਤਾ ਗਿਆ, ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਨਿਰੰਤਰ ਕਰਵਾਈਆਂ ਜਦੋਂ ਵੀ ਉਨ੍ਹਾਂ ਦੇਸ਼ਾਂ ਵਿਖੇ ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਆਈਆਂ ਤਾਂ ਹਰੇਕ ਵਿਦਿਆਰਥੀ, ਅਧਿਆਪਕ ਅਤੇ ਨਾਗਰਿਕ ਆਪਣੇ ਦੇਸ਼, ਸਮਾਜ, ਨਾਗਰਿਕਾਂ ਦੀ ਸੁਰੱਖਿਆ ਬਚਾਉ ਮਦਦ ਲਈ ਹਰ ਗਲ਼ੀ ਮੱਹਲੇ, ਸੰਸਥਾਵਾਂ, ਕਾਲੋਨੀਆਂ ਦਫ਼ਤਰਾਂ, ਵਿਉਪਾਰਕ ਅਦਾਰਿਆਂ ਵਿਖੇ ਤਿਆਰ ਬਰ ਤਿਆਰ ਮਿਲਦੇ ਰਹੇ, ਜਿਸ ਸਦਕਾ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਦੇ ਬਹੁਤ ਘਟ ਨੁਕਸਾਨ ਹੋਏ|
 ਪਰ ਦੂਜੇ ਪਾਸੇ ਜਿਹੜੇ ਦੇਸ਼ਾਂ ਦੀਆਂ, ਰਾਜਨੀਤਕਾਂ ਵਲੋਂ ਆਪਣੀਆਂ ਵੋਟਾਂ ਲਈ, ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਵੱਧ ਤੋਂ ਵੱਧ ਸਹੂਲਤਾਂ, ਸੇਵਾਵਾਂ, ਮਨਮਰਜ਼ੀ ਦੀ ਆਜ਼ਾਦੀ ਦੇਣ ਲਈ, ਆਰਾਮ ਪ੍ਰਸਤ, ਐਸ਼ ਪ੍ਰਸਤ, ਕੰਮਚੋਰ ਅਤੇ ਕੇਵਲ ਹੱਕਾਂ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ, ਪਰ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਨਹੀਂ ਕੀਤਾ, ਉਨ੍ਹਾਂ ਦੇ ਨੋਜਵਾਨਾਂ ਅਤੇ ਨਾਗਰਿਕਾਂ ਨੇ ਹੋਰ ਵਧੇਰੇ ਸਹੂਲਤਾਂ, ਸੇਵਾਵਾਂ, ਅਧਿਕਾਰਾਂ, ਮਨਮਰਜ਼ੀ ਦੀ ਆਜ਼ਾਦੀ, ਅਨੰਦ, ਸਨਮਾਨ ਖੁਸ਼ੀਆਂ ਲਈ ਆਪਣੇ ਦੇਸ਼, ਸਮਾਜ, ਸਰਕਾਰਾਂ, ਵਿਰੁੱਧ ਹੀ, ਧਰਨੇ ਜਲਸੇ, ਜਲੂਸਾਂ, ਰਾਸ਼ਟਰੀ ਸੰਮਤੀ ਅਤੇ ਮਾਨਵਤਾ ਦੀਆਂ ਤਬਾਹੀਆਂ ਕੀਤੀਆਂ ਹਨ।                     
ਅਜ ਜਦੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੇ ਹਾਲਾਤ ਪੈਦਾ ਹੋਏ ਤਾਂ ਭਾਰਤ ਅਤੇ ਰਾਜ ਸਰਕਾਰਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਨਾਗਰਿਕਾਂ ਨੂੰ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਜਾਂਨੀ ਮਾਲੀ ਨੁਕਸਾਨਾਂ ਨੂੰ ਘਟਾਉਣ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਂਉਣੀਆ ਸ਼ੁਰੂ ਕੀਤੀਆਂ। ਤਾਂ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਵਾਲੇ ਮਾਹਿਰ ਟ੍ਰੇਨਰਾਂ ਅਤੇ ਸਾਜ਼ੋ ਸਾਮਾਨ ਦੀ ਭਾਰੀ ਕਮੀਆਂ ਸਾਹਮਣੇ ਆਈਆਂ। 
ਵਿਦਿਆਰਥੀ, ਅਧਿਆਪਕ, ਕਰਮਚਾਰੀ ਅਤੇ ਨਾਗਰਿਕ, 20/30 ਮਿੰਟ ਗਰਮੀ ਵਿੱਚ ਰਹਿਣ ਤੋਂ ਅਸਮਰਥ ਦਿਖਾਈ ਦਿੱਤੇ। ਉਹ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਲਈ ਕੋਈ ਦਿਲਚਸਪੀ ਨਹੀਂ ਲੈ ਰਹੇ।  ਉਨ੍ਹਾਂ ਦੇ ਵਿਚਾਰ ਹਨ ਕਿ ਦੁਸ਼ਮਨਾਂ ਅਤੇ ਆਪਦਾਵਾਂ ਸਮੇਂ ਦੇਸ਼ ਸਮਾਜ ਅਤੇ ਨਾਗਰਿਕਾਂ ਨੂੰ ਬਚਾਉਣ ਦੀ ਜੁਮੇਵਾਰੀ ਕੇਵਲ ਸਰਕਾਰਾਂ, ਆਰਮੀ, ਪੁਲਿਸ, ਸਰਕਾਰੀ ਡਾਕਟਰਾਂ ਨਰਸਾਂ, ਸਿਵਲ ਡਿਫੈਂਸ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਹੈ ਜ਼ੋ, ਉਨ੍ਹਾਂ ਵਲੋਂ ਦਿੱਤੇ ਟੈਕਸਾਂ ਵਿੱਚੋ ਸਰਕਾਰੀ ਖਜ਼ਾਨਿਆਂ ਵਿਚੋਂ ਤਨਖਾਹਾਂ ਲੈ ਰਹੇ ਹਨ।         
 ਸਿਖਿਆ ਸੰਸਥਾਵਾਂ ਦੇ ਅਧਿਕਾਰੀਆਂ ਵਲੋਂ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਲਈ, ਬੱਚਿਆਂ, ਨੋਜਵਾਨਾਂ ਨੂੰ ਪੱਖਿਆ, ਏ ਸੀ, ਅਤੇ ਛਾਵਾਂ ਤੋਂ ਦੂਰ ਲੈਕੇ ਜਾਣ ਤੋਂ ਮਨਾਹੀ ਕਰ ਦਿੱਤੀਆਂ। ਉਨ੍ਹਾਂ ਦੇ ਵਿਚਾਰ ਸਨ ਕਿ ਵਿਦਿਆਰਥੀ, ਅਧਿਆਪਕ, ਕਰਮਚਾਰੀ ਅਤੇ ਨਾਗਰਿਕ, ਗਰਮੀ, ਧੁੱਪਾਂ ਨਹੀਂ ਸਹਿ ਸਕਦੇ। ਸਰਕਾਰਾਂ ਵਲੋਂ ਬਲੈਕਾਉਟ ਕੀਤੇ ਤਾਂ ਲੋਕਾਂ ਨੇ ਜਰਨੇਟਰਾਂ ਅਤੇ ਇਨਵਰਟਰਾਂ ਦਾ ਸਹਾਰਾ ਲੈ ਲਿਆ ਕਿਉਂਕਿ ਉਹ ਗਰਮੀਆਂ ਵਿੱਚ ਪੱਖਿਆਂ ਕੂਲਰਾਂ ਅਤੇ ਏ ਸੀ ਤੋਂ ਬਿਨਾਂ ਜੀ ਹੀ ਨਹੀਂ ਸਕਦੇ। ਜਦਕਿ ਸਰਕਾਰਾਂ, ਪੁਲਿਸ ਪ੍ਰਸ਼ਾਸਨ, ਸਿਵਲ ਡਿਫੈਂਸ ਕਰਮਚਾਰੀਆਂ ਵਲੋਂ ਬਲੈਕਾਉਟ ਦੇ ਲਾਭ ਦੱਸੇ ਪਰ ਲੋਕਾਂ ਦੇ ਵਿਚਾਰ ਸਨ ਕਿ ਚਾਹੇ ਦੁਸ਼ਮਣ ਉਨ੍ਹਾਂ ਦੇ ਘਰ ਪਰਿਵਾਰਾਂ ਸ਼ਹਿਰ ਵਿੱਚ ਬੰਬ ਮਿਜ਼ਾਇਲਾਂ ਗੈਰ ਦੇਣ ਪਰ ਉਹ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ। 
ਜਦਕਿ ਜੰਗਾਂ ਦੌਰਾਨ ਨਾਗਰਿਕਾਂ ਨੂੰ ਦਿਨ ਰਾਤ, ਖਾਈਆਂ ਬੰਕਰਾਂ ਜਾਂ ਬੈਸਮੈਂਟਾਂ ਵਿੱਚ ਕਈ ਕਈ ਦਿਨ ਜਾਂ ਰਾਤਾਂ, ਬਿਨਾਂ ਭੋਜਨ ਪਾਣੀ ਤੋਂ ਬਤੀਤ ਕਰਨੀਆਂ ਪੈਂਦੀਆਂ ਹਨ। ਜੰਗਾਂ ਦੌਰਾਨ ਆਰਮੀ ਸੈਨਿਕ, ਪੈਰਾ ਮੈਡੀਕਲ ਅਤੇ ਮਿਲਟਰੀ ਫੋਰਸ, ਪੁਲਿਸ, ਡਾਕਟਰਾਂ, ਨਰਸਾਂ, ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਦਿਨ ਰਾਤ ਡਿਊਟੀਆਂ ਕਰਨੀਆਂ ਪੈਂਦੀਆਂ ਹਨ ਪਰ ਉਹ ਆਪਣੇ ਦੇਸ਼, ਸਮਾਜ ਘਰ ਪਰਿਵਾਰਾਂ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਖੁਸ਼ਹਾਲੀ ਉਨਤੀ ਲਈ, ਕਦੇ ਵੀ ਗਰਮੀਆਂ, ਧੁੱਪਾਂ, ਭੁੱਖ ਪਿਆਸ ਬੇਅਰਾਮੀ ਬੈਚੈਨੀਆ ਅਤੇ ਘਰ ਪਰਿਵਾਰਾਂ ਦੇ ਦੁਖ ਦਰਦਾਂ ਦੀਆਂ ਸ਼ਕਾਇਤਾਂ ਨਹੀਂ ਕਰਦੇ।            
 ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਭਾਰਤ ਨੇ ਅਨੇਕਾਂ ਜੰਗਾਂ, ਮਹਾਂਮਾਰੀਆਂ, ਆਪਦਾਵਾਂ ਦੇ ਮੁਕਾਬਲੇ, ਕੇਵਲ ਆਰਮੀ ਪੁਲਿਸ, ਡਾਕਟਰਾਂ, ਨਰਸਾਂ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਫਸਟ ਏਡ ਵੰਲਟੀਅਰਾਂ ਦੀ ਸਹਾਇਤਾ ਨਾਲ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਕੀਤੇ ਹਨ। ਪਰ ਉਸ ਸਮੇਂ, ਵਿਦਿਆਰਥੀ ਅਧਿਆਪਕ ਕਰਮਚਾਰੀ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੇਡਿਟਜ ਵਲੋਂ ਕੋਈ ਸਹਿਯੋਗ ਸੇਵਾਵਾਂ ਨਹੀਂ ਦਿੱਤੀਆਂ ਗਈਆਂ। ਜਿਨ੍ਹਾਂ ਨੂੰ ਹਰ ਸਾਲ ਟ੍ਰੇਨਿੰਗ ਅਭਿਆਸ ਕਰਵਾਉਣ ਲਈ ਦੇਸ਼ ਦੀਆਂ ਸਰਕਾਰਾਂ ਕਰੋੜਾਂ ਅਰਬਾਂ ਰੁਪਏ ਖਰਚ ਰਹੀਆਂ ਹਨ।   
ਪਿਛਲੇ ਮਹੀਨੇ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਪੀ ਐਮ ਸ਼੍ਰੀ ਸਰਕਾਰੀ ਸਕੂਲਾਂ ਅਤੇ ਸਟੂਡੈਂਟਸ ਪੁਲਿਸ ਕੇਡਟ ਦੇ ਵਿਦਿਆਰਥੀਆਂ ਅਧਿਆਪਕਾਂ ਨੂੰ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਲਈ 5 ਕਰੋੜ ਰੁਪਏ ਤੋਂ ਵੱਧ ਰਕਮ, ਸਕੂਲਾਂ ਨੂੰ ਭੇਜੀਆਂ ਗਈਆਂ ਪਰ ਸਕੂਲਾਂ ਵਲੋਂ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੇ ਟ੍ਰੇਨਰਾਂ ਦੀ ਥਾਂ, ਆਪਣੇ ਹੀ ਅਧਿਆਪਕਾਂ ਰਾਹੀਂ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਦੀ ਥਾਂ ਕੇਵਲ ਲੈਕਚਰ ਕਰਵਾਕੇ, ਫੰਡਾਂ ਦੀ ਦੁਰਵਰਤੋ ਕੀਤੀਆਂ ਜਾਂਦੀਆਂ ਹਨ।  
ਹਰ ਸਾਲ ਐਨ ਐਸ ਐਸ ਅਤੇ ਐਨ ਸੀ ਸੀ ਕੈਂਪ ਲਗਾਏ ਜਾਂਦੇ ਹਨ ਪਰ ਉਨ੍ਹਾਂ ਕੈਂਪਾਂ ਵਿਖੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਦੀ ਥਾਂ ਮਨੋਰੰਜਨ, ਸਫ਼ਾਈ ਰੈਲੀਆਂ, ਪੇਂਟਿੰਗ ਗੀਤ ਗਾਉਣ, ਦੇ ਪ੍ਰੋਗਰਾਮ ਕਰਵਾਕੇ, ਦੇਸ਼ ਦੇ ਧੰਨ ਦੌਲਤ ਦੀ ਠੀਕ ਵਰਤੋਂ ਨਹੀਂ ਕੀਤੀ ਜਾਂਦੀ।                     
ਇਸ ਸਮੇਂ, ਦੇਸ਼ ਸਮਾਜ ਨੂੰ ਬਚਾਉਣ, ਮਦਦ ਕਰਨ ਲਈ ਕੇਵਲ ਆਰਮੀ, ਪੁਲਿਸ ਜਾਂ ਐਮਰਜੈਂਸੀ ਦੌਰਾਨ ਜ਼ਿੰਦਗੀਆਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਵਾਲੇ ਮਦਦਗਾਰ ਫ਼ਰਿਸ਼ਤਿਆ ਤੋਂ ਇਲਾਵਾ ਹੋਰ ਕੋਈ ਵੀ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਅੱਗੇ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਨੂੰ ਸਿਖਿਆ ਸੰਸਥਾਵਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਕਦੇ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਅਤੇ ਪੀੜਤ ਮਾਨਵਤਾ ਨੂੰ ਬਚਾਉਣ, ਮਦਦ ਕਰਨ ਲਈ ਉਤਸ਼ਾਹਿਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਤਾਂ ਦੇਸ਼ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਆਪਣੀਆਂ ਖੁਸ਼ੀਆਂ, ਖਾਹਿਸ਼ਾਂ, ਸਹੂਲਤਾਂ, ਆਰਾਮ ਪ੍ਰਸਤੀਆਂ, ਮੋਜ਼ ਮਸਤੀਆਂ, ਮਨਮਰਜ਼ੀ ਦੀ ਆਜ਼ਾਦੀ ਲੈਣ ਲਈ, ਆਪਣੇ ਅਧਿਕਾਰਾਂ, ਹੱਕਾਂ ਦੀ ਪੂਰਤੀ ਲਈ, ਹੜਤਾਲਾਂ, ਧਰਨਿਆਂ, ਅਤੇ ਮੁਜ਼ਾਹਰਿਆਂ ਰਾਹੀਂ ਪ੍ਰਾਪਤ ਕਰਨ ਲਈ ਸੰਘਰਸ਼ ਕੀਤੇ ਹਨ।   ,              ਧਾਰਮਿਕ ਅਤੇ ਰਾਜਨੀਤਿਕ ਲੀਡਰਾਂ ਵਲੋਂ ਸਰਕਾਰਾਂ ਬਣਾਉਣ ਲਈ, ਵਿਦਿਆਰਥੀਆਂ ਅਧਿਆਪਕਾਂ ਲੋਕਾਂ ਕਰਮਚਾਰੀਆਂ ਨੂੰ ਸਹੂਲਤਾਂ ਆਰਾਮ ਪ੍ਰਸਤੀਆਂ ਮੁਫ਼ਤ ਦੀਆਂ ਸੇਵਾਵਾਂ ਹੀ ਦਿੱਤੀਆਂ ਹਨ।                ਫਿਰ ਤਾਂ ਜੰਗਾਂ, ਮਹਾਂਮਾਰੀਆਂ, ਆਪਦਾਵਾਂ ਬਹੁਤ ਵਧੀਆ ਨਤੀਜੇ ਦੇ ਸਕਦੇ ਹਨ ਕਿ ਆਪਣੇ ਬਚਾਅ ਲਈ ਜ਼ੋ ਆਪ ਤਿਆਰ, ਸਿਖਿਅਤ ਹਨ, ਉਹ ਬਚ ਜਾਣਗੇ ਅਤੇ ਜ਼ੋ ਆਪਣੇ ਦੇਸ਼ ਸਮਾਜ ਵਾਤਾਵਰਨ ਪ੍ਰਤੀ ਵਫਾਦਾਰ, ਪਿਆਰ, ਸਤਿਕਾਰ ਸਨਮਾਨ ਹਮਦਰਦੀ ਅਨੁਸ਼ਾਸਨ, ਆਗਿਆ ਪਾਲਣ, ਮੁਸੀਬਤਾਂ, ਪ੍ਰੇਸ਼ਾਨੀਆਂ ਸਹਿਣ ਕਰਨ ਲਈ ਨਹੀਂ ਤਿਆਰ, ਉਨ੍ਹਾਂ ਦਾ ਇਸ ਧਰਤੀ ਮਾਂ ਦੀ ਗੋਦ ਵਿੱਚੋਂ ਭੋਜਨ, ਪਾਣੀ, ਹਵਾਵਾਂ ਅਤੇ ਸਰਕਾਰੀ ਸਹਾਇਤਾ, ਸਹੂਲਤਾਂ ਸੇਵਾਵਾਂ ਲੈਣ ਦੇ ਕੋਈ ਅਧਿਕਾਰ ਹੱਕ ਨਹੀਂ ਬਣਦਾ।