ਹਰਿਆਣਾ ਵਿੱਚ 8 ਆਈਏਐਸ ਅਤੇ 12 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗਡ੍ਹ, 25 ਅਗਸਤ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਏਐਸ ਅਤੇ 12 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਚੰਡੀਗਡ੍ਹ, 25 ਅਗਸਤ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਏਐਸ ਅਤੇ 12 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
          ਆਈਏਐਸ ਅਧਿਕਾਰੀ ਅਪਰਾਜਿਤਾ ਨੂੰ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦਾ ਮਿਸ਼ਨ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ।

          ਅੰਕਿਤਾ ਚੌਧਰੀ ਨੂੰ ਨਗਰ ਨਿਗਮ ਗੁਰੂਗ੍ਰਾਮ ਵਿੱਚ ਵਧੀਕ ਕਮਿਸ਼ਨਰ ਲਗਾਇਆ ਗਿਆ ਹੈ।
          ਨੁੰਹ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਪ੍ਰਦੀਪ ਸਿੰਘ ਨੂੰ ਜਿਲ੍ਹਾ ਪਰਿਸ਼ਦ ਨੂੰਹ ਅਤੇ ਡੀਆਰਡੀਏ ਨੁੰਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਵੱਧ ਕਾਰਜਭਾਰ ਦਿੱਤਾ ਗਿਆ ਹੈ।
          ਹਿਸਾਰ ਦੀ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਸੁਸ੍ਰੀ ਸੀ. ਜੈਸਸ਼੍ਰਧਾ ਨੂੰ ਜਿਲ੍ਹਾ ਪਰਿਸ਼ਦ ਹਿਸਾਰ ਅਤੇ ਡੀਆਰਡੀਏ ਹਿਸਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
          ਰਿਵਾੜੀ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਰਾਹੁਲ ਮੋਦੀ ਨੂੰ ਜਿਲ੍ਹਾ ਪਰਿਸ਼ਦ ਰਿਵਾੜੀ ਅਤੇ ਡੀਆਰਡੀਏ ਰਿਵਾੜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
          ਰੋਹਤਕ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਨਰੇਂਦਰ ਕੁਮਾਰ ਨੂੰ ਜਿਲ੍ਹਾ ਪਰਿਸ਼ਦ ਰੋਹਤਕ ਅਤੇ ਡੀਆਰਡੀਏ ਰੋਹਤਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਦਿੱਤਾ ਗਿਆ ਹੈ।
          ਕਰਨਾਲ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਸੋਨੂ ਭੱਟ ਨੂੰ ਜਿਲ੍ਹਾ ਪਰਿਸ਼ਦ ਕਰਨਾਲ ਅਤੇ ਡੀਆਰਡੀਏ ਕਰਨਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
          ਇਸੀ ਤਰ੍ਹਾਂ, ਜੀਂਦ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਵਿਵੇਕ ਆਰਿਆ ਨੂੰ ਜਿਲ੍ਹਾ ਪਰਿਸ਼ਦ ਜੀਂਦ ਅਤੇ ਡੀਆਰਡੀਏ ਜੀਂਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
          ਐਚਸੀਐਸ ਅਧਿਕਾਰੀਆਂ ਵਿੱਚ ਜਿਲ੍ਹਾ ਪਰਿਸ਼ਦ ਰੋਹਤਕ ਅਤੇ ਡੀਆਰਡੀਏ ਰੋਹਤਕ ਦੇ ਸੀਈਓ ਪ੍ਰਦੀਪ ਕੁਮਾਰ-II ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਰੋਹਤਕ ਨਿਯੁਕਤ ਕੀਤਾ ਗਿਆ ਹੈ।

          ਜਿਲ੍ਹਾ ਪਰਿਸ਼ਦ ਨੂੰਹ ਅਤੇ ਡੀਆਰਡੀਏ ਨੁੰਹ ਦੇ ਸੀਈਓ, ਪ੍ਰਦੀਪ ਅਹਿਲਾਵਤ-II ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਮਾਨੇਸਰ ਲਗਾਇਆ ਗਿਆ ਹੈ।
          ਸ਼ਸ਼ੀ ਵਸੁੰਧਰਾ ਨੂੰ ਸ਼ਹਿਰੀ ਸਥਾਨਕ ਨਿਗਮ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ ਅਤੇ ਉੱਪ ਸਕੱਤਰ ਨਿਯੁਕਤੀ ਕੀਤਾ ਹੈ।
          ਜਿਲ੍ਹਾ ਪਰਿਸ਼ਦ ਰਿਵਾੜੀ ਅਤੇ ਡੀਆਰਡੀਏ ਰਿਵਾੜੀ ਦੇ ਸੀਈਓ ਪ੍ਰਦੀਪ ਕੁਮਾਰ-II ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਪਾਣੀਪਤ ਨਿਯੁਕਤ ਕੀਤਾ ਹੈ।
          ਅਨਿਲ ਕੁਮਾਰ ਯਾਦਵ ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਯਮੁਨਾਨਗਰ ਨਿਯੁਕਤ ਕੀਤਾ ਹੈ।
          ਅਸ਼ਬੀਰ ਸਿੰਘ ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਫਰੀਦਾਬਾਦ ਲਗਾਇਆ ਹੈ।
          ਕਪਿਲ ਕੁਮਾਰ ਨੂੰ ਉੱਪ ਸਕੱਤਰ, ਮਾਨੀਟਰਿੰਗ ਅਤੇ ਕੁਆਰਡੀਨੇਸ਼ਨ ਅਤੇ ਵਿਸ਼ੇਸ਼ ਅਧਿਕਾਰੀ (ਸਵੱਛਤਾ), ਕੁਰੂਕਸ਼ੇਤਰ ਨਿਯੁਕਤ ਕੀਤਾ ਹੈ।
          ਜਿਲ੍ਹਾ ਪਰਿਸ਼ਦ ਜੀਂਦ ਅਤੇ ਡੀਆਰਡੀਏ ਜੀਂਦ ਦੇ ਸੀਈਓ  ਅਨਿਲ ਕੁਮਾਰ ਦੂਨ ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਸੋਨੀਪਤ ਨਿਯੁਕਤ ਕੀਤਾ ਚੈ।
          ਜਿਲ੍ਹਾ ਪਰਿਸ਼ਦ ਹਿਸਾਰ ਅਤੇ ਡੀਆਰਡੀਏ ਹਿਸਾਰ ਦੇ ਸੀਈਓ ਹਰਬੀਰ ਸਿੰਘ ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਹਿਸਾਰ ਨਿਯੁਕਤ ਕੀਤਾ ਹੈ।
          ਜਿਲ੍ਹਾ ਪਰਿਸ਼ਦ ਕਰਨਾਲ ਅਤੇ ਡੀਆਰਡੀਏ ਕਰਨਾਲ ਦੇ ਸੀਈਓ ਅਮਿਤ ਕੁਮਾਰ-II ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਕਰਨਾਲ ਨਿਯੁਕਤ ਕੀਤਾ ਹੈ।

          ਪ੍ਰਤੀਕ ਹੁਡਾ ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ), ਅੰਬਾਲਾ ਨਿਯੁਕਤ ਕੀਤਾ ਹੈ।
          ਰਮਿਤ ਯਾਦਵ ਨੂੰ ਉੱਪ ਸਕੱਤਰ, ਮਾਨੀਟਰਿੰਗ ਅਤੇ ਕੁਆਰਡੀਨੇਸ਼ਨ ਨਿਯੁਕਤ ਕੀਤਾ ਹੈ।