ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਕਾਮੇ ਅੱਜ ਕਰਨਗੇ ਸੀਵਰੇਜ਼ ਦੀਆਂ ਮੋਟਰਾਂ ਬੰਦ

ਪੈਗ਼ਾਮ-ਏ-ਜਗਤ/ ਮੌੜ ਮੰਡੀ, 24 ਅਗਸਤ- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੇ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਹੇਠ ਪੰਜਾਬ ਪੱਧਰੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 21ਵੇਂ ਦਿਨ 'ਚ ਸ਼ਾਮਲ ਹੋ ਗਈ ਹੈ।

ਪੈਗ਼ਾਮ-ਏ-ਜਗਤ/ ਮੌੜ ਮੰਡੀ, 24 ਅਗਸਤ- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੇ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਹੇਠ ਪੰਜਾਬ ਪੱਧਰੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 21ਵੇਂ ਦਿਨ 'ਚ ਸ਼ਾਮਲ ਹੋ ਗਈ ਹੈ।
ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ ਨੇ ਕਿਹਾ ਕਿ ਲੱਗਪਗ ਸੱਤ ਅੱਠ ਮਹੀਨਿਆਂ ਤੋਂ ਪੰਜਾਬ ਸਰਕਾਰ ਵਾਟਰ ਸਪਲਾਈ ਤੇ ਸੀਵਰੇਜ਼ ਕਾਮਿਆਂ ਦੀਆਂ ਮੰਗਾਂ ਸੰਬੰਧੀਂ ਲਾਰੇ ਲਗਾ ਰਹੀ ਹੈ ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਜਾ ਰਿਹਾ।
 23 ਅਗਸਤ ਨੂੰ ਜੱਥੇਬੰਦੀ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਬ ਕਮੇਟੀ ਦੇ ਨਾਲ ਪੰਜਾਬ ਭਵਨ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਣੀ ਸੀ ਪਰ ਉਹ ਵੀ ਇੱਕ ਫੋਨ ਕਾਲ ਰਾਹੀਂ ਮੀਟਿੰਗ ਨੂੰ ਅੱਗੇ ਪਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਮੀਟਿੰਗ ਦੇ ਸੰਬੰਧ ਵਿੱਚ ਕੋਈ ਲੈਟਰ ਵੀ ਜਾਰੀ ਨਹੀਂ ਕੀਤਾ ਗਿਆ। 
ਉਹਨਾਂ ਅੱਗੇ ਕਿਹਾ ਕਿ ਸਰਕਾਰ ਦੀਆਂ ਕੁੱਝ ਚਾਪਲੂਸ ਜੱਥੇਬੰਦੀਆਂ ਸਰਕਾਰ ਨਾਲ ਮਿਲ ਕੇ ਝੂਠੀਆਂ ਖਬਰਾਂ ਲਵਾਕੇ ਪੰਜਾਬ ਦੇ ਉਹਨਾਂ ਕਿਰਤੀ ਲੋਕਾਂ ਦਾ ਘਾਣ ਕਰਵਾ ਰਹੀਆਂ ਹਨ ਜਿਵੇਂ ਕਿ ਪੰਜਾਬ ਦੇ ਵਾਟਰ ਸਪਲਾਈ ਅਤੇ ਤੇ ਸੀਵਰੇਜ਼ ਕਾਮਿਆਂ ਜੱਥੇਬੰਦੀ ਦਾ ਆਪੇ ਬਣਿਆ ਪ੍ਰਧਾਨ ਸਰਕਾਰ ਦੇ ਨਾਲ ਮਿਲਿਆ ਹੋਇਆ ਹੈ। 
ਸਾਡੀ ਜੱਥੇਬੰਦੀ ਵੱਲੋਂ ਪੰਜਾਬ ਨੂੰ ਬੇਨਤੀ ਹੈ ਕਿ ਸਾਡੇ ਪਰਿਵਾਰਾਂ ਦੇ ਫੈਸਲੇ ਇਹਨਾਂ ਜੱਥੇਬੰਦੀਆਂ ਨੂੰ ਲੈਣ ਦਾ ਕੋਈ ਹੱਕ ਨਹੀਂ। ਜੱਥੇਬੰਦੀ ਦੇ ਫੈਸਲੇ ਅਨੁਸਾਰ 25 ਅਗਸਤ ਤੋਂ ਸੀਵਰੇਜ਼ ਦੀਆਂ ਮੋਟਰਾਂ ਬੰਦ ਕੀਤੀਆਂ ਜਾਣਗੀਆਂ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।