
ਪਿੰਡ ਮੌਲੀ ਦੇ ਵਸਨੀਕ ਦਾ ਬੇਰਹਿਮੀ ਨਾਲ ਕਤਲ; ਕਤਲ ਕਰਕੇ ਲਾਸ਼ ਜੰਗਲ ਵਿੱਚ ਸੁੱਟੀ, ਚਾਰ ਦਿਨ ਤੋਂ ਸੀ ਲਾਪਤਾ
ਐਸ ਏ ਐਸ ਨਗਰ, 14 ਮਈ- ਪਿੰਡ ਮੌਲੀ ਵੈਦਵਾਨ ਦੇ ਲਾਪਤਾ ਵਿਅਕਤੀ ਸੁਰੇਸ਼ ਪਾਲ ਦੀ ਲਾਸ਼ ਸੈਕਟਰ 78 ਏਅਰਪੋਰਟ ਰੋਡ ’ਤੇ ਸਪੋਰਟਸ ਸਟੇਡੀਅਮ ਨਾਲ ਲੱਗਦੇ ਜੰਗਲ ਵਿੱਚੋਂ ਬਰਾਮਦ ਹੋਈ ਹੈ।
ਐਸ ਏ ਐਸ ਨਗਰ, 14 ਮਈ- ਪਿੰਡ ਮੌਲੀ ਵੈਦਵਾਨ ਦੇ ਲਾਪਤਾ ਵਿਅਕਤੀ ਸੁਰੇਸ਼ ਪਾਲ ਦੀ ਲਾਸ਼ ਸੈਕਟਰ 78 ਏਅਰਪੋਰਟ ਰੋਡ ’ਤੇ ਸਪੋਰਟਸ ਸਟੇਡੀਅਮ ਨਾਲ ਲੱਗਦੇ ਜੰਗਲ ਵਿੱਚੋਂ ਬਰਾਮਦ ਹੋਈ ਹੈ।
ਇਹ ਨੌਜਵਾਨ ਪਿਛਲੇ ਚਾਰ ਦਿਨ ਤੋਂ ਲਾਪਤਾ ਸੀ ਅਤੇ ਉਸ ਦੀ ਉਮਰ 36 ਸਾਲ ਦੱਸੀ ਗਈ ਹੈ। ਸੁਰੇਸ਼ ਪਾਲ ਨਾਮ ਦੇ ਇਸ ਨੌਜਵਾਨ ਦੀ ਲਾਸ਼ ਜੰਗਲ ਵਿੱਚ ਮਿਲਣ ਨਾਲ ਸਨਸਨੀ ਫੈਲ ਗਈ। ਉਸ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਜੰਗਲ ਵਿੱਚ ਸੁੱਟੀ ਗਈ ਹੈ। ਸੂਚਨਾ ਮਿਲਦੇ ਹੀ ਮੌਕੇ ’ਤੇ ਭਾਰੀ ਪੁਲੀਸ ਬਲ ਅਤੇ ਫਾਰੈਂਸਿਕ ਟੀਮ ਨੇ ਮੌਕੇ ’ਤੇ ਜਾਂਚ ਸ਼ੁਰੂ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਲਾਪਤਾ ਵਿਅਕਤੀ ਸੁਰੇਸ਼ ਪਾਲ ਬੀਤੀ 11 ਮਈ ਨੂੰ ਘਰ ਤੋਂ ਬਿਨਾਂ ਦੱਸੇ ਚੱਲਿਆ ਗਿਆ ਸੀ। ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਮੁੱਖ ਅਫਸਰ ਥਾਣਾ ਸੋਹਾਣਾ ਵਿਖੇ ਮਿਤੀ 13 ਮਈ ਨੂੰ ਉਸ ਦੇ ਭਰਾ ਨਿਰਮਲ ਕੁਮਾਰ ਨੇ ਦਰਜ ਕਰਵਾਈ ਸੀ।
ਜਾਣਕਾਰੀ ਸਾਂਝੀ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੱਲੋਂ ਕਿਹਾ ਗਿਆ ਕਿ ਬੀਤੇ ਐਤਵਾਰ ਤੋਂ ਉਨ੍ਹਾਂ ਦਾ ਭਾਈ ਸੁਰੇਸ਼ ਪਾਲ ਗਾਇਬ ਸੀ। ਥਾਣਾ ਸੋਹਾਣਾ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਅੱਜ ਜਦੋਂ ਉਹ ਉਸ ਨੂੰ ਲੱਭਦੇ ਹੋਏ ਜੰਗਲ ਕੋਲ ਪਹੁੰਚੇ ਤਾਂ ਦਰਖਤ ’ਤੇ ਪੈਂਟ ਲਮਕਦੀ ਮਿਲੀ, ਜਦੋਂ ਜੰਗਲ ਦੇ ਅੰਦਰ ਜਾਕੇ ਦੇਖਿਆ ਤਾਂ ਗਲੀ-ਸੜੀ ਲਾਸ਼ ਪਈ ਸੀ।
ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬਾਲ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
