
ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਦੋਆਬਾ ਕਾਲਜ ਛੋਕਰਾਂ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ।
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਮਾਣਯੋਗ ਸਕੱਤਰ, ਸ਼ਿਵਦੁਲਾਰ ਸਿੰਘ ਢਿੱਲੋਂ ,(ਸੇਵਾ ਮੁਕਤ ਆਈ ਏ ਐਸ)ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ, ਬਰਾਂਚ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਂਸਲ ਯੋਜਨਾ ਦੇ ਸਹਿਯੋਗ ਨਾਲ ਦੁਆਬਾ ਗਰੁੱਪ ਆਫ ਕਾਲਜ, ਰਾਹੋਂ(ਨਵਾਸ਼ਹਿਰ) ਕੰਪਲੈਕਸ ਵਿਖੇ ਅੰਤਰਰਾਸ਼ਟਰੀ ਬਜੁਰਗ ਦਿਵਸ ਮਨਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ, ਸ਼ੋਸ਼ਲ ਮੋਬਲਾਈਜ਼ ਅਫਸਰ, ਨਵਾਂਸ਼ਹਿਰ ਨੇ ਕੀਤੀ।
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਮਾਣਯੋਗ ਸਕੱਤਰ, ਸ਼ਿਵਦੁਲਾਰ ਸਿੰਘ ਢਿੱਲੋਂ ,(ਸੇਵਾ ਮੁਕਤ ਆਈ ਏ ਐਸ)ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ, ਬਰਾਂਚ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਂਸਲ ਯੋਜਨਾ ਦੇ ਸਹਿਯੋਗ ਨਾਲ ਦੁਆਬਾ ਗਰੁੱਪ ਆਫ ਕਾਲਜ, ਰਾਹੋਂ(ਨਵਾਸ਼ਹਿਰ) ਕੰਪਲੈਕਸ ਵਿਖੇ ਅੰਤਰਰਾਸ਼ਟਰੀ ਬਜੁਰਗ ਦਿਵਸ ਮਨਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ, ਸ਼ੋਸ਼ਲ ਮੋਬਲਾਈਜ਼ ਅਫਸਰ, ਨਵਾਂਸ਼ਹਿਰ ਨੇ ਕੀਤੀ।
ਇਸ ਮੌਕੇ ਤੇ ਸਭ ਤੋਂ ਪਹਿਲਾ ਸ. ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ, ਨੇ ਵਿਦਿਆਰਥੀਆਂ ਨੂੰ ਇਸ ਦਿਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਅਕਤੂਬਰ 1991 ਨੂੰ ਪਹਿਲੀ ਵਾਰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਮਨਾਇਆ ਗਿਆ। ਇਸ ਸਾਲ ਇਹ ਦਿਨ, ਥੀਮ “ਬਜ਼ੁਰਗ ਵਿਅਕਤੀ ਸਥਾਨਕ ਅਤੇ ਵਿਸ਼ਵਵਿਆਪੀ ਕਾਰਵਾਈ ਨੂੰ ਚਲਾਉਂਦੇ ਹਨ: ਸਾਡੀਆਂ ਇੱਛਾਵਾਂ, ਸਾਡੀ ਭਲਾਈ ਅਤੇ ਸਾਡੇ ਅਧਿਕਾਰ” ਤੇ ਆਧਾਰ ਤੇ ਮਨਾਇਆ ਗਿਆ ਹੈ।
ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਦੇਖਦੇ ਤੇ ਸੁਣਦੇ ਵੀ ਹਾਂ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਕਾਰ-ਵਿਹਾਰ ’ਚ ਬਜ਼ੁਰਗਾਂ ਦਾ ਉਚੇਚਾ ਥਾਂ ਹੋਇਆ ਕਰਦਾ ਸੀ। ਬਜ਼ੁਰਗਾਂ ਤੋਂ ਪੁੱਛੇ ਬਿਨਾਂ ਕੋਈ ਕੰਮ ਕਰਨ ਬਾਰੇ ਸੋਚਦਾ ਵੀ ਨਹੀਂ ਸੀ। ਅੱਜ ਵੀ ਕਈ ਨੌਜਵਾਨ ਆਪਣੇ ਮਾਂ-ਬਾਪ ਤੋਂ ਪੁੱਛੇ ਬਗ਼ੈਰ ਕੋਈ ਕੰਮ ਨਹੀਂ ਕਰਦੇ। ਜੇ ਸਾਰੇ ਹੀ ਬਜ਼ੁਰਗਾਂ ਨੂੰ ਸਤਿਕਾਰ ਦੇਣ ਤਾਂ ਉਨ੍ਹਾਂ ਨੂੰ ਅਨਾਥ ਆਸ਼ਰਮ ਜਾਂ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ। ਬਜ਼ੁਰਗ ਵਿਅਕਤੀ ਆਪਣੇ ਗਿਆਨ, ਤਜ਼ਰਬੇ ਅਤੇ ਸੱਭਿਆਚਾਰਕ ਯੋਗਦਾਨ ਜਰੀਏ ਸਮਾਜ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸੋ ਅੱਜ ਲੋੜ ਹੈ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ। ਜੇ ਅਸੀਂ ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਹ ਨਾ ਸਮਝਣਾ ਕਿ ਅਸੀਂ ਪੈਸੇ, ਸ਼ੋਹਰਤ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਹ ਸਾਡੇ ਬਜ਼ੁਰਗਾਂ ਦੀ ਕਮਾਈ ਹੀ ਹੈ। ਜਿਸ ਘਰ ’ਚ ਬਜ਼ੁਰਗਾਂ
ਦਾ ਸਤਿਕਾਰ ਨਾ ਹੋਵੇ, ਉਨ੍ਹਾਂ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਲੰਗਰ ਲਾਉਣ, ਧਾਰਮਿਕ ਸਥਾਨਾਂ ਤੇ ਧਰਮਸ਼ਾਲਾਵਾਂ ’ਚ ਕਮਰੇ ਬਣਾਉਣ ਜਾਂ ਹੋਰ ਦਾਨ-ਪੁੰਨ ਕਰਨ ਦਾ ਕੋਈ ਫ਼ਾਇਦਾ ਨਹੀਂ। ਬਜ਼ੁਰਗਾਂ ਵੱਲੋਂ ਦਰਸਾਈਆਂ ਗੱਲਾਂ ਪਰਿਵਾਰ ਲਈ ਮਾਰਗ ਦਰਸ਼ਨ ਦਾ ਕੰਮ ਕਰਦੀਆਂ ਹਨ।
ਉਨ੍ਹਾਂ ਦੀ ਸੇਵਾ ਅਤੇ ਸਤਿਕਾਰ ਕਰਨਾ ਸਾਡਾ ਪਹਿਲਾ ਫ਼ਰਜ਼ ਹੈ। ਇਸ ਮੌਕੇ ਤੇ ਰਾਜ ਕੁਮਾਰ, ਸ਼ੋਸ਼ਲ ਮੋਬਲਾਈਜ਼ ਅਫਸਰ, ਨਵਾਂਸ਼ਹਿਰ ਨੇ ਵੀ ਇਸ ਦਿਨ ਨੂੰ ਵਿਸ਼ੇਸ਼ ਦੱਸਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਜੁਰਗਾਂ ਦਾ ਸਤਿਕਾਰ ਕਰਨ ਚਾਹੀਦਾ ਹੈ। ਅੱਜ ਜੋ ਵੀ ਅਸੀ ਆਪਣੀ ਜਿੰਦਗੀ ਵਿੱਚ ਹਾਂ , ਸਿਰਫ ਬਜੁਰਗਾਂ ਕਰਕੇ ਹੀ ਹਾਂ। ਬਜੁਰਗਾਂ ਕੋਲ ਸਾਰੀ ਜਿੰਦਗੀ ਦਾ ਬਹੁਤ ਤਜਰਬਾ ਹੁੰਦਾ ਹੈ। ਇਸ ਮੌਕੇ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਸਮੇਤ ਸਾਰਿਆਂ ਨੇ ਪ੍ਰਣ ਲਿਆ ਕਿ ਉਹ ਆਪਣੇ ਬਜੁਰਗਾਂ ਦਾ ਸਤਿਕਾਰ ਕਰਨਗੇ ਅਤੇ ਉਨਾਂ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿਣਗੇ।
ਇਸ ਮੌਕੇ ਤੇ ਸ਼ੈਂਪੀ(ਅਧਿਆਪਕਾ) ਨੇ ਸਟੇਜ ਦਾ ਬਾਖੂਬੀ ਸੰਚਾਲਨ ਕੀਤਾ। ਕਾਲਜ ਦੇ ਸਟਾਫ ਮੈੰਬਰ ਤਾਨੀਆਂ, ਨਵਜੋਤ, ਮਨਪ੍ਰੀਤ, ਸੁਮਨ ਸ਼ਾਲੂ, ਕਾਜਲ, ਨਰਿੰਦਰ ਕੌਰ ਹਾਜਿਰ ਸਨ।
ਇਸ ਅੱਜ ਦੇ ਵਿਸ਼ੇਸ਼ ਦਿਨ ਤੇ ਰੈੱਡ ਕਰਾਸ ਕੇਂਦਰ ਵਿਖੇ ਸੈਮੀਨਰ ਕਰਵਾਇਆ ਗਿਆ। ਕੇਂਦਰ ਵਿਖੇ ਦਾਖਿਲ ਮਰੀਜਾਂ ਨੂੰ ਸੰਬੋਧਨ ਹੁੰਦਿਆਂ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕਿਹਾ ਕਿ ਬਜੁਰਗਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ। ਬਜੁਰਗਾਂ ਨੂੰ ਸਾਰੀ ਜਿੰਦਗੀ ਦਾ ਤਜਰਬਾ ਹੁੰਦਾ ਹੈ, ਜੇਕਰ ਅਸੀ ਉਨਾਂ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲੀਏ ਤਾਂ ਆਪਣੀ ਜਿੰਦਗੀ ਵਿੱਚ ਸਾਰੇ ਬੁਰੇ ਕੰਮਾਂ ਤੋਂ ਦੂਰ ਰਹਿ ਸਕਦੇ ਹਾਂ।
ਇਸ ਮੌਕੇ ਤੇ ਸਾਰੇ ਹੀ ਸਟਾਫ ਮੈਂਬਰਾਂ ਤੇ ਮਰੀਜਾਂ ਨੇ ਪ੍ਰਣ ਲਿਆ ਕਿ ਅਸੀ ਆਪਣੇ ਬਜੁਰਗਾਂ ਦਾ ਸਤਿਕਾਰ ਕਰਾਗੇਂ। ਇਸ ਮੌਕੇ ਤੇ ਕਮਲਜੀਤ ਕੌਰ, ਜਸਵਿੰਦਰ ਕੌਰ, ਦਿਨੇਸ਼ ਕੁਮਾਰ, ਕੁਲਵੰਤ ਸਿੰਘ, ਮਨਜੋਤ, ਕਮਲਾ ਰਾਣੀ, ਪਰਵੀਨ ਕੁਮਾਰੀ ਹਾਜਿਰ ਸਨ।
