
ਪੰਜਾਬ ਤੇ ਲਗਾਤਾਰ ਵਧ ਰਹੇ ਕਰਜੇ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਪਟਿਆਲਾ: ਮੌਜੂਦਾ ਸੂਬਾ ਸਰਕਾਰ ਦੋਰਾਨ ਪੰਜਾਬ ਤੇ ਲਗਾਤਾਰ ਵਧ ਰਹੇ ਕਰਜੇ ਦੇ ਭਾਰ ਨੂੰ ਖਤਰੇ ਦੀ ਘੰਟੀ ਮੰਨਦਿਆ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਮਾਨ ਸਰਕਾਰ ਖਿਲਾਫ ਭਾਰੀ ਰੋਸ ਜਤਾਇਆ ਗਿਆ।
ਪਟਿਆਲਾ: ਮੌਜੂਦਾ ਸੂਬਾ ਸਰਕਾਰ ਦੋਰਾਨ ਪੰਜਾਬ ਤੇ ਲਗਾਤਾਰ ਵਧ ਰਹੇ ਕਰਜੇ ਦੇ ਭਾਰ ਨੂੰ ਖਤਰੇ ਦੀ ਘੰਟੀ ਮੰਨਦਿਆ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਮਾਨ ਸਰਕਾਰ ਖਿਲਾਫ ਭਾਰੀ ਰੋਸ ਜਤਾਇਆ ਗਿਆ।
ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਗੰਭੀਰ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੌਣਾ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਸਾਰਾ ਕਰਜਾ ਉਤਰੇਗਾ ਤੇ ਤਿੰਨ ਸਾਲ *ਚ ਖਜਾਨਾ ਭਰਾਗੇ ਉਲਟਾ ਆਪ ਸਰਕਾਰ ਨੇ ਪੌਣੇ ਤਿੰਨ ਕਰੋੜ ਤੋਂ ਵਧਾਕੇ 4 ਲੱਖ ਕਰੋੜ ਰੁਪਏ ਪੰਜਾਬ ਸਿਰ ਕਰਜਾ ਚੜ੍ਹਾ ਦਿੱਤੇ।
ਸਵਾ ਲੱਖ ਕਰੋੜ ਰੁਪਏ ਸਿਰਫ ਪਿਛਲੇ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਚੜ੍ਹ ਦਿੱਤੇ ਹਨ। ਜਿਵੇਂ ਕਰਜਾ ਲੈਣ ਦਾ ਸਿਸਟਮ ਚਲ ਰਿਹਾ ਹੈ ਮਾਨ ਸਰਕਾਰ ਇੱਕ ਦਿਨ ਪੰਜਾਬ ਨੂੰ ਗਿਰਵੀ ਰੱਖ ਦੇਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਕਰਜਾਈ ਤੇ ਕੰਗਾਲ ਕਰਨ ਲੱਗੀ ਹੋਈ ਹੈ। ਪੰਜਾਬ ਦੇ ਹਾਲਾਤ ਖਸਤਾ ਤੇ ਨਾਜੁਕ ਹੋਣ ਦੇ ਬਾਵਜੂਦ ਕਰੋੜਾਂ ਰੁਪਏ ਫੋਕੀ ਇਸ਼ਤਿਹਾਰਬਾਜੀ ਵਿੱਚ ਤੇ ਮਸ਼ਹੂਰੀਆਂ ਵਿੱਚ ਪਾਣੀ ਵਾਂਗ ਵਹਾ ਕੇ ਬਰਬਾਦ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਦਾ ਵਿੱਤੀ ਤੌਰ ਤੇ ਭੱਠਾ ਬੈਠ ਰਿਹਾ ਹੈ।
ਆਪ ਦੀ ਸਰਕਾਰ ਨੇ ਗਰੰਟੀਆਂ ਦਾ ਢੋਗ ਰਚ ਕੇ ਵੱਡੀਆਂ—ਵੱਡੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਧੋਖਾ ਦੇ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਇਸ ਸਰਕਾਰ ਨੇ ਪੰਜਾਬ ਦੇ ਸਾਡੇ ਤਿੰਨ ਕਰੋੜ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ, ਨਾ ਸਕੂਲ ਬਣੇ ਨਾ ਹਸਪਤਾਲ ਬਣੇ ਨਾ ਨੌਕਰੀਆਂ ਮਿਲੀਆਂ ਨਾ ਕੱਚੇ ਮੁਲਾਜਮ ਪੱਕੇ ਹੋਏ ਨਾ ਭ੍ਰਿਸ਼ਟਾਚਾਰ ਰੁੱਕਿਆ ਅਤੇ ਨਾ ਮਾਫੀਆ ਰੁੱਕਿਆ ਤੇ ਨਾ ਹੀ ਕੋਈ ਵਿਕਾਸ ਹੋਇਆ ਤੇ ਨਾ ਹੀ ਕਿਸਾਨਾਂ ਨੂੰ ਐਮ.ਐਸ.ਪੀ. ਮਿਲੀ ਤੇ ਨਾ ਹੀ ਨਸ਼ੇ ਖਤਮ ਹੋਏ ਤੇ ਨਾ ਹੀ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਮਿਲੇ, ਕੁੱਲ ਮਿਲਾਕੇ ਇਹ ਸਰਕਾਰ ਹਰ ਪਾਸੋਂ ਫੇਲ ਸਾਬਿਤ ਹੋਈ ਕੇਵਲ ਪੰਜਾਬ ਚੁਟਕਲਿਆ ਤੇ ਜੁਮਲਿਆ ਨਾਲ ਨਹੀਂ ਚਲ ਸਕਦਾ। ਇਸ ਲਈ ਕੰਮ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਕਰਜਈ ਕੀਤਾ, ਉੱਥੇ ਫੇਲ ਸਾਬਿਤ ਹੋਏ ਹੁਣ ਪੰਜਾਬ ਵਿੱਚ ਵੀ ਫੇਲ ਸਾਬਿਤ ਹੋ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਪੰਜਾਬ ਦੀ ਆਰਥਿਕ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਹੁਣ ਪੰਜਾਬ ਬਰਬਾਦੀ ਵਲ ਜਾ ਰਿਹਾ ਹੈ। ਜਦੋਂ ਕਿ ਭਗਵੰਤ ਸਿੰਘ ਮਾਨ ਤਾ ਡੰਮੀ ਮੁੱਖ ਮੰਤਰੀ ਹਨ ਪੰਜਾਬ ਤਾਂ ਦਿੱਲੀ ਮਾਫੀਆ ਚਲਾ ਰਿਹਾ ਹੈ।
ਜਿਵੇਂ ਕਰਜਾ ਲੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸ ਤਰ੍ਹਾਂ ਸਾਰਾ ਸਰਕਾਰੀ ਸਿਸਟਮ ਪ੍ਰਾਈਵੇਟ ਹੱਥਾਂ *ਚ ਆ ਜਾਵੇਗਾ ਇਸ ਕਰਕੇ ਪੰਜਾਬ ਦੇ ਲੋਕਾਂ ਲਈ ਮਹਿੰਗਾਈ, ਭੁੱਖਮਰੀ ਅਤੇ ਆਰਥਿਕ ਸਮੱਸਿਆਵਾ ਖੜੀਆ ਹੋ ਜਾਣਗੀਆਂ। ਇਸ ਮੌਕੇ ਰਾਮ ਚੰਦ, ਹੁਕਮ ਸਿੰਘ, ਮਾਨ ਸਿੰਘ, ਰਾਜ ਕੁਮਾਰ, ਕਰਮ ਸਿੰਘ, ਰਾਮ ਪਾਲ ਸਿੰਘ, ਨਰੇਸ਼ ਕੁਮਾਰ, ਬੀ.ਐਮ. ਗੌਤਮ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਵਿਜੇ ਕੁਮਾਰ, ਯਸ਼ ਕੁਮਾਰ, ਰੱਪੀ, ਅਰੁਣ ਕਪੂਰ, ਕੁਲਜੀਤ ਸਿੰਘ, ਕ੍ਰਿਸ਼ਨ ਕੁਮਾਰ ਆਦਿ ਹਾਜਰ ਸਨ।
