9 ਦੀ ਫਿਲੌਰ ਬਸਪਾ ਮਹਾਂਰੈਲੀ ਬਦਲੇਗੀ ਪੰਜਾਬ ਦੀ ਰਾਜਨੀਤਕ ਦਿਸ਼ਾ - ਐਡਵੋਕੇਟ ਮਾਨਾ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾਂ ਚੱਬੇਵਾਲ ਦੇ ਪਿੰਡ ਦੀ ਵਿਸ਼ੇਸ਼ ਭਰਵੀਂ ਮੀਟਿੰਗ ਪਿੰਡ ਕੋਟ ਫਤੂਹੀ ਵਿਖੇ ਡਾਕਟਰ ਹਰਨੇਕ ਭਗਤੂਪਰ ਦੀ ਅਗਵਾਈ ਵਿੱਚ ਹੋਈ ,ਜਿਸ ਵਿੱਚ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਇੰਚਾਰਜ ਚੱਬੇਵਾਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਮਾਨਾ ਨੇ ਕਿਹਾ 9 ਅਕਤੂਬਰ ਦੀ ਫਿਲੌਰ ਬਸਪਾ ਮਹਾਂਰੈਲੀ ਪੰਜਾਬ ਦੀ ਰਾਜਨੀਤਕ ਦਿਸ਼ਾ ਬਦਲਕੇ ਰੱਖ ਦੇਵੇਗੀ। 
        ਐਡਵੋਕੇਟ ਮਾਨਾ ਨੇ ਕਿਹਾ ਇਹ ਮਹਾਂਰੈਲੀ "ਤਖਤ ਬਦਲ ਦਿਓ ਤਾਜ ਬਦਲ ਦਿਓ,ਬੇਈਮਾਨਾਂ ਦਾ ਰਾਜ ਬਦਲ ਦਿਓ" ਬੈਨਰ ਹੇਠ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੀ ਯੋਗ ਅਗਵਾਈ ਹੇਠ ਪੰਜਾਬ ਦੀ ਦਲਿਤ ਗਰੀਬ ਵਿਰੋਧੀ ਕਾਂਗਰਸ, ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਨਸੂਬਿਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰੇਗੀ। 
ਉਨ੍ਹਾਂ ਕਿਹਾ ਬਸਪਾ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ ਨਿਰਮਾਣ ਦਿਵਸ ਨੂੰ ਸਮਰਪਿਤ ਫਿਲੌਰ ਰੈਲੀ ਵਿੱਚ ਹਲਕੇ ਚੱਬੇਵਾਲ ਤੋਂ ਸੰਗਤਾਂ ਦੇ ਵੱਡੇ ਕਾਫ਼ਲੇ ਸ਼ਾਮਲ ਹੋਣਗੇ। ਐਡਵੋਕੇਟ ਮਾਨਾ ਨੇ ਬਸਪਾ ਆਗੂਆਂ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ I 
ਇਸ ਮੌਕੇ ਰਾਕੇਸ਼ ਕਿੱਟੀ , ਵਿੱਕੀ ਬੰਗਾ , ਬਲਵੰਤ ਨੌਨੀਤਪੁਰ ,ਬਹਿਲਪੁਰੀ ,ਡਾਕਟਰ ਹਰਨੇਕ ,ਜਗਤ ਜੀ ,ਗੁਰਮੇਲ ਰਾਮ,ਕੇਵਲ ਸਿੰਘ ,ਚਰਨਜੀਤ ਸਿੰਘ ,ਰਾਜੇਸ਼ ਭੁੰਨੋ ਹਾਜ਼ਰ ਸਨ। ਫੋਟੋ ਕੈਪਸ਼ਨ :- ਬਸਪਾ ਮੀਟਿੰਗ 'ਚ ਹਾਜਰ ਆਗੂ ਤੇ ਵਰਕਰ।