ਔੜ ਬਲਾਕ ਨੂੰ ਤੋੜਣ ਵਿਰੁੱਧ ਲੋਕ ਹੋਏ ਲਾਮਬੰਦ; ਸਰਕਾਰ ਵਿਰੁੱਧ ਗੁੱਸੇ ਵਿਚ ਭਰੇ ਪੀਤਿਆਂ ਨੇ ਡੀ ਸੀ ਰਾਹੀਂ ਸਰਕਾਰ ਨੂੰ ਭੇਜਿਆ ਮੰਗ ਪੱਤਰ, ਬਹਾਲ ਕਰਨ ਦੀ ਕੀਤੀ ਮੰਗ
ਨਵਾਂਸ਼ਹਿਰ, 19 ਅਗਸਤ- ‘ਔੜ ਬਲਾਕ ਬਚਾਉ ਸੰਘਰਸ਼ ਕਮੇਟੀ’ ਵਲੋਂ ਬਲਾਕ ਨੂੰ ਬਹਾਲ ਕਰਵਾਉਣ ਲਈ ਇਲਾਕੇ ਦੀਆਂ ਪੰਚਾਇਤਾਂ ਤੇ ਇਲਾਕਾ ਨਿਵਾਸੀਆਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਨਾਲ ਕੱਲ੍ਹ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਕਮੇਟੀ ਨੇ ਵਫਦ ਦੇ ਰੂਪ ਵਿਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਔੜ ਬਲਾਕ ਨੂੰ ਤੋੜਨ ਨਾਲ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਧਿਆਨ ਵਿਚ ਲਿਆਂਦੀਆਂ।

ਲੋਕਾਂ ਵੱਲੋਂ ਸਰਵਸੰਮਤੀ ਵਾਲਾ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਜਿਸ ਵਿਚ ਇਹ ਗ਼ਲਤ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਮੌਕੇ ‘ਤੇ ਔੜ ਬਲਾਕ ਬਚਾਉ ਸੰਘਰਸ਼ ਕਮੇਟੀ ਵਿਚ ਸ਼ਾਮਲ ਸਿਆਸੀ ਪਾਰਟੀਆਂ, ਪੰਚਾਇਤਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਜੋ ਪ੍ਰਵੀਨ ਬੰਗਾ, ਰੂਪ ਲਾਲ ਧੀਰ, ਰਾਜ ਕੁਮਾਰ ਮਾਹਲ, ਬੂਟਾ ਸਿੰਘ ਮਹਿਮੂਦਪੁਰ, ਜਥੇਦਾਰ ਮਹਿੰਦਰ ਸਿੰਘ ਹੁਸੈਨ ਪੁਰੀ, ਗੁਰਵਿੰਦਰ ਸਿੰਘ ਛੋਕਰ, ਸਾਬਕਾ ਸਰਪੰਚ ਮਨੋਹਰ ਕਮਾਮ, ਨਿੰਦਰਪਾਲ ਸਰਪੰਚ ਮਾਈ ਦਿੱਤਾ, ਸਰਪੰਚ ਕਮਲਜੀਤ ਦੁੱਗਲ ਔੜ, ਵਿਜੇ ਕੁਮਾਰ ਗੁਣਾਚੌਰ, ਬਚਿੱਤਰ ਸਿੰਘ ਮਹਿਮੂਦਪੁਰ, ਨੰਬਰਦਾਰ ਕੇਸਰ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਸਰਪੰਚ ਗੜੀ ਅਜੀਤ ਸਿੰਘ, ਗਿਆਨ ਚੰਦ ਅਟਾਰੀ, ਮੇਜਰ ਸਿੰਘ ਘਟਾਰੋਂ, ਮਾਸਟਰ ਹਰਮੇਸ਼ ਲਾਲ, ਨਿਰਮਲ ਸਿੰਘ ਤੋ ਇਲਾਵਾ ਹੋਰ ਆਗੂ ਵੀ ਵਫ਼ਦ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਆਗੂਆਂ ਨੇ ਆਖਿਆ ਕਿ ਬਲਾਕ ਔੜ ਬਚਾਉਣ ਲਈ ਕਾਨੂੰਨੀ ਪਹਿਲੂਆਂ ਤੋਂ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਫਰੰਟ ਤੋਂ ਸੰਘਰਸ਼ ਨੂੰ ਮਜ਼ਬੂਤ ਕੀਤਾ ਜਾ ਸਕੇ।
ਆਉਣ ਵਾਲੇ ਦਿਨਾਂ ਵਿਚ ਲੋਕ ਲਾਮਬੰਦੀ ਨੂੰ ਹੋਰ ਵਿਸ਼ਾਲ ਕਰਦੇ ਹੋਏ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ ਔੜ ਬਲਾਕ ਨੂੰ ਬਹਾਲ ਕਰਵਾਉਣ ਲਈ ਜਨਤਕ ਅੰਦੋਲਨ ਨੂੰ ਅੰਜਾਮ ’ਤੇ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।