ਮੇਹਲੀ ਪੁਲਸ ਵਲੋਂ 8 ਗ੍ਰਾਮ ਹੈਰੋਇਨ ਸਮੇਤ ਇਕ ਨੋਜਵਾਨ ਕਾਬੂ
ਨਵਾਂਸ਼ਹਿਰ - ਪੁਲਸ ਵਲੋਂ ਮੇਹਲੀ ਨਾਕੇ ਤੇ ਸਕੂਟਰੀ ਸਵਾਰ ਨੋਜਵਾਨ ਕੋਲੋਂ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆ ਮੇਹਲੀ ਚੌਂਕੀ ਦੇ ਇੰਚਾਰਜ ਏ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਸ਼ੱਕੀ ਵਾਹਨਾਂ ਦੀ ਜਾਂਚ ਦੌਰਾਨ ਇਕ ਮੋਨਾ ਨੋਜਵਾਨ ਬਿਨ੍ਹਾ ਨੰਬਰ ਦੀ ਸਕੂਟਰੀ ਤੇ ਸਵਾਰ ਹੋ ਕੇ ਫਗਵਾੜਾ ਸਾਈਡ ਤੋਂ ਆ ਰਿਹਾ ਸੀ।

ਜੋ ਸਾਹਮਣੇ ਲੱਗੇ ਨਾਕੇ ਨੂੰ ਵੇਖ ਕੇ ਠਰ ਗਿਆ ਤੇ ਪਿੱਛੇ ਨੂੰ ਮੁੜਨ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਉਸ ਵਲੋਂ ਸੁੱਟਿਆ ਮੋਮੀ ਲਿਫਾਫਾ ਚੈਕ ਕੀਤਾ ਤਾਂ ਉਸ ਵਿਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਨੋਜਵਾਨ ਦੀ ਪਛਾਣ ਰੋਹਿਤ ਮਹਿਤਾ ਪੁੱਤਰ ਅਸ਼ੋਕ ਮਹਿਤਾ ਵਾਸੀ ਫਰਾਲਾ ਵਜੋਂ ਹੋਈ। ਜਿਸ ਨੂੰ ਪੁਲਸ ਵਲੋਂ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਐਸ ਐਚ ਓ ਰਾਜੀਵ ਕੁਮਾਰ, ਏ ਐਸ ਆਈ ਸਤਨਾਮ ਸਿੰਘ, ਏ ਐਸ ਆਈ ਰਾਜ ਕੁਮਾਰ, ਏ ਐਸ ਆਈ ਕੁਲਵਿੰਦਰ ਸਿੰਘ, ਹਵਾਲਦਾਰ ਦੇਸ ਰਾਜ ਤੇ ਕਾਂਸਟੇਬਲ ਅਮਨਦੀਪ ਸਿੰਘ ਹਾਜਰ ਸਨ।