ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ 1680 ਦੇ ਮੰਡੀ ਬੋਰਡ ਵਿਚਲੇ ਚੌਥਾ ਦਰਜਾ ਅਤੇ ਕੱਚੇ ਮੁਲਾਜਮਾਂ ਦੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਹੋਈ।

ਪਟਿਆਲਾ : ਅੱਜ ਮਿਤੀ 23—08—2025 ਨੂੰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ 1680 ਦੇ ਮੰਡੀ ਬੋਰਡ ਵਿਚਲੇ ਚੌਥਾ ਦਰਜਾ ਅਤੇ ਕੱਚੇ ਮੁਲਾਜਮਾਂ ਦੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਹੋਈ।

ਪਟਿਆਲਾ : ਅੱਜ ਮਿਤੀ 23—08—2025 ਨੂੰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ 1680 ਦੇ ਮੰਡੀ ਬੋਰਡ ਵਿਚਲੇ ਚੌਥਾ ਦਰਜਾ ਅਤੇ ਕੱਚੇ ਮੁਲਾਜਮਾਂ ਦੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਹੋਈ। 
ਇਸ ਮੀਟਿੰਗ ਵਿੱਚ ਵਿੱਚ ਪੰਜਾਬ ਮੰਡੀ ਬੋਰਡ ਦੇ ਵਾਟਰ ਵਰਕਸਾਂ ਦੇ ਜ਼ੋ ਕਾਮੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਦੀਆਂ ਸੇਵਾਵਾਂ ਪੱਕੀਆਂ ਕਰਵਾਉਣ ਅਤੇ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨ ਅਤੇ ਸਾਰੇ ਕਾਮਿਆਂ ਨੂੰ ਬੋਰਡ ਵਿੱਚ ਖਪਾਉਣ ਵਰਗੇ ਇਸ਼ੂਆਂ ਨੂੰ ਵਿਚਾਰਿਆ ਗਿਆ।
 ਚਲਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਵੱਲੋਂ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਨਾਲ ਗੱਲਬਾਤ ਕੀਤੀ ਅਤੇ ਬੇਨਤੀ ਕੀਤੀ ਗਈ ਕਿ ਲਬਿੰਤ ਪਈਆਂ ਮੰਗਾਂ ਤੇ ਰਿਵਿਊ ਗੱਲਬਾਤ ਕਰਨ ਲਈ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ।
 ਇਸ ਮੌਕੇ ਹਰਚੰਦ ਸਿੰਘ ਬਰਸਟ ਵੱਲੋਂ ਕਿਹਾ ਗਿਆ ਕਿ ਬੋਰਡ ਨੂੰ ਮੰਗਾਂ ਦਾ ਰਿਵਿਯੂ ਅਜੰਡਾ ਭੇਜਿਆ ਜਾਵੇ ਤਾਂ ਜ਼ੋ ਗੱਲਬਾਤ ਕਰਨ ਲਈ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਇਸ ਲਈ ਇਹ ਫੈਸਲਾ ਕੀਤਾ ਗਿਆ ਕਿ ਬੋਰਡ ਮੈਨੇਜਮੈਟ ਨੂੰ ਰਿਵਿਯੂ ਅਜੰਡਾ ਨਵੀਂ ਤਰਜ ਦੇ ਆਧਾਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪੰਜਾਬ ਮੰਡੀ ਬੋਰਡ ਵਿਚਲੇ ਕੁਲਦੀਪ ਸਿੰਘ, ਰਾਜੂ ਸਿੰਘ, ਕ੍ਰਿਸ਼ਨ ਸਿੰਘ, ਗੁਰਿੰਦਰ ਸਿੰਘ ਗੁਰੀ, ਰਮੇਸ਼ ਕੁਮਾਰ, ਹਰਭਜਨ ਸਿੰਘ ਭਗਵਾਨ, ਪੱਪੂ ਸਿੰਘ, ਸਤਿਨਰਾਇਣ ਗੋਨੀ, ਆਦਿ ਹਾਜਰ ਸਨ। ਇਸ ਮੌਕੇ ਸਾਥੀ ਕੁਲਦੀਪ ਸਿੰਘ ਸੰਗਰੁਰ ਨੂੰ ਵਰਕਿੰਗ ਪ੍ਰਧਾਨ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਗੁਰਿੰਦਰ ਸਿੰਘ ਗੁਰੀ ਭਾਦਸੋਂ ਨੂੰ ਸਹਾਇਕ ਜਨਰਲ ਸਕੱਤਰ ਦੀਆਂ ਜਿੰਮੇਵਾਰੀ ਸੌਂਪੀਆਂ ਗਈਆਂ।