ਸ਼ਿਵ ਸ਼ਕਤੀ ਮੰਡਲ ਪਿੰਡ ਭਰੋਵਾਲ ਵਲੋਂ 27 ਫਰਵਰੀ ਨੂੰ ਮਨਾਇਆ ਜਾਵੇਗਾ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ

ਹੁਸ਼ਿਆਰਪੁਰ- ਸ਼ਿਵ ਸ਼ਕਤੀ ਮੰਡਲ ਪਿੰਡ ਭਰੋਵਾਲ ਵੱਲੋਂ ਸਮੂਹ ਇਲਾਕਾ ਅਤੇ ਪਿੰਡ ਭਰੋਵਾਲ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਭਰੋਵਾਲ ਵਿਖੇ ਪੁਰਾਤਨ ਮੰਦਰ ਵਿਖੇ ਮਹਾ ਸਿਵਰਾਤਰੀ ਵਿਸ਼ਾਲ ਭੰਡਾਰਾ 27 ਫਰਵਰੀ ਦਿਨ ਵੀਰਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ  ਭੁਪਿੰਦਰ ਪਾਲ ਸਿੰਘ ਨੇ 'ਦੱਸਿਆ ਕਿ ਇਸ ਸਮਾਗਮ ਵਿੱਚ ਸ੍ਰੀ ਆਨੰਦ ਸਵਾਮੀ ਜੀ ਮਹਾਰਾਜ, ਸੰਤ ਰਿਸ਼ੀ ਰਾਜ ਨਵਾਂਸ਼ਹਿਰ, ਸੰਤ ਮਹਿੰਦਰ ਗਿਰੀ ਜੀ, ਸਾਧੂ ਨਿਤਿਆ ਸਵਰੂਪ ਮਹਾਰਾਜ ਜੀ, ਸਾਧੂ ਗਿਆਨ ਨੇਸਵਰ, ਸਾਧੂ ਮਾਧਵ ਚਰਨ ਦਾਸ, ਸਾਧੂ ਨਿਸ਼ਕਾਮ ਸੁਆਮੀ ਮੁਗਲ ਮਹਾਰਾਜ, ਸੰਤ ਬਾਬਾ ਮੱਖਣ ਸਿੰਘ ਜੀ ਟੂਟੋਮਜਾਰਾ, ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਟੂਟੋਮਜਾਰਾ, ਬਾਬਾ ਅਮਰਗਿਰੀ ਜੀ ਦਿਉਟ ਸਿਧ ਮੰਦਰ ਬਾਬਾ ਬਾਲਕ ਨਾਥ, ਬਾਬਾ ਰੰਗੀਲਾ ਜੀ ਬਾਬਾ ਬਾਲਕ ਨਾਥ ਮੰਦਰ ਸਮੇਤ ਸੰਤ ਮਹਾਂਪੁਰਸ਼ ਸਮਾਗਮ ਵਿੱਚ ਸ਼ਿਰਕਤ ਕਰਕੇ ਸੰਗਤਾਂ ਨਾਲ ਧਾਰਮਿਕ ਧਾਰਮਿਕ ਪ੍ਰਵਚਨ ਕਰਨਗੇ। 
ਇਸ ਮੌਕੇ ਗਾਇਕ ਹਰਦੀਪ ਬੱਲ, ਐਮ ਦੀਪਕ, ਰਾਮ ਮੋਜੀ  ਗਰੁੱਪ ਚੱਬੇਵਾਲ, ਮੰਗਤ ਅਲੀ ਖਾਨ, ਦੀਪ ਸੁਖਦੀਪ, ਰੀਨਾ ਨਾਰੰਗਪੁਰੀ, ਹਨੀ ਬਹੁਦੇਵ, ਅੰਚਰ ਰਾਜਾ ਗੜਸ਼ੰਕਰ, ਗਾਇਕ ਮੀਤ ਸਹਿਦੇਵ ਦਿੱਲੀ, ਮਾਸਟਰ ਦਿਨੇਸ਼ ਆਦਿ ਗਾਇਕ ਸ਼ਿਵ ਮਹਿਮਾ ਦਾ ਗੁਣ ਗਾਇਨ ਕਰਨਗੇ। ਬਿੰਦਰ ਹਸ਼ਿਆਰਪੁਰੀ ਵੱਲੋਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।