ਪਦਮ ਪੁਰਸਕਾਰ-2026 ਲਈ ਨਾਮਜਦਗੀ ਦੀ ਆਖੀਰੀ ਮਿੱਤੀ 15 ਅਗਸਤ, 2025 ਤੱਕ ਵਧਾਈ

ਚੰਡੀਗੜ੍ਹ, 30 ਜੁਲਾਈ - ਭਾਰਤ ਸਰਕਾਰ ਨੇ ਪਦਮਾ ਪੁਰਸਕਾਰਾਂ ਲਈ ਨਾਮਜਦਗੀ/ਸਿਫਾਰਿਸ਼ਾਂ ਜਮ੍ਹਾ ਕਰਨ ਦੀ ਆਖੀਰੀ ਮਿੱਤੀ 31 ਜੁਲਾਈ, 2025 ਤੋਂ ਵਧਾ ਕੇ 15 ਅਗਸਤ,2025 ਕਰ ਦਿੱਤੀ ਗਈ ਹੈ। ਇਸ ਪੁਰਸਕਾਰਾਂ ਲਈ ਨਾਮਜਦਗੀ/ਸਿਫਾਰਿਸ਼ਾਂ ਸਿਰਫ ਕੌਮੀ ਪੁਰਸਕਾਰ ਪੋਰਟਲ (https://awards.gov.in) 'ਤੇ ਆਨਲਾਇਨ ਪ੍ਰਾਪਤ ਕੀਤੀ ਜਾਣਗੀਆਂ। ਗਣਤੰਤਰ ਦਿਵਸ, 2026 ਦੇ ਮੌਕੇ 'ਤੇ ਐਲਾਨ ਕੀਤੇ ਜਾਣ ਵਾਲੇ ਪਦਮਾ ਪੁਰਸਕਾਰ-2026 ਲਈ ਨਾਮਜਦਗੀ ਪ੍ਰਕ੍ਰਿਆ 15 ਮਾਰਚ, 2025 ਤੋਂ ਸ਼ੁਰੂ ਹੋਈ ਸੀ।

ਚੰਡੀਗੜ੍ਹ, 30 ਜੁਲਾਈ - ਭਾਰਤ ਸਰਕਾਰ ਨੇ ਪਦਮਾ ਪੁਰਸਕਾਰਾਂ ਲਈ ਨਾਮਜਦਗੀ/ਸਿਫਾਰਿਸ਼ਾਂ ਜਮ੍ਹਾ ਕਰਨ ਦੀ ਆਖੀਰੀ ਮਿੱਤੀ 31 ਜੁਲਾਈ, 2025 ਤੋਂ ਵਧਾ ਕੇ 15 ਅਗਸਤ,2025 ਕਰ ਦਿੱਤੀ ਗਈ ਹੈ। ਇਸ ਪੁਰਸਕਾਰਾਂ ਲਈ ਨਾਮਜਦਗੀ/ਸਿਫਾਰਿਸ਼ਾਂ ਸਿਰਫ ਕੌਮੀ ਪੁਰਸਕਾਰ ਪੋਰਟਲ (https://awards.gov.in) 'ਤੇ ਆਨਲਾਇਨ ਪ੍ਰਾਪਤ ਕੀਤੀ ਜਾਣਗੀਆਂ। ਗਣਤੰਤਰ ਦਿਵਸ, 2026 ਦੇ ਮੌਕੇ 'ਤੇ ਐਲਾਨ ਕੀਤੇ ਜਾਣ ਵਾਲੇ ਪਦਮਾ ਪੁਰਸਕਾਰ-2026 ਲਈ ਨਾਮਜਦਗੀ ਪ੍ਰਕ੍ਰਿਆ 15 ਮਾਰਚ, 2025 ਤੋਂ ਸ਼ੁਰੂ ਹੋਈ ਸੀ।
          ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਦਮਾ ਪੁਰਸਕਾਰ, ਮਤਲਬ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਦੇਸ਼ ਦੇ ਸਰਵੋਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਿਲ ਹਨ। ਸਾਲ 1954 ਵਿੱਚ ਸਥਾਪਿਤ, ਇੰਨ੍ਹਾਂ ਪੁਰਸਕਾਰਾਂ ਐਲਾਨ ਪ੍ਰਤੀਸਾਲ ਗਣਤੰਤਰ ਦਿਵਸ ਮੌਕੇ 'ਤੇ ਕੀਤੀ ਜਾਂਦੀ ਹੈ। ਇੰਨ੍ਹਾਂ ਪੁਰਸਕਾਰਾਂ ਤਹਿਤ ਵਧੀਆ ਕੰਮ ਲਈ ਸਨਮਾਨਿਤ ਕੀਤਾ ਜਾਂਦਾ ਹੈ। 
ਪਦਮ ਪੁਰਸਕਾਰ ਕਲਾ, ਸਾਹਿਤ ਅਤੇ ਸਿਖਿਆ, ਖਡੇ, ਮੈਡੀਕਲ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਲੋਕ ਕੰਮ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਵਰਗੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ। ਜਾਤੀ, ਕਾਰੋਬਾਰ, ਅਹੁਦਾ ਜਾਂ ਲਿੰਗ ਦੇ ਭੇਦਭਾਵ ਦੇ ਬਿਨ੍ਹਾ ਸਾਰੇ ਵਿਅਕਤੀ ਇੰਨ੍ਹਾਂ ਪੁਰਸਕਾਰਾਂ ਲਈ ਯੋਗ ਹਨ। 
ਡਾਕਟਰਾਂ ਅਤੇ ਵਿਗਿਆਨਕਾਂ ਨੂੰ ਛੱਡ ਕੇ ਹੋਰ ਸਰਕਾਰੀ ਸੇਵਕ, ਜਿਨ੍ਹਾਂ ਵਿੱਚ ਪਬਲਿਕ ਖੇਤਰ ਦੇ ਇੰਟਰਪ੍ਰਾਈਸਿਸ ਵਿੱਚ ਕੰਮ ਕਰਨ ਵਾਲੇ ਸਰਕਾਰੀ ਸੇਵਕ ਵੀ ਸ਼ਾਮਿਲ ਹਨ, ਪਦਮ ਪੁਰਸਕਾਰਾਂ ਦੇ ਯੋਗ ਨਹੀਂ ਹਨ।
          ਉਨ੍ਹਾਂ ਨੇ ਅੱਗੇ ਦਸਿਆ ਕਿ ਭਾਰਤ ਸਰਕਾਰ ਪਦਮ ਪੁਰਸਕਾਰਾਂ ਨੂੰ ਪੀਪਲਸ ਪਦਮ ਬਨਾਉਣ ਲਈ ਪ੍ਰਤੀਬੱਧ ਹਨ। ਅੰਤ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਊਹ ਨਾਮਜਦਗੀ/ਸਿਫਾਰਿਸ਼ਾਂ ਕਰਨ। ਨਾਗਰਿਕ ਸਵੈ ਨੂੰ ਵੀ ਨਾਮਜਦ ਕਰ ਸਕਦੇ ਹਨ। ਮਹਿਲਾਵਾਂ, ਸਮਾਜ ਦੇ ਕਮਜੋਰ ਵਰਗਾਂ,  ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿਵਆਂਗ ਵਿਅਕਤੀਆਂ ਅਤੇ ਸਮਾਜ ਦੇ ਲਈ ਨਿਸਵਾਰਥ ਸੇਵਾ ਕਰ ਰਹੇ ਲੋਕਾਂ ਵਿੱਚੋਂ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਠੋਸ ਯਤਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਐਕਸੀਲੈਂਸ ਅਤੇ ਉਪਲਬਧੀਆਂ ਮੌਜੂਦਾ ਵਿੱਚ ਪਹਿਚਾਣੇ ਜਾਣੇ ਯੋਗ ਹਨ।
          ਬੁਲਾਰੇ ਨੇ ਦਸਿਆ ਕਿ ਨਾਮਜਦਗੀ/ਸਿਫਾਰਿਸ਼ਾਂ ਵਿੱਚ ਪੋਰਟਲ 'ਤੇ ਉਪਲਬਧ ਪ੍ਰਾਰੂਪ ਵਿੱਚ ਨਿਰਦੇਸ਼ਤ ਸਾਰੇ ਢੁੱਕਵਾਂ ਵੇਰਵਾ ਸ਼ਾਮਿਲ ਹੋਣੇ ਚਾਹੀਦੇ ਹਨ, ਜਿਸ ਵਿੱਚ ਵਰਨਣਯੋਗ ਰੂਪ ਨਾਲ ਇੱਕ ਸਾਇਟੇਸ਼ਨ (ਵੱਧ ਤੋਂ ਵੱਧ 800 ਸ਼ਬਦ), ਸ਼ਾਮਿਲ ਹੋਣਾ ਚਾਹੀਦਾ ਹੈ, ਜਿਸ ਵਿੱਚ ਸਿਫਾਰਿਸ਼ ਕੀਤੇ ਵਿਅਕਤੀ ਦੀ ਸਬੰਧਿਤ ਖੇਤਰ/ਅਨੁਸ਼ਾਸਨ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦਾ ਸਪਸ਼ਟ ਰੂਪ ਨਾਲ ਵਰਨਣ ਕੀਤਾ ਗਿਆ ਹੈ।
          ਇਸ ਸਬੰਧ ਵਿੱਚ ਵਿਸਤਾਰ ਵੇਰਵਾ ਗ੍ਰਹਿ ਮੰਤਰਾਲਾ ਵੈਬਸਾਇਟ (https://mha.gov.in) 'ਤੇ ਪੁਰਸਕਾਰ ਅਤੇ ਮੈਡਲ ਸਿਰਲੇਖ ਤਹਿਤ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) 'ਤੇ ਉਪਲਬਧ ਹਨ। ਇੰਨ੍ਹਾਂ ਪਰਸਕਾਰਾਂ ਨਾਲ ਸਬੰਧਿਤ ਸਟੈਟੂਟਿਸ ਅਤੇ ਨਿਯਮ ਵੈਬਸਾਇਟ https://padmaawards.gov.in/AboutAwards.aspx 'ਤੇ ਉਪਲਬਧ ਹਨ।