ਕੁਨਾਲ ਸੂਦ ਨੇ 12ਵੀਂ ਵਿੱਚ ਹਾਸਿਲ ਕੀਤੇ 96.6 ਫੀਸਦੀ ਅੰਕ
ਐਸ ਏ ਐਸ ਨਗਰ, 14 ਮਈ- ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕੁਨਾਲ ਸੂਦ ਨੇ ਸੀ ਬੀ ਐਸ ਈ ਬੋਰਡ ਵਿੱਚੋਂ 96.6 ਫੀਸਦੀ (ਹਿਊਮੈਨਿਟੀਜ਼) 500 ਵਿੱਚੋਂ 483 ਅੰਕ ਹਾਸਿਲ ਕੀਤੇ ਹਨ।
ਐਸ ਏ ਐਸ ਨਗਰ, 14 ਮਈ- ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕੁਨਾਲ ਸੂਦ ਨੇ ਸੀ ਬੀ ਐਸ ਈ ਬੋਰਡ ਵਿੱਚੋਂ 96.6 ਫੀਸਦੀ (ਹਿਊਮੈਨਿਟੀਜ਼) 500 ਵਿੱਚੋਂ 483 ਅੰਕ ਹਾਸਿਲ ਕੀਤੇ ਹਨ।
ਡੀ ਆਈ ਜੀ ਲੁਧਿਆਣਾ ਰੇਂਜ ਦੇ ਰੀਡਰ ਸਬ ਇੰਸਪੈਕਟਰ ਨਰਿੰਦਰ ਸੂਦ ਦੇ ਪੁੱਤਰ ਕੁਨਾਲ ਸੂਦ ਆਪਣੇ ਸਕੂਲ ਦਾ ਹੈਡ ਬੁਆਏ ਹੈ ਅਤੇ ਸਕੂਲ ਟਾਪਰ ਰਿਹਾ ਹੈ। ਕੁਨਾਲ ਦੀ ਮਾਤਾ ਨਵਨੀਤ ਸੂਦ ਨੇ ਦੱਸਿਆ ਕਿ ਕੁਨਾਲ ਨੇ ਕਦੇ ਕੋਈ ਟਿਊਸ਼ਨ ਨਹੀਂ ਲਈ ਬਲਕਿ 6ਵੀਂ ਤੋਂ ਲੈਕੇ 12ਵੀਂ ਤੱਕ ਬੱਚਿਆਂ ਨੂੰ ਖੁਦ ਟਿਊਸ਼ਨ ਪੜ੍ਹਾਉਂਦਾ ਰਿਹਾ ਹੈ। ਉਹ ਸਮਾਜਿਕ ਸੇਵਾਵਾਂ ਵਿੱਚ ਵੀ ਵੱਧ-ਚੜ੍ਹ ਕੇ ਭਾਗ ਲੈਂਦਾ ਹੈ ਅਤੇ ਸਿਵਲ ਸਰਵਿਸ ਵਿੱਚ ਜਾਣ ਦੀ ਇੱਛਾ ਰੱਖਦਾ ਹੈ।