ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੈ ਅੱਜ ਸੂਬਾ ਪੱਧਰੀ 79ਵਾਂ ਸੁਤੰਤਰ ਦਿਵਸ ਸਮਾਰੋਹ ਮੌਕੇ 'ਤੇ ਅੰਬਾਲਾ ਸ਼ਹਿਰ ਵਿੱਚ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ।

ਚੰਡੀਗੜ੍ਹ, 15 ਅਗਸਤ - ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੈ ਅੱਜ ਸੂਬਾ ਪੱਧਰੀ 79ਵਾਂ ਸੁਤੰਤਰ ਦਿਵਸ ਸਮਾਰੋਹ ਮੌਕੇ 'ਤੇ ਅੰਬਾਲਾ ਸ਼ਹਿਰ ਵਿੱਚ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਮਹਾਮਹਿਮ ਰਾਜਪਾਲ ਨੇ ਸੁਤੰਤਰਤਾ ਦਿਵਸ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੈਂ ਦਿਨ-ਰਾਤ ਦੇਸ਼ ਦੇ ਬੋਡਰਾਂ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਸੁਤੰਤਰਤਾ ਦਿਵਸ ਦੀ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ।

ਚੰਡੀਗੜ੍ਹ, 15 ਅਗਸਤ - ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੈ ਅੱਜ ਸੂਬਾ ਪੱਧਰੀ 79ਵਾਂ ਸੁਤੰਤਰ ਦਿਵਸ ਸਮਾਰੋਹ ਮੌਕੇ 'ਤੇ ਅੰਬਾਲਾ ਸ਼ਹਿਰ ਵਿੱਚ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਮਹਾਮਹਿਮ ਰਾਜਪਾਲ ਨੇ ਸੁਤੰਤਰਤਾ ਦਿਵਸ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੈਂ ਦਿਨ-ਰਾਤ ਦੇਸ਼ ਦੇ ਬੋਡਰਾਂ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਸੁਤੰਤਰਤਾ ਦਿਵਸ ਦੀ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ।
          ਇਸ ਤੋਂ ਪਹਿਲਾਂ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੈ ਸ਼ਹੀਦ ਸਮਾਰਕ 'ਤੇ ਪੁਸ਼ਪ ਚੱਕਰ ਅਰਪਿਤ ਕਰ ਸ਼ਹੀਦਾਂ ਨੂੰ ਨਮਨ ਕਰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸਮਾਰੋਹ ਵਿੱਚ ਯੁੱਧ ਵੀਰਾਂਗਨਾਵਾਂ, ਸੁਤੰਤਰਤਾ ਸੈਨਾਨੀਆਂ ਦੇ ਪਰਿਜਨਾਂ, ਐਮਰਜੈਂਸੀ ਤੇ ਹਿੰਦੀ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਮਹਾਨੁਭਾਵਾਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਮਹਾਮਹਿਮ ਰਾਜਪਾਲ ਦੀ ਧਰਮਪਤਨੀ ਸ੍ਰੀਮਤੀ ਮਿਤਰਾ ਘੋਸ਼ ਵੀ ਮੌਜੂਦ ਰਹੀ।
          ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ 79 ਸਾਲ ਪਹਿਲਾਂ ਸਾਲ 1947 ਵਿੱਚ ਅੱਜ ਦੇ ਦਿਨ ਹਰ ਭਾਰਤਵਾਸੀ ਦਾ ਆਜਾਦੀ ਪਾਉਣ ਦਾ ਸਪਨਾ ਸਾਕਾਰ ਹੋਇਆ ਸੀ। ਇਹ ਦਿਨ ਉਨ੍ਹਾ ਅਨਗਿਣਤ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਨੁੰ ਯਾਦ ਕਰਨ ਦਾ ਵੀ ਮੌਕਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜੀ ਲਗਾ ਕੇ ਸਾਨੂੰ ਇਹ ਆਜਾਦੀ ਦਿਵਾਈ। ਮੈਂ ਸਾਰਿਆਂ ਪਛਾਣੇ-ਅਣਪਛਾਣੇ ਸ਼ਹੀਦਾਂ ਦਾ ਭਾਵਪੂਰਣ ਸ਼ਰਧਾਂਜਲੀ ਦਿੰਦਾ ਹਾਂ। ਨਾਲ ਹੀ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਪ੍ਰਤੀ ੇਧੰਨਵਾਦ ਵਿਅਕਤ ਕਰਦਾ ਹਾਂ।
          ਰਾਜਪਾਲ ਨੇ ਕਿਹਾ ਕਿ ਅੱਜ ਹਰ ਸਾਲ ਦੀ ਤਰ੍ਹਾ ਹਰ ਘਰ ਤਿਰੰਗਾ ਮੁਹਿੰਮ ਨਾਲ ਪੂਰਾ ਦੇਸ਼ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਹੈ। ਹਰ ਘਰ, ਗਲੀ ਅਤੇ ਹਰ ਮੋਹੱਲੇ ਵਿੱਚ ਤਿਰੰਗਾ ਲਹਿਰਾ ਰਿਹਾ ਹੈ। ਅੱਜ ਅਸੀਂ ਉਨ੍ਹਾਂ ਰਾਸ਼ਟਰ ਨਿਰਮਾਤਾਵਾਂ, ਸੀਮਾ ਪ੍ਰਹਿਰੀ ਫੌਜੀਆਂ, ਪ੍ਰਤਿਭਾਸ਼ਾਲੀ ਵਿਗਿਆਨਕਾਂ, ਅੰਨਦਾਤਾਕਿਸਾਨਾਂ, ਮਿਹਨਤਕਸ਼ ਕਾਮੇ ਦੇ ਪ੍ਰਤੀ ਵੀ ਧੰਨਵਾਦ ਵਿਅਕਤ ਕਰਦੇ ਹਨ ਜਿਨ੍ਹਾਂ ਨੇ ਆਪਣੀ ਪ੍ਰਤਿਭਾ, ਹਿੰਮਤ ਅਤੇ ਮਿਹਨਤ ਦੇ ਜੋਰ 'ਤੇ ਭਾਰਤ ਨੂੰ ਦੁਨੀਆ ਦੀ ਵੱਡੀ ਸ਼ਕਤੀ ਬਣਾ ਦਿੱਤਾ ਹੈ। ਹਰਿਆਣਾ ਵਾਸੀਆਂ ਨੂੰ ਮਾਣ ਹੈ ਕਿ ਅਸੀਂ ਦੇਸ਼ ਦੇ ਸੁਤੰਤਰਤਾ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ। ਸੁਤੰਤਰਤਾ ਅੰਦੋਲਨ ਦੀ ਪਹਿਲੀ ਚਿੰਗਾਰੀ 8 ਮਈ 1857 ਨੂੰ ਇੱਥੇ ਅੰਬਾਲਾ ਤੋਂ ਹੀ ਫੁੱਟੀ ਸੀ। ਉਨ੍ਹਾਂ ਘੁਲਾਟੀਆਂ ਦੀ ਯਾਦ ਵਿੱਚ ਇੱਥੇ ਆਜਾਦੀ ਦੀ ਪਹਿਲ ਲੜਾਈ ਦਾ ਸ਼ਹੀਦ ਸਮਾਰਕ 538 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਵੀਰਾਂ ਨੇ ਆਜਾਦੀ ਦੇ ਬਾਅਦ ਵੀ ਦੇਸ਼ ਦੇ ਬੋਡਰਾਂ ਦੀ ਸੁਰੱਖਿਆ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ ਹੈ। ਸਾਡੇ ਫੌਜੀਆਂ ਨੇ 1962, 1965, 1971 ਦੇ ਵਿਦੇਸ਼ੀ ਹਮਲਿਆਂ ਤੇ ਆਪ੍ਰੇਸ਼ਨ ਕਾਰਗਿੱਲ ਯੁੱਧ ਦੌਰਾਨ ਵੀਰਤਾ ਦੀ ਨਵੀਂ ਮਿਸਾਲ ਪੇਸ਼ ਕੀਤੀ। ਸਾਡੀ ਜਿਵੇਮਾਰੀ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਹਾਰਾ ਬਣੀਏ। ਮੈਨੂੰ ਖੁਸ਼ੀ ਹੈ ਕਿ ਇਸ ਦਿਸ਼ਾ ਵਿੱਚ ਹਰਿਆਣਾ ਸਰਕਾਰ ਨੇ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੀ ਵਿਧਵਾਵਾਂ ਦੀ ਪੈਂਸ਼ਨ ਵਧਾ ਕੇ 40 ਹਜਾਰ ਰਪੁਏ ਮਹੀਨਾ ਕੀਤੀ ਹੈ। ਅੱਜ ਆਜਾਦੀ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਆਪਣੀ ਉਪਲਬਧੀਆਂ 'ਤੇ ਵੀ ਮਾਣ ਕਰਨ ਦਾ ਦਿਨ ਹੈ।
          ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਹਾਲ ਹੀ ਵਿੱਚ ਅਪ੍ਰੇਸ਼ਨ ਸਿੰਦੂਰ ਦੌਰਾਨ ਵੀ ਦੁਨੀਆ ਨੇ ਸਾਡੀ ਸਵਦੇਸ਼ੀ ਤਕਨੀਕ ਅਤੇ ਹਥਿਆਰਾਂ ਦੀ ਤਾਕਤ ਦੇਖੀ ਹੈ। ਇਹੀ ਨਹੀਂ, ਸਾਡੀ ਸੇਨਾ ਨੇ ਆਪ੍ਰੇਸ਼ਨ ਮਹਾਦੇਵ ਚਲਾ ਕੇ ਪਹਿਲਗਾਮ ਦੇ ਦੋਸ਼ੀਆਂ ਨੂੰ ਉਨ੍ਹਾਂ ਦੀ ਕਰਨੀ ਦੀ ਸਜਾ ਵੀ ਦਿੱਤੀ ਹੈ। ਭਾਰਤ ਦੀ ਇਸ ਗੌਰਵਮਈ ਵਿਕਾਸ ਯਾਤਰਾ ਨੈ ਹਰ ਕਦਮ 'ਤੇ ਹਰ ਭਾਰਤੀ ਦਾ ਮਹੱਤਵ ਪੂਰਣ ਯੋਗਦਾਨ ਰਿਹਾ ਹੈ। ਪਰ ਹਰਿਆਣਾ ਦੇ ਲੋਕ ਵਿਸ਼ੇਸ਼ ਵਧਾਈਯੋਗ ਹਨ ਕਿ ਤੁਸੀਂ ਆਪਣੀ ਮਿਹਨਤ ਨਾਲ ਇਸ ਛੋਟੇ ਜਿਹੇ ਸੂਬੇ ਨੁੰ ਦੇਸ਼ ਦਾ ਸੱਭ ਤੋਂ ਵੱਧ ਵਿਕਸਿਤ ਸੂਬਿਆਂ ਦੀ ਸ਼੍ਰੇਣੀ ਵਿੱਚ ਲਿਆ ਕੇ ਖੜਾ ਕੀਤਾ ਹੈ। ਹਰਿਆਣਾ ਪ੍ਰਤੀ ਵਿਅਕਤੀ ਆਮਦਨ, ਉਦਯੋਗਿ, ਉਤਪਾਦਨ, ਵਿਦੇਸ਼ੀ ਨਿਵੇਸ਼, ਸਿਖਿਆ, ਖੇਡ , ਖੇਤੀਬਾੜੀ , ਟ੍ਰਾਂਸਪੋਰਟ ਆਦਿ ਹਰ ਖੇਤਰ ਵਿੱਚ ਮੋਹਰੀ ਸੂਬਾ ਬਣ ਗਿਆ ਹੈ। ਅਨਾਜ ਉਤਪਾਦਨ ਵਿੱਚ ਹਰਿਆਣਾ ਦਾ ਮੋਹਰੀ ਸਥਾਨ ਹੈ। ਦੇਸ਼ ਦੀ ਸੜਕਾਂ 'ਤੇ ਦੌੜਨ ਵਾਲੀ ਹਰ ਦੂਜੀ ਕਾਰ ਹਰਿਆਣਾ ਵਿੱਚ ਬਣਦੀ ਹੈ। ਹਰਿਆਣਾ ਵਿੱਚ ਦੇਸ਼ ਦੇ 52 ਫੀਸਦੀ ਟਰੈਕਟਰਾਂ ਦਾ ਨਿਰਮਾਣ ਹੁੰਦਾ ਹੈ।
          ਰਾਜਪਾਲ ਨੇ ਕਿਹਾ ਕਿ ਅੱਜ ਜਦੋਂ ਅਸੀ ਆਜਾਦੀ ਦਾ ਉਤਸਵ ਮਨਾ ਰਹੇ ਹਨ ਤਾਂ ਮੈਨੂੰ ਖੁਸ਼ੀ ਹੈ ਕਿ ਹਰਿਆਣਾ ਸਰਕਾਰ ਨੇ ਪਿਛਲੇ ਸਾਢੇ 10 ਸਾਲਾਂ ਵਿੱਚ ਸੂਬੇ ਦੀ ਜਨਤਾ ਨੂੰ ਭੇਦਭਾਵ ਕਰਨ ਵਾਲੀ ਵਿਵਸਥਾ ਤੋਂ ਮੁਕਤ ਕੀਤਾ ਹੈ। ਸੂਬੇ ਵਿੱਚ ਹਰ ਸਰਕਾਰੀ ਯੋ੧ਨਾ ਅਤੇ ਪ੍ਰੋਗਰਾਮ ਨੂੰ 100 ਤੋਂ ਵੱਧ ਪੋਰਟਲ ਤੇ ਐਪ ਰਾਹੀਂ ਪਾਰਦਰਸ਼ੀ ਕੀਤਾ ਗਿਆ ਹੈ।
          ਉਨ੍ਹਾਂ ਨੇ ਕਿਹਾ ਕਿ ਇੱਕ ਭਲਾਈਕਾਰੀ ਰਾਜ ਹੋਣ ਦੇ ਨਾਤੇ ਹਰਿਆਣਾ ਵਿੱਚ ਵਿਕਾਸ ਤੇ ਪ੍ਰਗਤੀ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਖੇਤੀਬਾੜੀ ਪ੍ਰਧਾਨ ਰਾਜ ਵਿੱਚ ਉਦਯੋਗ ਅਤੇ ਵਪਾਰ ਦੇ ਫੱਲਣ-ਫੂਲਣ ਅਨੁਕੂਲ ਮਾਹੌਲ ਬਣਾਇਆ ਹੈ। ਉਦਯੋਗਿ ਵਿਕਾਸ ਨੂੰ ਗਤੀ ਦੇਣ ਲਈ ਈਜ਼ ਆਫ ਡੂਇੰਗ ਬਿਜਨੈਸ ਦਾ ਇੱਕ ਇਕੋ ਸਿਸਟਮ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨੇ 2047 ਤੱਕ ਜਿਸ ਵਿਕਸਿਤ ਭਾਰਤ ਦੀ ਕਲਪਣਾ ਕੀਤੀ ਹੈ ਹਰਿਆਣਾ ਉਸ ਨੁੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕਈ ਮੰਜਿਲਾਂ ਤੈਅ ਕਰ ਚੁੱਕਾ ਹੈ। ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਇਸ ਇਤਿਹਾਸਕ ਦਿਨ 'ਤੇ ਜਦੋਂ ਅਸੀਂ ਆਪਣਾ ਸੁਤੰਤਰਤਾ ਦਿਵਸ ਮਨਾ ਰਹੇ ਹਨ ਤਾਂ ਆਓ ਦੇਸ਼ ਦੇ ਨਵੇਂ-ਨਿਰਮਾਣ ਲਈ ਮਿਲ ਕੇ ਕੰਮ ਕਰਨ ਦੀ ਸੁੰਹ ਲੈਣ।