ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਸੁਤੰਤਰਤਾ ਦਿਵਸ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਗਿਆ

ਚੰਡੀਗੜ੍ਹ- ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਸੁਤੰਤਰਤਾ ਦਿਵਸ, ਵੇਲਵੇਟ ਕਲਾਰਕਸ ਐਕਸੋਟਿਕਾ ਰਿਜ਼ੋਰਟ, ਜੀਰਕਪੁਰ ਵਿਖੇ ਬੜੀ ਧੂਮਧਾਮ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਮਾਗਮ ਵਿੱਚ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਚੰਡੀਗੜ੍ਹ- ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਸੁਤੰਤਰਤਾ ਦਿਵਸ, ਵੇਲਵੇਟ ਕਲਾਰਕਸ ਐਕਸੋਟਿਕਾ ਰਿਜ਼ੋਰਟ, ਜੀਰਕਪੁਰ ਵਿਖੇ ਬੜੀ ਧੂਮਧਾਮ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ  ਮਨਾਇਆ ਗਿਆ। ਸਮਾਗਮ ਵਿੱਚ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। 
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਗੈਰੀ ਮਲਹੋਤਰਾ (ਸੀ.ਈ.ਓ.– ਯੂ.ਬੀ.ਐੱਸ.ਐੱਸ.ਐਂਡ ਹੈਲਪਿੰਗ ਹੈਂਡਸ) ਅਤੇ ਡਾ. ਮੁਹੰਮਦ ਅਸਲਮ ਨੇ ਹਾਜ਼ਰੀ ਭਰੀ। ਇਨ੍ਹਾਂ ਤੋਂ ਇਲਾਵਾ, ਸ਼੍ਰੀਮਤੀ ਧੰਨਜਿਆ ਚੌਹਾਨ (ਮੈਂਬਰ–ਟਰਾਂਸਜੈਂਡਰ ਵੈਲਫੇਅਰ ਸੁਸਾਇਟੀ ਚੰਡੀਗੜ੍ਹ) ਅਤੇ ਉਨ੍ਹਾਂ ਦੀ ਟੀਮ ਨੇ ਵੀ ਵਿਸ਼ੇਸ਼ ਤੌਰ 'ਤੇ ਭਾਗ ਲਿਆ।ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਇਸ ਦਿਨ ਦੇ ਮਹੱਤਵ ਬਾਰੇ ਦੱਸਿਆ ਕਿ 15 ਅਗਸਤ 1947 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਗਿਆ ਦਿਨ ਹੈ। 
ਜਦੋਂ ਭਾਰਤ ਨੇ ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦੀ ਹਾਸਲ ਕਰਕੇ ਇੱਕ ਖੁਦਮੁਖਤਿਆਰ ਰਾਸ਼ਟਰ ਦੇ ਰੂਪ ਵਿੱਚ ਜਨਮ ਲਿਆ। ਇਹ ਦਿਨ ਸਾਨੂੰ ਨਾ ਸਿਰਫ਼ ਆਪਣੀ ਆਜ਼ਾਦੀ ਦੀ ਕਦਰ ਕਰਨ ਦੀ ਯਾਦ ਦਿਲਾਉਂਦਾ ਹੈ, ਸਗੋਂ ਦੇਸ਼ ਲਈ ਕੁਝ ਕਰਨ ਦੀ ਪ੍ਰੇਰਣਾ ਵੀ ਦਿੰਦਾ ਹੈ। ਸਮਾਗਮ ਦੌਰਾਨ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਪੂਰੀ ਟੀਮ ਝੰਡਾ ਲਹਿਰਾਉਣ ਦੀ ਰਸਮ ਵਿੱਚ ਸ਼ਾਮਿਲ ਹੋਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਅਵਾਰਡ ਪ੍ਰਾਪਤ ਸ. ਬਲਕਾਰ ਸਿੱਧੂ ਜੀ ਨੇ ਸੁਤੰਤਰਤਾ ਦਿਵਸ ਦੇ ਇਤਿਹਾਸਕ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰੋਗਰਾਮ ਦੀ ਰਹਿਨੁਮਾਈ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਮੌਕੇ ਤੇ ਸ਼ਾਮਿਲ ਸਾਰੀਆਂ ਸਖਸੀਅਤਾਂ ਦਾ ਜੀ ਆਇਆ ਕੀਤਾ। 
ਇਸ ਵਿਸ਼ੇਸ਼ ਮੌਕੇ ਤੇ ਵਿੰਦਰ ਮਾਝੀ (ਸ਼ਾਇਰ ਭੱਟੀ) ਦੀ ਹੱਥ ਲਿਖਤ ਪੁਸਤਕ "ਰਮਜ ਫਕੀਰੀ ਦੀ" ਲੋਕ ਅਰਪਣ ਕੀਤੀ ਗਈ। ਇਸ ਮੌਕੇ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ, ਕੈਸ਼ੀਅਰ ਅਰਸ਼ਦੀਪ ਸੰਧੂ, ਐਡਵਾਈਜ਼ਰ ਡਾ. ਮੀਨਾ ਚੱਢਾ, ਪ੍ਰੈੱਸ ਸਕੱਤਰ ਸ਼ਾਇਰ ਭੱਟੀ (ਵਿੰਦਰ ਮਾਝੀ), ਸਹਾਇਕ ਸਕੱਤਰ ਮਨਜੀਤ ਕੌਰ ਮੀਤ, ਪ੍ਰੀਤੀ ਜੈਨ, ਰਿੰਕੂ ਜੈਨ, ਬਲਬੀਰ ਸੋਨੀ, ਯਾਜਸਵੀ, ਸ਼ੁਧਾ ਗੁਪਤਾ, ਪਰਦੀਪ ਮੁੱਛਲ, ਮਨਪ੍ਰੀਤ ਕੌਰ, ਅਸ਼ੋਕ ਸਚਦੇਵਾ, ਅਸ਼ਮੀਤ ਸਿੰਘ, ਜਸਵਿੰਦਰ ਕੌਰ, ਹਰਲੀਨ ਕੌਰ, ਆਸ਼ਿਮਾ ਸਚਦੇਵਾ, ਜਸਮਾਈਨ ਕੌਰ, ਪਲਵਿੰਦਰ ਪੈਰੀ, ਰਵਿਨਾ ਪੰਧੇਰ, ਸ਼ੀਲਾ, ਰਾਜਬਾਲਾ, ਮਨਪ੍ਰੀਤ ਕੌਰ, ਮਨਤ ਗੁਲਾਟੀ, ਰਾਜੇਸ਼ ਕੁਮਾਰ ਆਦਿ ਮੈਂਬਰ ਵੀ ਹਾਜ਼ਰ ਰਹੇ। ਸਮਾਪਤੀ ਤੇ ਸਾਰਿਆਂ ਨੇ ਦੇਸ਼ ਦੀ ਅੱਗੇ ਵਧਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।