ਪਿੰਡ ਸਿੰਘਪੁਰ ਵਿੱਚ 64.62 ਲੱਖ ਦੀ ਲਾਗਤ ਨਾਲ ਫਾਈਬਰਕੇਸਨ ਵਾਟਰ ਸਪਲਾਈ ਟਿਊਬਵੈੱਲ ਦਾ ਉਦਘਾਟਨ
ਹੁਸ਼ਿਆਰਪੁਰ- ਚੱਬੇਵਾਲ ਤੋਂ ਵਿਧਾਇਕ ਡਾ. ਈਸ਼ਾਂਕ ਨੇ ਅੱਜ ਪਿੰਡ ਸਿੰਘਪੁਰ ਵਿੱਚ 64.62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਫਾਈਬਰਕੇਸਨ ਵਾਟਰ ਸਪਲਾਈ ਪੀਣ ਦੇ ਪਾਣੀ ਟਿਊਬਵੈੱਲ ਦਾ ਉਦਘਾਟਨ ਕੀਤਾ। ਇਹ ਟਿਊਬਵੈੱਲ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ 200 ਐੱਮ.ਐੱਮ. ਆਈ.ਡੀ. ਨਾਲ 250 ਮੀਟਰ ਗਹਿਰਾ ਬੋਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਵਿਧਾਇਕ ਡਾ. ਈਸ਼ਾਂਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡ-ਪਿੰਡ ਤੱਕ ਸਾਫ਼ ਅਤੇ ਪ੍ਰਚੁਰ ਪਾਣੀ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪਾਣੀ ਜੀਵਨ ਦੀ ਬੁਨਿਆਦੀ ਲੋੜ ਹੈ ਅਤੇ ਸਰਕਾਰ ਦਾ ਲਕਸ਼ ਹੈ ਕਿ ਹਰ ਘਰ ਤੱਕ ਸੁਰੱਖਿਅਤ ਤੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਟਿਊਬਵੈੱਲ ਦੇ ਚਾਲੂ ਹੋਣ ਨਾਲ ਸਿੰਘਪੁਰ ਅਤੇ ਨੇੜਲੇ ਇਲਾਕਿਆਂ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਸਿਰਫ਼ ਪਾਣੀ ਦੀਆਂ ਸਹੂਲਤਾਂ ਹੀ ਨਹੀਂ ਵਧਾ ਰਹੀ, ਸਗੋਂ ਸੜਕਾਂ, ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਵਿਕਾਸ ਕੰਮ ਕਰ ਰਹੀ ਹੈ। ਡਾ. ਈਸ਼ਾਂਕ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦਾ ਸਦਉਪਯੋਗ ਕਰਨ ਅਤੇ ਪਾਣੀ ਬਚਾਉਣ ਉੱਤੇ ਵੀ ਧਿਆਨ ਦੇਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਉਪਲਬਧਤਾ ਬਣੀ ਰਹੇ।
ਉਦਘਾਟਨ ਸਮਾਰੋਹ ਵਿੱਚ ਐੱਸ.ਡੀ.ਓ. ਅਰਵਿੰਦ ਸੈਣੀ, ਜੂਨੀਅਰ ਇੰਜੀਨੀਅਰ ਮਨਿੰਦਰ ਸਿੰਘ, ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪਿੰਡ ਦੇ ਪਤਵੰਤੇ ਲੋਕ ਮੌਜੂਦ ਸਨ। ਪਿੰਡ ਦੇ ਸਰਪੰਚ ਜਤਿੰਦਰ ਕੁਮਾਰ ਨੇ ਵਿਧਾਇਕ ਡਾ. ਈਸ਼ਾਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਲੋਕਾਂ ਨੂੰ ਹੁਣ ਸਾਫ਼ ਪੀਣ ਵਾਲਾ ਪਾਣੀ ਮਿਲੇਗਾ। ਇਸ ਮੌਕੇ ਪ੍ਰਦੀਪ ਕੁਮਾਰ ਪੰਚ, ਦੀਪਕ ਕੁਮਾਰ ਪੰਚ, ਬਲਵਿੰਦਰਜੀਤ ਕੋਰ ਪੰਚ, ਕੁਲਦੀਪ ਸਿੰਘ, ਤੀਰਥ ਕੋਰ ਪੰਚ ਸਮੇਤ ਕਈ ਹੋਰ ਲੋਕ ਮੌਜੂਦ ਸਨ।