ਸੰਘ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿੱਚ ਗੜਸ਼ੰਕਰ ਦੇ ਸੇਵਾ ਭਾਰਤੀ ਦਫ਼ਤਰ ਵਿਖੇ ਸਮਾਗਮ ਆਯੋਜਿਤ
ਗੜਸ਼ੰਕਰ, 2 ਅਕਤੂਬਰ;- ਸੰਘ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿੱਚ ਗੜਸ਼ੰਕਰ ਦੇ ਸੇਵਾ ਭਾਰਤੀ ਦਫ਼ਤਰ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਰੁਣ ਬੇਦੀ, ਪ੍ਰਬੰਧਕ ਡੀ ਏ ਵੀ ਕਾਲਜ ਪਹੁੰਚੇ, ਉਨ੍ਹਾਂ ਸੰਘ ਪਰਿਵਾਰ ਨੂੰ ਇਸ 100ਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ।

ਸਮਾਗਮ ਵਿਚ ਮੁੱਖ ਬੁਲਾਰੇ ਸ਼੍ਰੀ ਨਵਦੀਪ, ਵਿਭਾਗ ਪ੍ਰਚਾਰਕ ਪਹੁੰਚੇ, ਉਨ੍ਹਾਂ ਨੇ ਸੰਘ ਦੀ 100 ਸਾਲਾ ਯਾਤਰਾ ਤੇ ਚਰਚਾ ਕੀਤੀ। ਜਿਸ ਵਿੱਚ ਮੁੱਖ ਤੌਰ ਤੇ ਰਾਮ ਜਨਮ ਭੂਮੀ ਅੰਦੋਲਨ ਅਤੇ ਵੰਡ ਦੌਰਾਨ ਕੀਤੇ ਗਏ ਸੇਵਾ ਕਾਰਜ ਸ਼ਾਮਲ ਸਨ। ਉਨ੍ਹਾਂ ਨੇ ਸੰਘ ਦੇ ਆਉਣ ਵਾਲੇ ਪੰਜ ਨੁਕਾਤੀ ਪਰਿਵਰਤਨ ਤੇ ਵੀ ਚਰਚਾ ਕੀਤੀ, ਜੋ ਸਵੈ ਜਾਗਰੂਕਤਾ, ਨਾਗਰਿਕ ਕਰਤੱਵ, ਸਮਾਜਿਕ ਸਦਭਾਵਨਾ, ਵਾਤਾਵਰਣ ਅਤੇ ਪਰਿਵਾਰਕ ਗਿਆਨ ਤੇ ਕੇਂਦ੍ਰਿਤ ਸੀ।
ਇਹ ਪ੍ਰੋਗਰਾਮ ਜ਼ਿਲ੍ਹਾ ਸੰਘ ਚਾਲਕ ਡਾ ਦੇਵਿੰਦਰ ਸ਼ਰਮਾ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ। ਬਲਾਕ ਸੰਘ ਚਾਲਕ ਵਿਸ਼ਵਾਸ, ਬਲਾਕ ਕਾਰਜ ਵਾਹ ਵਿਨੀਤ, ਅਕਸ਼ਿਤ (ਪ੍ਰਚਾਰਕ) ਅਤੇ ਸੰਘ ਦੇ ਵਲੰਟੀਅਰ ਵੀ ਮੌਜੂਦ ਸਨ।