ਕਰੜਾ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 14 ਸਤੰਬਰ ਨੂੰ ਪਿੰਡ ਬਿੰਜੋ ’ਚ ਮਨਾਇਆ ਜਾਵੇਗਾ
ਗੜ੍ਹਸ਼ੰਕਰ, 8 ਸਤੰਬਰ- ਕਰੜਾ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਆਉਣ ਵਾਲੇ ਐਤਵਾਰ 14 ਸਤੰਬਰ 2025 ਨੂੰ ਪਿੰਡ ਬਿੰਜੋ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਧਾਰਮਿਕ ਅਸਥਾਨ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਮੇਲੇ ਦੀ ਸ਼ੁਰੂਆਤ ਰੋਸ਼ਨ ਚਿਰਾਗ ਅਤੇ ਨਿਸ਼ਾਨ ਸਾਹਿਬ ਦੀ ਰਸਮ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਧਾਰਮਿਕ ਦੀਵਾਨਾਂ ਦਾ ਆਯੋਜਨ ਹੋਵੇਗਾ। ਸੰਗਤਾਂ ਲਈ ਚਾਹ-ਪਕੌੜਿਆਂ ਦੇ ਨਾਲ ਗੁਰੂ ਦਾ ਲੰਗਰ ਅਤੁੱਟ ਚੱਲੇਗਾ।
ਮੇਲੇ ਦੇ ਪ੍ਰਬੰਧਾਂ ਵਿੱਚ ਸੇਵਾਦਾਰਾਂ ਵਜੋਂ ਚਿਰੰਜੀ ਲਾਲ, ਜਸਵੀਰ ਸਿੰਘ, ਰਾਜ ਕੁਮਾਰ, ਮਹਿੰਦਰ ਪਾਲ, ਗਿਆਨ ਸਿੰਘ ਅੱਪਰਾ, ਧਰਮਪਾਲ ਕਰੜਾ, ਹਰਦਿਆਲ ਸਿੰਘ, ਉਂਕਾਰ ਸਿੰਘ, ਮੁਕੱਦਰ ਕਰੜਾ, ਹੁਸਨ ਲਾਲ (ਜੱਜ ਹਾਈ ਕੋਰਟ), ਰਸ਼ਪਾਲ ਕਰੜਾ, ਤੀਰਥ ਕਰੜਾ, ਬਲਵੰਤ ਕੁਮਾਰ (ਸਾਬਕਾ ਚੀਫ ਇੰਜੀਨੀਅਰ ਪਟਿਆਲਾ) ਅਤੇ ਬੀਬੀ ਬਲਵੀਰ ਕੌਰ ਠੰਡਲ ਖ਼ਾਸ ਯੋਗਦਾਨ ਪਾ ਰਹੇ ਹਨ।
ਇਲਾਕੇ ਦੇ ਧਾਰਮਿਕ ਤੇ ਸਮਾਜਿਕ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਣ ਵਾਲਾ ਇਹ ਮੇਲਾ ਸਾਂਝ, ਭਰਾਵਾਂ ਅਤੇ ਸ਼ਰਧਾ ਦਾ ਪ੍ਰਤੀਕ ਬਣ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨ ਨਾਲ ਮਨਾਇਆ ਜਾਵੇਗਾ।