ਸਹਿਯੋਗ ਸੇਵਾ ਸੁਸਾਇਟੀ ਨੇ 11 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਣ ।
ਨਵਾਂਸ਼ਹਿਰ- ਸਥਾਨਕ ਮਾਤਾ ਨੈਣਾਂ ਦੇਵੀ ਮੰਦਰ ਹੀਰਾ ਜੱਟਾਂ ਮੁਹੱਲਾ ਵਿਖੇ ਸਹਿਯੋਗ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਆਪਣਾ ਦੂਜਾ ਰਾਸ਼ਣ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਮਨੀਸ਼ ਖੋਸਲਾ ਨੇ ਦੱਸਿਆ ਕਿ ਇਸ ਸਮਾਰੋਹ ਵਿਚ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਵੰਡਿਆ ਗਿਆ।

ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ 'ਚ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ , ਵਾਈਸ ਪ੍ਰਧਾਨ ਅਮਰਜੀਤ ਸਿੰਘ ਖਾਲਸਾ , ਪ੍ਰਿਤਪਾਲ ਸਿੰਘ ਹਵੇਲੀ , ਮੰਗਲ ਸਿੰਘ ਬੈਂਸ , ਕੁਲਦੀਪ ਸਿੰਘ ਅਤੇ ਜਤਿੰਦਰ ਸਿੰਘ ਵਲੋਂ ਸਹਿਯੋਗ ਸੇਵਾ ਸੁਸਾਇਟੀ ਦੇ ਭਲਾਈ ਦੇ ਇਨ੍ਹਾਂ ਕਾਰਜਾਂ ਲਈ ਭਰਪੂਰ ਸ਼ਲਾਘਾ ਕੀਤੀ ਗਈ।
ਅਤੇ ਕਿਹਾ ਕਿ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵੀ ਉਨ੍ਹਾਂ ਦੇ ਨਾਲ ਪੂਰਾ ਪੂਰਾ ਸਹਿਯੋਗ ਕਰੇਗੀ। ਜਨਰਲ ਸਕੱਤਰ ਮਨੀਸ਼ ਖੋਸਲਾ ਅਤੇ ਤਰਸੇਮ ਲਾਲ ਵਲੋਂ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਸਹਿਯੋਗ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਢੀਂਗਰਾ ਅਤੇ ਵਾਈਸ ਪ੍ਰਧਾਨ ਚੇਤਨ ਸ਼ਰਮਾ ਵਲੋਂ ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਨੋਦ ਹਾਂਡਾ , ਨਵੀਨ ਵਰਮਾ , ਪੰਕਜ ਸੋਨੀ , ਮਨੀਸ਼ ਸ਼ਾਰਦਾ , ਰਵੀ ਸ਼ੰਕਰ , ਕਰਣ ਕਾਲਰਾ , ਦੀਪਕ ਵਰਮਾ, ਚੰਦਰਮੋਹਨ , ਰਿਦਮ ਅਰੋੜਾ ਅਤੇ ਪੰਡਤ ਸੀਤਾ ਰਾਮ ਆਦਿ ਵੀ ਹਾਜ਼ਰ ਸਨ।