ਸਾਉਣ ਦੇ ਛਰਾਟਿਆਂ ਦਾ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਨੇ ਪੌਦੇ ਲਾ ਕੇ ਸਵਾਗਤ ਕੀਤਾ
ਖਰੜ, 30 ਜੁਲਾਈ: ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਵਿੱਚ ਸਾਉਣ ਦੇ ਛਰਾਟਿਆਂ ਵਿੱਚ ਪੌਦੇ ਲਾ ਕੇ ਆਲਮੀ ਤਪਸ਼ ਘਟਾਓ ਰੁੱਖ ਲਗਾਓ ਦਾ ਹੋਕਾ ਦਿੱਤਾ।
ਖਰੜ, 30 ਜੁਲਾਈ: ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਵਿੱਚ ਸਾਉਣ ਦੇ ਛਰਾਟਿਆਂ ਵਿੱਚ ਪੌਦੇ ਲਾ ਕੇ ਆਲਮੀ ਤਪਸ਼ ਘਟਾਓ ਰੁੱਖ ਲਗਾਓ ਦਾ ਹੋਕਾ ਦਿੱਤਾ।
ਕਾਲਜ ਦੇ ਇਲੈਕਟ੍ਰਿਕਲ ਵਿਭਾਗ ਦੇ ਮੁਖੀ ਅੰਸ਼ੂ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਿੱਚ ਪੌਦੇ ਲਗਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਪ੍ਰਿੰਸੀਪਲ ਰਕਸ਼ਾ ਕਿਰਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਾਤਾਵਰਣ ਬਚਾਓ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਅਤੇ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਜਾਮਣ ਕਨੇਰ, ਹਿਬੀਸਕਸ, ਅੰਬ ਆਦਿ ਪ੍ਰਜਾਤੀਆਂ ਦੇ 50 ਪੌਦੇ ਲਗਾਏ ਗਏ ਹਨ।
ਇਸ ਮੌਕੇ ਮਾਡਰਨ ਆਫਿਸ ਵਿਭਾਗ ਦੇ ਮੁਖੀ ਪ੍ਰਵੀਨ ਕੌਰ, ਅਪਲਾਈਡ ਸਾਇੰਸ ਦੇ ਮੁੱਖੀ ਕਵਿਤਾ ਮੌਂਗਾ, ਮਕੈਨੀਕਲ ਵਿਭਾਗ ਦੇ ਮੁਖੀ ਸੰਜੀਵ ਜਿੰਦਲ, ਪ੍ਰੋ ਅਵਤਾਰ ਸਿੰਘ ਅਤੇ ਪ੍ਰੋ ਅਮਨਦੀਪ ਸਿੰਘ ਵੀ ਹਾਜ਼ਰ ਸਨ।