ਨਸ਼ਾ ਤਸਕਰ ਗ੍ਰਿਫਤਾਰ, 47 ਨਸ਼ੀਲੀ ਗੋਲੀਆਂ ਸਣੇ ਪੁਲਿਸ ਵੱਲੋਂ ਕਾਬੂ

ਹੁਸ਼ਿਆਰਪੁਰ, 6 ਜੂਨ 2025- ਨਸ਼ੇ ਦੇ ਤਸਕਰਾਂ ਖਿਲਾਫ ਚਲ ਰਹੀ ਮੁਹਿੰਮ ਅਧੀਨ ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ 47 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ।

ਹੁਸ਼ਿਆਰਪੁਰ, 6 ਜੂਨ 2025- ਨਸ਼ੇ ਦੇ ਤਸਕਰਾਂ ਖਿਲਾਫ ਚਲ ਰਹੀ ਮੁਹਿੰਮ ਅਧੀਨ ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ 47 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਇਹ ਕਾਰਵਾਈ ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ./ਐਸ.ਐਸ.ਪੀ. ਹੁਸ਼ਿਆਰਪੁਰ ਦੀ ਅਗਵਾਈ ਵਿੱਚ ਨਸ਼ੇ ਦੇ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਕੀਤੀ ਗਈ। ਸ਼੍ਰੀ ਮੁਕੇਸ਼ ਕੁਮਾਰ ਐਸ.ਪੀ. (ਡੀ) ਹੁਸ਼ਿਆਰਪੁਰ ਦੀ ਅਗਵਾਈ ਹੇਠ, ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਸ਼੍ਰੀ ਜਸਪ੍ਰੀਤ ਸਿੰਘ ਦੀ ਹਦਾਇਤ ਅਨੁਸਾਰ, ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ.ਐਸ.ਆਈ. ਸਤਨਾਮ ਸਿੰਘ, ਚੌਂਕੀ ਇੰਚਾਰਜ ਸਮੁੰਦੜਾ ਅਤੇ ਪੁਲਿਸ ਪਾਰਟੀ ਨੇ ਇਹ ਕਾਰਵਾਈ ਅੰਜਾਮ ਦਿੱਤੀ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਪਾਰਟੀ ਨੇ ਰਕਬਾ ਪੰਜਾਬੀ ਢਾਬਾ ਨੇੜੇ ਰਿਲਾਇੰਸ ਪੈਟਰੋਲ ਪੰਪ ਪਿੰਡ ਪਨਾਮ ਵਿਖੇ ਛਾਪਾ ਮਾਰਦਿਆਂ ਜਤਿੰਦਰ ਕੁਮਾਰ ਉਰਫ ਗੂੰਗਾ ਪੁੱਤਰ ਸਤਪਾਲ ਕੁਮਾਰ ਵਾਸੀ ਪਿੰਡ ਬਡੇਸਰੋ, ਨੇੜੇ ਟਾਵਰ, ਥਾਣਾ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ।
ਪੁਲਿਸ ਨੇ ਆਰੋਪੀ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਤੋਂ 47 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਆਰੋਪੀ ਖ਼ਿਲਾਫ NDPS ਐਕਟ ਦੀਆਂ ਧਾਰਾਵਾਂ 22, 61, ਅਤੇ 85 ਅਧੀਨ ਮਾਮਲਾ ਨੰਬਰ 90 ਮਿਤੀ 4-6-2025 ਦਰਜ ਕਰ ਲਿਆ ਗਿਆ ਹੈ।
ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਰੋਪੀ ਨਸ਼ੀਲੀ ਗੋਲੀਆਂ ਦੀ ਖਪਤ ਅਤੇ ਸਪਲਾਈ ਵਿੱਚ ਲੱਗਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਹੋਰ ਵੀ ਤੀਬਰ ਕਰ ਦਿੱਤੀ ਗਈ ਹੈ ਤਾਂ ਜੋ ਇਸ ਜਾਲ ਵਿੱਚ ਜੁੜੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ।
ਹੁਸ਼ਿਆਰਪੁਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ 
ਹੁਸ਼ਿਆਰਪੁਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਆਸ-ਪਾਸ ਨਸ਼ੇ ਦੀ ਗਤੀਵਿਧੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਬਿਨਾਂ ਡਰੇ ਪੁਲਿਸ ਨੂੰ ਜਾਣੂ ਕਰਵਾਏ। ਲੋਕਾਂ ਦੀ ਸਹਿਯੋਗ ਨਾਲ ਹੀ ਨਸ਼ੇ ਦੇ ਖਿਲਾਫ ਇਹ ਲੜਾਈ ਜਿੱਤੀ ਜਾ ਸਕਦੀ ਹੈ।