ਆਕਸੀਜਨ ਘਾਟ ਕਾਰਨ ਮੌਤਾਂ ਮੰਦਭਾਗੀ, ਦੋਸ਼ੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਹੋਵੇ: ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਦੀ ਮੰਗ
ਪੈਗ਼ਾਮ ਏ ਜਗਤ ਗੜ੍ਹਸ਼ੰਕਰ- ਪਿਛਲੇ ਦਿਨੀ ਜਲੰਧਰ ਵਿੱਚ ਆਕਸੀਜਨ ਪਲਾਂਟ ਦਾ ਬੰਦ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ । ਜਿਸ ਨਾਲ ਤਿੰਨ ਦੇ ਕਰੀਬ ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਘਟਨਾ ਸਰਕਾਰ ਦੀ ਸਿਹਤ ਸੇਵਾਵਾਂ ਸਬੰਧੀ ਦਾਅਵਿਆਂ ਦੀ ਨਾਕਾਮੀ ਦਰਸਾਉਂਦੀ ਹੈ। ਇਹ ਵਿਚਾਰ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਰੱਖੇ।

ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ ਸੰਭਾਲਣ ਸਮੇਂ ਸਿਹਤ ਅਤੇ ਸਿੱਖਿਆ ਵਿਚ ਸੁਧਾਰ ਲਈ ਪਹਿਲ ਕਰਨ ਦੀ ਗਲ ਕੀਤੀ ਸੀ। ਸਰਕਾਰ ਦੀ ਅਵਧੀ ਦੇ ਸਾਢੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਇਹਨਾਂ ਦੋਨੋ ਵਿਭਾਗ ਤਰਸਯੋਗ ਹਾਲਤ ਵਿੱਚ ਹਨ। ਪਿਛਲੇ ਦਿਨੀ ਜਲੰਧਰ ਵਿੱਚ ਆਕਸੀਜਨ ਦੀ ਕਮੀ ਦੇਖਣ ਨੂੰ ਮਿਲੀ ਹੈ ਜਿਸ ਨਾਲ ਕੁਝ ਕੀਮਤੀ ਜਾਨਾਂ ਵੀ ਗਈਆਂ ਹਨ, ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਸਾਡੀ ਸੰਸਥਾ ਇਸ ਦੀ ਨਿਖੇਧੀ ਕਰਦੀ ਹੈ।
ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿੰਮੇਵਾਰ ਵਿਅਕਤੀਆਂ ਤੇ ਕਤਲ ਦਾ ਮੁੱਕਦਮਾ ਦਰਜ ਹੋਣਾ ਚਾਹੀਦਾ ਹੈ। ਸਿਹਤ ਮੰਤਰੀ ਨੂੰ ਵੀ ਇਸ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਸੂਬੇ ਸਾਰੇ ਸਰਕਾਰੀ ਹਸਪਤਾਲਾਂ ਸਟਾਫ ਦੀ ਕਮੀ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੀਦਾ ਹੈ।
ਜਿਹੜੇ ਹਸਪਤਾਲਾਂ ਚ ਬਲੱਡ ਬੈਂਕ ਬੰਦ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਨਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਨੂੰ ਪ੍ਰਾਈਵੇਟ ਅਦਾਰਿਆਂ ਚ ਜਾਕੇ ਲੁੱਟ ਦਾ ਸ਼ਿਕਾਰ ਨਾ ਹੋਣਾ ਪਵੇ।