
ਸੀ ਪੀ ਆਈ ਐਮ ਜਿਲਾ ਹੁਸ਼ਿਆਰਪੁਰ ਦੀ ਜਰਨਲ ਬਾਡੀ ਦੀ ਮੀਟਿੰਗ ਹੋਈ
ਗੜ੍ਹਸ਼ੰਕਰ, 3 ਮਈ- ਸੀ ਪੀ ਆਈ (ਐਮ) ਜਿਨ੍ਹਾਂ ਹੁਸ਼ਿਆਰਪੁਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਅੱਛਰ ਸਿੰਘ ਦੀ ਪ੍ਰਧਾਨਗੀ ਹੇਠ ਡਾਕਟਰ ਭਾਗ ਸਿੰਘ ਹਾਲ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਵੀ ਸ਼ਿਰਕਤ ਕੀਤੀ।
ਗੜ੍ਹਸ਼ੰਕਰ, 3 ਮਈ- ਸੀ ਪੀ ਆਈ (ਐਮ) ਜਿਨ੍ਹਾਂ ਹੁਸ਼ਿਆਰਪੁਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਅੱਛਰ ਸਿੰਘ ਦੀ ਪ੍ਰਧਾਨਗੀ ਹੇਠ ਡਾਕਟਰ ਭਾਗ ਸਿੰਘ ਹਾਲ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਵੀ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ 19-20ਅਗਸਤ ਨੂੰ ਗੜ੍ਹਸ਼ੰਕਰ ਵਿਖੇ ਹੇਣ ਵਾਲੀ ਜਨਵਾਦੀ ਇਸਤਰੀ ਸਭਾ ਦੀ ਸੂਬਾ ਕਾਨਫਰੰਸ ਦੇ ਪ੍ਰਬੰਧ ਨੂੰ ਨੇਪਰੇ ਚਾੜ੍ਹਨ ਲਈ ਸਵਾਗਤੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਚੇਅਰਮੈਨ ਸੁਭਾਸ਼ ਮੱਟੂ, ਪ੍ਰਧਾਨ ਨੀਲਮ ਬੱਢੋਵਾਣ, ਸਕੱਤਰ ਸੁਰਿੰਦਰ ਕੌਰ ਚੁੰਬਰ, ਖਜਾਨਚੀ ਪੇ੍ਮ ਲਤਾ ਅਤੇ ਬਲਵਿੰਦਰ ਨੂੰ ਜ਼ਿਮੇਵਾਰੀ ਦਿਤੀ ਗਈ। ਇਸ ਤੋਂ ਇਲਾਵਾ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਡੀ ਵਾਈ ਐਫ਼ ਆਈ, ਐਸ ਐਫ਼ ਆਈ ਦੀਆਂ ਬ੍ਰਾਂਚਾਂ ਤੋਂ ਲੈਕੇ ਜਿਨ੍ਹਾਂ ਪੱਧਰ ਤੱਕ ਦੀਆਂ ਕਾਨਫਰੰਸਾਂ ਨੂੰ ਨੇਪਰੇ ਚਾੜ੍ਹਨ ਲਈ ਵੀ ਵਿਉਂਤਬੰਦੀ ਕੀਤੀ ਗਈ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 20 ਮਈ ਨੂੰ ਕੀਤੀ ਜਾ ਰਹੀ ਹੜਤਾਲ ਦੀ ਮਦਦ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਪਾਰਟੀ ਦੇ ਜਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ ਦਿੱਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਕਾਨਫਰੰਸਾਂ ਉਸ ਦੌਰ ਦੌਰਾਨ ਹੋ ਰਹੀਆਂ ਹਨ ਜਦੋਂ ਦੁਨੀਆਂ ਪੱਧਰ ਤੇ ਸੱਜ ਪਿਛਾਖੜੀ ਤਾਕਤਾਂ ਮਜ਼ਬੂਤ ਹੋਈਆਂ ਹਨ ਅਤੇ ਉਭਰ ਰਿਹਾ ਨਵ- ਫਾਸ਼ੀਵਾਦ ਸਾਮਰਾਜਵਾਦ ਅਤੇ ਪੂੰਜੀਪਤੀਆਂ ਹਥੋਂ ਜਨਤਾ ਦੀ ਲੁੱਟ ਨੂੰ ਤੇਜ਼ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਲੁੱਟ ਨੂੰ ਤੇਜ਼ ਕਰਨ ਲਈ ਸਾਮਰਾਜਵਾਦੀ ਮੁਲਕਾਂ ਦਾ ਗਠਜੋੜ ਨਾਟੋ ਦੂਸਰੇ ਦੇਸ਼ਾਂ ਨੂੰ ਜੰਗ ਦੀ ਭੱਠੀ ਵਿੱਚ ਝੋਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਰਾਜਗ ਦੀ ਕੇਂਦਰ ਸਰਕਾਰ ਗੁਲਾਮਾਂ ਵਾਂਗ ਵਿਚਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀ ਬੀ ਐਮ ਬੀ ਚ ਦਖਲ ਰਾਹੀਂ ਕੇਂਦਰ ਪੰਜਾਬ, ਹਰਿਆਣਾ, ਰਾਜਸਥਾਨ ਦੇ ਪਾਣੀਆਂ ਸਬੰਧੀ ਸਮਝੌਤੇ ਨੂੰ ਤੋੜ ਕੇ ਪੰਜਾਬ ਦਾ ਹਿਸਾ ਹਰਿਆਣਾ, ਰਾਜਸਥਾਨ ਨੂੰ ਦੇ ਕੇ ਪੰਜਾਬ ਨਾਲ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਸਰਵ ਪਾਰਟੀ ਮੀਟਿੰਗ ਨੇ ਕੇਂਦਰ ਦੀ ਸਾਜ਼ਿਸ਼ ਨੂੰ ਬਰੇਕਾਂ ਲਗਾਉਣ ਦਾ ਕੰਮ ਕੀਤਾ ਹੈ, ਜਿਸ ਵਿਚ ਪੰਜਾਬ ਭਾਜਪਾ ਦੇ ਆਗੂ ਵੀ ਹਾਜ਼ਰ ਸਨ, ਜੋ ਇਕ ਹਾਂ ਪੱਖੀ ਪਹਿਲੂ ਹੈ।
ਉਨ੍ਹਾਂ ਕਿਹਾ ਕਿ ਇਹ ਕਾਨਫਰੰਸਾਂ ਉਸ ਸਮੇਂ ਵੀ ਹੋ ਰਹੀਆਂ ਹਨ ਜਦੋਂ ਪਾਰਟੀ ਦੀ 24ਵੀਂ ਕਾਂਗਰਸ ਮਦੁਰਾਈ ਵਿਚ ਹੋ ਕੇ ਹਟੀ ਹੈ, ਜਿਸ ਵਿਚ ਸੱਜ ਪਿਛਾਖੜੀ ਤਾਕਤਾਂ ਨੂੰ ਹਰਾਉਣ ਲਈ ਖੱਬੀਆਂ ਅਤੇ ਧਰਮ ਨਿਰਪੱਖ ਪਾਰਟੀਆਂ ਦੇ ਗਠਬੰਧਨ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸੱਦਾ ਦਿੱਤਾ ਕਿ ਪਾਰਟੀ ਵੱਲੋਂ ਕੱਢੇ ਗਏ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਲੋਕਲ ਸੰਘਰਸ਼ ਵੱਡਾ ਰੋਲ ਅਦਾ ਕਰਦੇ ਹਨ। ਜਿਨ੍ਹਾਂ ਨੂੰ ਚਲਾਉਣ ਲਈ ਫੰਡ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਮੀਟਿੰਗ ਨੂੰ ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬਢੋਵਾਣ, ਗੁਰਮੇਸ਼ ਸਿੰਘ, ਆਸ਼ਾ ਨੰਦ, ਹਰਬੰਸ ਸਿੰਘ ਧੂਤ, ਹਰਭਜਨ ਅਟਵਾਲ, ਮਨਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
