ਗਿਆਨਦੀਪ ਮੰਚ ਵੱਲੋਂ ਪੁਸਤਕ ‘ਅਹਿਸਾਸ’ ਲੋਕ ਅਰਪਣ:
ਪਟਿਆਲਾ- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਡਾ ਜੀ ਐਸ ਆਨੰਦ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸ਼ਾਇਰਾ ਮਨਜੀਤ ਕੌਰ ਅਜ਼ਾਦ (ਪ੍ਰਿੰਸੀਪਲ ਰਿਟਾ.) ਦੀ ਕਾਵਿ ਪੁਸਤਕ ‘ਅਹਿਸਾਸ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਮਨਜੀਤ ਕੌਰ ‘ਅਜ਼ਾਦ’ ਦੀ ਸਿਰਜਣ ਪ੍ਰਕਿਰਿਆ ਅਤੇ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕੀਤੀ।

ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਪਰਮਿੰਦਰ ਜੀਤ ਕੌਰ ਨੇ ਕਿਹਾ ਕਿ ਕਵਿੱਤਰੀ ਨੇ ਆਪਣੇ ਅਹਿਸਾਸਾਂ ਰਾਹੀਂ ਸਮਾਜ ਦੇ ਦਰਦ ਨੂੰ ਸ਼ਬਦਾਂ ਵਿੱਚ ਪਰੋਣ ਦਾ ਯਤਨ ਕੀਤਾ ਹੈ। ਪੇਪਰ ਵਕਤਾ ਵਜੋਂ ਬੋਲਦਿਆਂ ਡਾ ਅਰਵਿੰਦਰ ਕੌਰ ਕਾਕੜਾ ਦਾ ਤਰਕ ਸੀ ਕਿ ਕਵਿੱਤਰੀ ਦੀ ਮਾਨਵਵਾਦੀ ਸੋਚ ਸਮਾਜ ਵਿਚਲੇ ਕੁਹਜ ਨੂੰ ਚਿੱਤਰਮਾਨ ਕਰਦੀ ਹੋਈ ਰਿਸ਼ਤਿਆਂ ਨੂੰ ਜੀਵੰਤ ਰੱਖਣ ਲਈ ਚਿੰਤਤ ਹੈ।
ਪੇਪਰ ‘ਤੇ ਬਹਿਸ ਦਾ ਆਰੰਭ ਕਰਦਿਆਂ ਡਾ ਮਹੇਸ਼ ਗੌਤਮ ਨੇ ਵੀ ਪੁਸਤਕ ਨੂੰ ਦਰਦ ਦੀ ਕਵਿਤਾ ਕਿਹਾ। ਬਹਿਸ ਵਿੱਚ ਉਪਰੋਕਤ ਤੋਂ ਇਲਾਵਾ ਨਰਿੰਦਰ ਪਾਲ ਕੌਰ, ਬੀ ਪੀ ਸਿੰਘ ਧਾਲੀਵਾਲ, ਸੁਰਿੰਦਰ ਕੌਰ ਵਰਮਾ ਅਤੇ ਚਰਨਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਜੀ ਐੱਸ ਆਨੰਦ ਦਾ ਕਥਨ ਸੀ ਕਿ ਇਹ ਪੁਸਤਕ ਮਨੁੱਖ ਨੂੰ ਆਪਣੇ ਅੰਦਰ ਦੇ ਔਗਣਾਂ ਨੂੰ ਪਛਾਣਨ ਦਾ ਹੌਸਲਾ ਪ੍ਰਦਾਨ ਕਰਦੀ ਹੈ। ਮੰਚ ਵੱਲੋਂ ਕੁਲਵੰਤ ਸਿੰਘ ਨਾਰੀਕੇ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ ‘ਗੁਸਈਆਂ’ ਦਾ ਤਾਜ਼ਾ ਅੰਕ ਵੀ ਲੋਕ ਅਰਪਣ ਕੀਤਾ ਗਿਆ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਡਾ ਸੰਤੋਖ ਸੁੱਖੀ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਲਾਲ ਮਿਸਤਰੀ, ਡਾ ਇੰਦਰ ਪਾਲ ਸਿੰਘ, ਨਵਦੀਪ ਮੁੰਡੀ, ਡਾ ਰਵੀ ਭੂਸ਼ਨ, ਅਵਤਾਰਜੀਤ, ਡਾ ਗੁਰਵਿੰਦਰ ਸਿੰਘ ਅਮਨ, ਗੁਰਮੇਲ ਸਿੰਘ ਐਸ ਡੀ ਓ, ਮਨਦੀਪ ਮੈਂਡੀ, ਕਿਰਪਾਲ ਸਿੰਘ ਮੂਨਕ, ਰਾਮ ਸਿੰਘ ਬੰਗ, ਤੇਜਿੰਦਰ ਅਨਜਾਨਾ, ਜਸਵਿੰਦਰ ਖਾਰਾ, ਮੰਗਤ ਖਾਨ, ਬਲਬੀਰ ਸਿੰਘ ਦਿਲਦਾਰ, ਬਲਵਿੰਦਰ ਭੱਟੀ, ਡਾ ਤਰਲੋਚਨ ਕੌਰ, ਕ੍ਰਿਸ਼ਨ ਧੀਮਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਬਲਵਿੰਦਰ ਕੌਰ ਥਿੰਦ, ਕੁਲਦੀਪ ਜੋਧਪੁਰੀ, ਪ੍ਰੋਫ. ਬਲਵੰਤ ਸਿੰਘ ਬੱਲੀ, ਜੋਗਾ ਸਿੰਘ ਧਨੌਲਾ, ਰਿਪਨਜੋਤ ਕੌਰ ਸੋਨੀ ਬੱਗਾ, ਮਹਿੰਦਰ ਸਿੰਘ ਜੱਗੀ, ਤੋਂ ਇਲਾਵਾ ਇੰਜੀ ਅਵਤਾਰ ਸਿੰਘ ਮਾਂਗਟ, ਗੁਰਸ਼ਰਨ ਜੀਤ ਸਿੰਘ, ਰਾਜੇਸ਼ਵਰ ਕੁਮਾਰ, ਰਾਜੇਸ਼ ਕੋਟੀਆ, ਤੇ ਮੁਕੇਸ਼ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਫੋਟੋਗ੍ਰਾਫੀ ਦੇ ਫਰਜ਼ ਗੁਰਪ੍ਰੀਤ ਸਿੰਘ ਜਖਵਾਲੀ ਅਤੇ ਜੋਗਾ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਏ ਗਏ।