
ਨਾਇਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਕਦਮ; ਮੁੱਖ ਮੰਤਰੀ ਨੇ ਰਬੀ ਫਸਲ-2025 ਦੇ ਨੁਕਸਾਨ ਦੀ ਭਰਪਾਈ ਲਈ 52.14 ਕਰੋੜ ਰੁਪਏ ਦਾ ਮੁਆਵਜਾ ਕੀਤਾ ਜਾਰੀ
ਚੰਡੀਗਡ੍ਹ, 31 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ 22,617 ਲਾਭਕਾਰ ਕਿਸਾਨਾਂ ਦੇ ਲਈ 52.14 ਕਰੋੜ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ, ਜਿਨ੍ਹਾਂ ਦੀ ਰਬੀ ਫਸਲਾਂ 2025 ਸੀਜਨ ਦੌਰਾਨ ਗੜ੍ਹੇਮਾਰੀ ਅਤੇ ਭਾਰੀ ਬਰਸਾਤ ਕਾਰਨ ਨੁਕਸਾਨ ਹੋ ਗਈਆਂ ਸਨ।
ਚੰਡੀਗਡ੍ਹ, 31 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ 22,617 ਲਾਭਕਾਰ ਕਿਸਾਨਾਂ ਦੇ ਲਈ 52.14 ਕਰੋੜ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ, ਜਿਨ੍ਹਾਂ ਦੀ ਰਬੀ ਫਸਲਾਂ 2025 ਸੀਜਨ ਦੌਰਾਨ ਗੜ੍ਹੇਮਾਰੀ ਅਤੇ ਭਾਰੀ ਬਰਸਾਤ ਕਾਰਨ ਨੁਕਸਾਨ ਹੋ ਗਈਆਂ ਸਨ।
ਇਹ ਫਸਲ ਨੁਕਸਾਨ ਦਾ ਮੁਲਾਂਕਣ 'ਸ਼ਤੀਪੂਰਤੀ ਪੋਰਟਲ' ਰਾਹੀਂ ਇੱਕਠਾ ਵਿਆਪਕ ਫਸਲ ਨੁਕਸਾਨ ਆਂਕੜਿਆਂ ਦੇ ਆਧਾਰ 'ਤੇ ਕੀਤਾ ਗਿਆ ਹੈ, ਜਿਸ ਨੂੰ ਦਸੰਬਰ, 2024 ਅਤੇ ਮਾਰਚ 2025 ਦੇ ਵਿੱਚ ਚਾਲੂ ਕੀਤਾ ਗਿਆ ਸੀ। ਪੂਰੇ ਸੂਬੇ ਦੇ ਕਿਸਾਨਾਂ ਨੇ ਪੋਰਟਲ 'ਤੇ ਆਪਣਾ ਨੁਕਸਾਨ ਦਰਜ ਕਰਾਇਆ ਸੀ, ਜਿਸ ਦੇ ਬਾਅਦ ਪੂਰੀ ਤਰ੍ਹਾ ਮੁਲਾਂਕਣ ਅਤੇ ਤਸਦੀਕ ਕੀਤੀ ਗਈ।
ਹਰਿਆਣਾ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵੈਬਸਾਇਟ ਦੀ ਸ਼ੁਰੂਆਤ ਦੇ ਮੌਕੇ 'ਤੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਪੂਰੀ ਤਰ੍ਹਾ ਤਸਦੀਕ ਦੇ ਬਾਅਦ ਲਗਭਗ 57,485 ਏਕੜ ਭੂਮੀ ਮੁਆਵਜੇ ਲਈ ਯੋਗ ਪਾਈ ਗਈ। ਉਨ੍ਹਾਂ ਨੇ ਕਿਹਾ ਕਿ ਮੁਲਾਂਕਨ ਵਿੱਚ ਸੂਬੇ ਦੇ 15 ਜਿਲ੍ਹਿਆਂ ਅੰਬਾਲਾ, ਭਿਵਾਨੀ, ਚਰਖੀ ਦਾਦਰੀ, ਗੁਰੂਗ੍ਰਾਮ, ਹਿਸਾਰ, ਝੱਜਰ, ਜੀਂਦ, ਕੈਥਲ, ਕੁਰੂਕਸ਼ੇਤਰ, ਮਹੇਂਦਰਗੜ੍ਹ, ਮੇਵਾਤ, ਪਲਵਲ, ਰਿਵਾੜੀ, ਰੋਹਤਕ ਅਤੇ ਯਮੁਨਾਨਗਰ ਨੂੰ ਸ਼ਾਮਿਲ ਕੀਤਾ ਗਿਆ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਦੇਣ ਲਈ ਮਾਲੀ ਸਹਾਇਤਾ ਮੰਜੂਰ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਫਸਲ ਖਰਾਬੇ ਵਾਲੇ ਜਿਲ੍ਹਿਆਂ ਵਿੱਚ ਰਿਵਾੜੀ ਨੂੰ ਸੱਭ ਤੋਂ ਵੱਧ 19.92 ਕਰੋੜ ਰੁਪਏ, ਮਹੇਂਦਰਗੜ੍ਹ ਨੂੰ 10.74 ਕਰੋੜ ਰੁਪਏ, ਝੱਜਰ ਨੂੰ 8.33 ਕਰੋੜ ਰੁਪਏ, ਗੁਰੂਗ੍ਰਾਮ ਨੂੰ 4.07 ਕਰੋੜ ਰੁਪਏ, ਚਰਖੀ ਦਾਦਰੀ ਨੂੰ 3.67 ਕਰੋੜ ਰੁਪਏ ਅਤੇ ਭਿਵਾਨੀ ਨੂੰ 2.24 ਕਰੋੜ ਰੁਪਏ ਦਾ ਮਆਵਜਾ ਦਿੱਤਾ ਗਿਆ ਹੈ। ਹੋਰ ਜਿਲ੍ਹਿਆਂ ਨੂੰ ਉਨ੍ਹਾਂ ਦੇ ਤਸਦੀਕ ਪ੍ਰਭਾਵਿਤ ਖੇਤਰਾਂ ਅਤੇ ਰਜਿਸਟਰਡ ਕਿਸਾਨਾਂ ਦੇ ਆਧਾਰ 'ਤੇ ਵੱਖ-ਵੱਖ ਰਕਮ ਜਾਰੀ ਕੀਤੀ ਗਈ ਹੈ। ਇਸ ਮੁਆਵਜੇ ਦਾ ਉਦੇਸ਼ 2025 ਦੇ ਰਬੀ ਸੀਜਨ ਦੌਰਾਨ ਖਰਾਬ ਮੌਸਮ ਦੀ ਸਥਿਤੀ ਕਾਰਨ ਹੋਣ ਵਾਲੇ ਨੁਕਸਾਰ ਤੋਂ ਉਭਰਨ ਵਿੱਚ ਕਿਸਾਨਾਂ ਦੀ ਸਹਾਇਤਾ ਕਰਨਾ ਹੈ। ਮੁਆਵਜੇ ਦੀ ਰਕਮ ਦੀ ਗਿਣਤੀ ਤਸਦੀਕ ਪ੍ਰਭਾਵਿਤ ਖੇਤਰ ਦੇ ਆਧਾਰ 'ਤੇ ਅਤੇ ਆਪਦਾ ਰਾਹਤ ਦੇ ਸਰਕਾਰੀ ਮਾਨਦੰਡਾਂ ਅਨੁਸਾਰ ਕੀਤੀ ਗਈ। ਦਾਵਿਆਂ ਦੇ ਤਸਦੀਕ ਅਤੇ ਯੋਗ ਲਾਭਕਾਰਾਂ ਨੂੰ ਜਲਦੀ ਰਕਮ ਜਾਰੀ ਕਰਨ ਵਿੱਚ ਜਿਲ੍ਹਾ ਪ੍ਰਸਾਸ਼ਨ ਦੀ ਮਹਤੱਵਪੂਰਣ ਭੁਮਿਕਾ ਰਹੀ।
ਇਸ ਮੌਕੇ 'ਤੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯੱਸ਼ਪਾਲ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਮਾਲ ਅਤੇ ਆਪਦਾ ਪ੍ਰਬੰਧਨ ਦੇ ਅਧਿਕਾਰੀ ਮੌਜੂਦ ਰਹੇ।
