ਬਸੰਤ ਰਿਤੂ ਯੂਥ ਕਲੱਬ ਨੇ ਸਕੂਲਾਂ ਵਿੱਚ ਵੰਡੇ ਪੱਖੇ

ਪਟਿਆਲਾ- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਮੇਰਾ ਯੂਵਾ ਭਾਰਤ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨੰਦਪੁਰ ਕੇਸ਼ੋ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਸੈਂਟਰ ਹੈਡ ਟੀਚਰ ਮੈਡਮ ਜ਼ਸਮਿੰਦਰ ਕੌਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰ਼ੀ ਸ਼ੰਕਰ ਲਾਲ ਖੁਰਾਣਾ ਐਮ.ਸੀ. ਤ੍ਰਿਪੜੀ ਪਟਿਆਲਾ ਨੇ ਸ਼ਿਰਕਤ ਕੀਤੀ।

ਪਟਿਆਲਾ- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਮੇਰਾ ਯੂਵਾ ਭਾਰਤ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨੰਦਪੁਰ ਕੇਸ਼ੋ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਸੈਂਟਰ ਹੈਡ ਟੀਚਰ ਮੈਡਮ ਜ਼ਸਮਿੰਦਰ ਕੌਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰ਼ੀ ਸ਼ੰਕਰ ਲਾਲ ਖੁਰਾਣਾ ਐਮ.ਸੀ. ਤ੍ਰਿਪੜੀ ਪਟਿਆਲਾ ਨੇ ਸ਼ਿਰਕਤ ਕੀਤੀ। 
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰਕਾਰੀ ਨੰਦਪੁਰ ਕੇਸ਼ੋ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ 7 ਸਰਕਾਰੀ ਸਕੂਲਾਂ ਜਿਵੇਂ ਕਿ ਪਿੰਡ ਫੱਗਣਮਾਜਰਾ, ਚਲੈਲਾ, ਕਰਮਗੜ੍ਹ, ਖਲੀਫੇਵਾਲ, ਕਸਿਆਣਾ, ਅਤੇ ਪਿੰਡ ਭਾਂਖਰ ਦੇ ਸਕੂਲਾਂ ਲਈ 15 ਛੱਤ ਵਾਲੇ ਪੱਖੇ ਸੇਵਾ ਵਜੋਂ ਗਰਮੀ ਤੋਂ ਬਚਣ ਲਈ ਬਸੰਤ ਰਿਤੂ ਕਲੱਬ ਨੇ 24000/— ਰੁਪਏ ਖਰਚ ਕਰਕੇ ਦਿੱਤੇ ਅਤੇ ਉਹਨਾਂ ਇਹ ਵੀ ਆਖਿਆ ਕਿ ਕਲੱਬ ਵੱਲੋਂ ਹੁਣ ਤੱਕ ਵੱਖ—ਵੱਖ ਸਕੂਲਾਂ ਵਿੱਚ ਲਗਭਗ 1000 ਦੇ ਕਰੀਬ ਛੱਤ ਵਾਲੇ ਪੱਖੇ ਲਗਾਏ ਜਾ ਚੁੱਕੇ ਹਨ।
 ਮੁੱਖ ਮਹਿਮਾਨ ਸ਼ੰਕਰ ਲਾਲ ਖੁਰਾਣਾ ਐਮ.ਸੀ. ਤ੍ਰਿਪੜੀ ਟਾਊਨ ਪਟਿਆਲਾ ਨੇ ਆਖਿਆ ਕਿ ਉਹ ਪਿਛਲੇ 30 ਸਾਲਾਂ ਤੋਂ ਕਲੱਬ ਨਾਲ ਜੁੜੇ ਹੋਏ ਅਤੇ ਸਮੇਂ—ਸਮੇਂ ਸਿਰ ਉਹਨਾਂ ਨੂੰ ਵੀ ਕਈ ਵਾਰ ਕਲੱਬ ਦੇ ਨਾਲ ਸੇਵਾ ਕਰਨ ਲਈ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਅਤੇ ਜ਼ੋ ਕਲੱਬ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸੇਵਾ ਕਰ ਰਿਹਾ ਹੈ ਜਿਵੇਂ ਕਿ ਪੱਖੇ ਲਗਾਉਣਾ, ਵਰਦੀਆਂ ਵੰਡਣਾ, ਪੌਦੇ ਲਗਾਉਣਾ, ਸਬਮਰਸੀਬਲ ਪੰਪ ਲਗਾਉਣਾ ਦੀ ਸੇਵਾ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਕਲੱਬ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਕੂਲ ਦੇ ਸੈਂਟਰ ਟੀਚਰ ਮੈਡਮ ਜ਼ਸਵਿੰਦਰ ਕੌਰ ਨੇ ਬੋਲਦੇ ਹੋਏ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ, ਪਟਿਆਲੇ ਜਿਲੇ ਵਿੱਚ ਖਾਸ ਤੌਰ ਤੇ ਪਿੰਡਾਂ ਵਿੱਚ ਜ਼ੋ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਕੰਮ ਕਰ ਰਿਹਾ ਉਹ ਇੱਕ ਵਿਲੱਖਣੀ ਹੀ ਸੇਵਾ ਹੈ।
ਬਹੁਤ ਘੱਟ ਕਲੱਬ ਹਨ ਜ਼ੋ ਪਿੰਡਾਂ ਵਿੱਚ ਆ ਕੇ ਸੇਵਾ ਕਰਦੇ ਹਨ ਬਸੰਤ ਰਿਤੂ ਕਲੱਬ ਸ਼ਲਾਘਾ ਦਾ ਪਾਤਰ ਹੈ ਜ਼ੋ ਵਿਦਿਆਰਥੀਆਂ ਨੂੰ ਸਮੇਂ—ਸਮੇਂ ਸਿਰ ਇਨਾਮ ਵਜੋਂ ਸੇਵਾ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ੍ਰ. ਭੁਪਿੰਦਰ ਸਿੰਘ ਹੈਡ ਟੀਚਰ ਲਖਵਿੰਦਰ ਕੌਰ ਹੈਡ ਟੀਚਰ, ਕੁਲਵੰਤ ਕੌਰ ਹੈਡ ਟੀਚਰ, ਅਮਨਦੀਪ ਕੌਰ ਅਤੇ ਸੁਖਦੇਵ ਕੌਰ ਸਕੂਲ ਇੰਚਾਰਜ, ਕਲੱਬ ਦੇ ਸੀਨੀਅਰ ਵਾਇਸ ਪ੍ਰਧਾਨ ਅਸ਼ੋਕ ਨਾਸਰਾ, ਕਲੱਬ ਦੇ ਜੁਆਇੰਟ ਸਕੱਤਰ ਅਭਿਨਵ ਸ਼ਰਮਾ ਨੇ ਵੀ ਭਾਗ ਲਿਆ।