ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖਰੜ ਗਰਿੱਡ ਵਿੱਚ ਐਕਸੀਅਨ ਦਫਤਰ ਅੱਗੇ ਧਰਨਾ

ਐਸ ਏ ਐਸ ਨਗਰ, 5 ਸਤੰਬਰ ਖੇਤੀ ਸੈਕਟਰ ਨੂੰ ਮਾੜੀ ਬਿਜਲੀ ਸਪਲਾਈ ਹੋਣ ਦੇ ਰੋਸ ਵਜੋਂ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖਰੜ ਗਰਿੱਡ ਵਿੱਚ ਐਕਸੀਅਨ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ।

ਐਸ ਏ ਐਸ ਨਗਰ, 5 ਸਤੰਬਰ  ਖੇਤੀ ਸੈਕਟਰ ਨੂੰ ਮਾੜੀ ਬਿਜਲੀ ਸਪਲਾਈ ਹੋਣ ਦੇ ਰੋਸ ਵਜੋਂ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖਰੜ ਗਰਿੱਡ ਵਿੱਚ ਐਕਸੀਅਨ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਸੂਬਾ ਪ੍ਰੈਸ ਸਕੱਤਰ ਸ. ਮੇਹਰ ਸਿੰਘ ਥੇੜੀ ਨੇ ਕਿਹਾ ਕਿ ਜੁਲਾਈ ਮਹੀਨੇ ਵਿੱਚ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਗਿਆ ਅਤੇ ਜਿਹੜਾ ਇਲਾਕਾ ਪਾਣੀ ਉਤਰਨ ਨਾਲ ਬਚਿਆ ਤਾਂ ਅਗਸਤ ਮਹੀਨੇ ਵਿੱਚ ਸੋਕਾ ਆ ਗਿਆ ਅਤੇ ਇਸ ਦੌਰਾਨ ਬਿਜਲੀ ਮਹਿਕਮਾ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਿਹਾ। ਇਸ ਮੌਕੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਅਤੇ ਸz. ਗਿਆਨ ਸਿੰਘ ਧੜਾਕ ਨੇ ਵੀ ਸੰਬੋਧਨ ਕੀਤਾ। ਯੂਨੀਅਨ ਦੇ ਜਿਲ੍ਹਾ ਪਰੈਸ ਸਕੱਤਰ ਹਕੀਕਤ ਸਿੰਘ ਘੜੂੰਆਂ ਨੇ ਦੱਸਿਆ ਕਿ ਧਰਨੇ ਦੌਰਾਨ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਧਰਨੇ ਵਿੱਚ ਆ ਕੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਅੱਜ ਤੋਂ ਬਿਜਲੀ ਸਪਲਾਈ ਠੀਕ ਆਵੇਗੀ ਕਿਉਂਕਿ ਜਿੱਥੇ ਕਿਤੇ ਕੋਈ ਨੁਕਸ ਸੀ ਠੀਕ ਕਰ ਲਿਆ ਗਿਆ ਹੈ। ਜਿਸਤੋਂ ਬਾਅਦ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਮਹਿਕਮੇ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਪਲਾਈ ਠੀਕ ਨਾ ਹੋਈ ਤਾਂ ਫਿਰ ਕਿਸਾਨ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਊਧਮਪੁਰ ਜਿਲ੍ਹਾ ਪ੍ਰਧਾਨ ਰੋਪੜ, ਸੁਰਮੁਖ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ ਛੱਜੂਮਾਜਰਾ, ਬਹਾਦਰ ਸਿੰਘ ਕਲਾਰਾਂ, ਹਰਚੰਦ ਸਿੰਘ ਕਜੌਲੀ, ਬਲਜੀਤ ਸਿੰਘ ਰਡਿਆਲਾ, ਅਜੈਬ ਸਿੰਘ ਘੜੂੰਆਂ, ਜੱਸੀ ਗਿੱਲ ਘੜੂੰਆਂ, ਭਿੰਦਰ ਪੰਚ ਘੜੂੰਆਂ, ਮਹਿੰਦਰ ਸਿੰਘ ਗੜਾਂਗ, ਹਰਚੰਦ ਸਿੰਘ ਗੜਾਂਗ, ਜੀਤ ਸਿੰਘ ਰੁੜਕੀ, ਸੁੱਚਾ ਸਿੰਘ, ਗੁਰਦੇਵ ਸਿੰਘ ਸਕਰੁਲਾਂਪੁਰ, ਅਮਰਜੀਤ ਸਿੰਘ ਸਰਪੰਚ ਰੁੜਕੀ, ਮਨਪ੍ਰੀਤ ਸਿੰਘ ਨੰਬਰਦਾਰ ਖੇੜੀ, ਦਿਲਬਾਗ ਸਿੰਘ ਸਾਬਕਾ ਸਰਪੰਚ ਭਾਵੇਮਾਜਰਾ, ਕਰਨੈਲ ਸਿੰਘ, ਮਾਸਟਰ ਹਰਦੇਵ ਸਿੰਘ ਭਾਗੋਮਾਜਰਾ, ਸੰਤ ਸਿੰਘ ਭਾਗੂਮਾਜਰਾ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।