ਗੜਸ਼ੰਕਰ ਬਲਾਕ ਵਿੱਚ ਕੁੱਲ 25 ਬਲਾਕ ਸੰਮਤੀ ਮੈਂਬਰ, ਕਿਹੜੀ ਸੀਟ ਕਿਸ ਵਰਗ ਵਾਸਤੇ ਰਾਖਵੀਂ ਰੱਖੀ ਜਾਂਦੀ ਹੈ ਇਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਪਤਾ ਚੱਲੇਗਾ

ਗੜ੍ਹਸ਼ੰਕਰ, 16 ਫ਼ਰਵਰੀ- ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਤੋਂ ਪਹਿਲਾਂ ਹੋਣਗੀਆਂ। ਪੰਜਾਬ ਵਿੱਚ 153 ਪੰਚਾਇਤ ਸੰਮਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ। ਜ਼ਿਕਰਯੋਗ ਹੈ ਕਿ ਹੁਣ 2027 ਵਿੱਚ ਵਿਧਾਨ ਸਭਾ ਚੋਣਾਂ ਹਨ। ਉਸ ਤੋਂ ਪਹਿਲਾਂ ਸਰਕਾਰ ਲਈ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣਾ ਬਹੁਤ ਜ਼ਰੂਰੀ ਹੈ। ਇਹ ਚੋਣਾਂ ਖਾਸ ਤੌਰ ੋਤੇ ਪੇਂਡੂ ਖੇਤਰਾਂ ਲਈ ਹਨ, ਇਸ ਲਈ ਜੋ ਵੀ ਸਿਆਸੀ ਪਾਰਟੀ ਇਹ ਚੋਣ ਜਿੱਤਦੀ ਹੈ, ਉਸ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਆਪਣਾ ਵੋਟ ਬੈਂਕ ਅਧਾਰ ਪਤਾ ਹੋਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਟੇਟ ਇਲੈਕਸ਼ਨ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਸਮੀਖਿਆ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਮਤਦਾਤਾ ਸੂਚੀਆਂ ਦਾ ਖਰੜਾ 4 ਸਤੰਬਰ 2024 ਨੂੰ ਪ੍ਰਕਾਸ਼ਿਤ ਕੀਤੀਆਂ ਗ੍ਰਾਮ ਪੰਚਾਇਤਾਂ ਦੀ ਅਪਡੇਟ ਸੂਚੀ ਤੇ ਆਧਾਰਿਤ ਹੋਵੇਗੀ। ਇਸ ਸਬੰਧੀ ਜੋ ਵੀ ਦਾਅਵੇ ਅਤੇ ਇਤਰਾਜ਼ ਹੋਣਗੇ ਓਹ 18 ਫਰਵਰੀ 2025 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਦਾਅਵਿਆਂ ਦਾ ਨਿਪਟਾਰਾ 27 ਫਰਵਰੀ 2025 ਤੱਕ ਕੀਤਾ ਜਾਵੇਗਾ, ਅਤੇ ਅੰਤਿਮ ਸੂਚੀ 3 ਮਾਰਚ 2025 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਗੜਸ਼ੰਕਰ ਬਲਾਕ ਵਿੱਚ ਕੁੱਲ 25 ਬਲਾਕ ਸੰਮਤੀ ਮੈਂਬਰ ਆਉਂਦੇ ਹਨ, ਜਿਨਾਂ ਵਿੱਚ ਹੈਬੋਵਾਲ (ਜਨਰਲ), ਅਚਲਪੁਰ (ਵੁਮਨ), ਮਨਸੋਵਾਲ (ਐਸਸੀ ਵੁਮਨ), ਬੀਨੇਵਾਲ (ਐਸਸੀ), ਭੰਡਿਆਰ (ਐਸੀ), ਗੜੀ (ਵੁਮਨ), ਰੋਡ ਮਜਾਰਾ (ਜਨਰਲ), ਚੱਕ ਫੁੱਲੂ (ਜਨਰਲ), ਸਿੰਬਲੀ (ਵੁਮਨ), ਸਮੁੰਦੜਾ (ਵੁਮਨ), ਪਨਾਮ (ਐਸਸੀ ਵੁਮਨ), ਬਸਿਆਲਾ (ਐਸਸੀ), ਡਗਾਮ (ਵੁਮਨ), ਗੋਲੀਆਂ (ਜਨਰਲ), ਪਾਹਲੇਵਾਲ (ਐਸਸੀ) ਰਾਮਪੁਰ (ਐਸਸੀ), ਪਦਰਾਣਾ (ਵੁਮਨ), ਕੁੱਕੜਾਂ (ਜਨਰਲ), ਸੈਲਾ ਖੁਰਦ (ਵੁਮਨ), ਸੈਲਾ ਕਲਾ (ਐਸਸੀ ਵੁਮਨ), ਪੋਸੀ (ਐਸਸੀ ਵੁਮਨ), ਪੱਦੀ ਸੂਰਾ ਸਿੰਘ (ਜਨਰਲ), ਮੋਰਾਂਵਾਲੀ (ਐਸਸੀ ਵੁਮਨ), ਬਿੰਜੋ (ਜਨਰਲ), ਮਜਾਰਾ ਡੀਗਰੀਆਂ (ਜਨਰਲ) ਸੀਟਾਂ ਵਜੋਂ ਪਿਛਲੀ ਵਾਰ ਸਨ। ਇਸ ਵਾਰ ਕਿਹੜੀ ਸੀਟ ਕਿਸ ਵਰਗ ਵਾਸਤੇ ਰਾਖਵੀਂ ਰੱਖੀ ਜਾਂਦੀ ਹੈ ਇਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਪਤਾ ਚੱਲੇਗਾ।