ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਅਟਾਰੀ ਵੱਲੋਂ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ

ਨਵਾਂਸ਼ਹਿਰ - ਪਿੰਡ ਅਟਾਰੀ ਦੀ ਡਾ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਅਟਾਰੀ ਵੱਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਹੀ ਮਿਸ਼ਨਰੀ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਗੁਰਦਿਆਲ ਬੋਧ ਯੂ ਕੇ ਵਾਲਿਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਦੋਵੇਂ ਗੱਲਾਂ ਦੇ ਵਾਰੇ ਦੱਸਣ ਦੀ ਕੋਸ਼ਿਸ਼ ਕੀਤੀ, ਕਿ ਬਾਬਾ ਸਾਹਿਬ ਜੀ ਨੇ ਸਾਰੇ ਧਰਮਾਂ ਵਾਰੇ ਪੜ੍ਹਿਆ ਅਤੇ ਉਨ੍ਹਾਂ ਧਰਮਾਂ ਦਾ ਨਿਰੀਖਣ ਕੀਤਾ ਉਨ੍ਹਾਂ ਨੇ ਹਿੰਦੂ ਧਰਮ ਦਾ ਤਿਆਗ ਕਰਕੇ ਬੁੱਧ ਧਮ ਅਪਣਾਇਆ ਸੀ ਜਿਸ ਵਿੱਚ ਮਾਨ ਸਨਮਾਨ ਮਿਲਦਾ ਹੈ।

ਪਰ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ ਹੈ ਸਾਡੇ ਲੋਕ ਹਾਲੇ ਤੱਕ ਉਨ੍ਹਾਂ ਦੀ ਗੱਲ ਨੂੰ ਸਮਝੇ ਨਹੀਂ ਅਤੇ ਦੂਸਰੀ ਗੱਲ ਇਹ ਹੈ ਕਿ ਅਸੀਂ ਸਭ ਪਾਰਟੀਆਂ ਵਾਲੇ ਪਰਖ਼ ਲਏ ਹਨ, ਪਰ ਸਾਡੀ ਬਾਂਹ ਕਿਸੇ ਵੀ ਪਾਰਟੀ ਨੇ ਨਹੀਂ ਫੜੀ। ਇਸ ਲਈ ਤੁਸੀਂ ਉਸ ਪਾਰਟੀ ਨੂੰ ਵੀ ਪਰਖ ਕੇ ਦੇਖੋ ਜਿਸ ਪਾਰਟੀ ਨੂੰ ਬਹੁਤ ਕਠਨਾਈਆਂ ਨਾਲ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਣਾਇਆ ਹੈ। ਜਿਨ੍ਹਾਂ ਨੇ ਸਾਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਸਭ ਕੁਝ ਦੱਸਿਆ ਹੈ। ਉਨ੍ਹਾਂ ਦੀ ਇੱਕੋ ਇੱਕ ਪਾਰਟੀ ਬਹੁਜਨ ਸਮਾਜ ਪਾਰਟੀ ਹੈ। ਪ੍ਰੋ ਕੁਲਵਿੰਦਰ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਦਿਲ ਨੂੰ ਟੁੰਮਣ ਵਾਲੀਆਂ ਗੱਲਾਂ ਕੀਤੀਆਂ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਕਾਫੀ ਜਾਣਕਾਰੀ ਦਿੱਤੀ। ਨਾਟਕ ਕਲਾਂ ਕੇਂਦਰ ਲਸਾੜਾ ਵਾਲਿਆਂ ਨੇ ਵੀ ਆਪਣੇ ਨਾਟਕਾਂ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ, ਬੱਚਿਆਂ ਨੂੰ ਵਹਿਮ ਭਰਮ ਪਾਖੰਡਵਾਦ ਅਤੇ ਅੰਧਵਿਸ਼ਵਾਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪਿੰਡ ਅਟਾਰੀ ਦੇ ਬੱਚਿਆਂ ਨੇ ਵੀ ਬਾਬਾ ਸਾਹਿਬ ਤੇ ਆਪਣੀਆਂ ਕਵਿਤਾਵਾਂ, ਭਾਸ਼ਣ ਅਤੇ ਕੋਰੀਓਗਰਾਫੀ ਕੀਤੀ। 
ਪਿੰਡ ਦੇ ਨੌਜਵਾਨ, ਵਿਜੇ ਕੁਮਾਰ, ਸਾਗਰ ਜੱਸੀ, ਅਮਰ ਚੰਦ,ਦੀਨ ਦਿਆਲ,ਅਮਨ ਮੱਲ, ਅਮਨਦੀਪ ਮੱਲ, ਹਰਮੇਸ਼ ਅਟਾਰੀ, ਪ੍ਰਕਾਸ਼ ਚੰਦ ਫਰਾਲਾ,ਕਲਸੀ ਬਹਿਰਾਮ,ਸਤਪਾਲ ਅਟਾਰੀ, ਤਰਸੇਮ ਲਾਲ ਮੱਲ, ਸੁਨੀਤਾ ਰਾਣੀ, ਪਰਮਜੀਤ ਕੌਰ, ਜੋਗਿੰਦਰ ਕੌਰ ਪੰਚ,ਦੇਸ ਰਾਜ ਮੱਲ, ਇੰਦਰਜੀਤ ਅਟਾਰੀ, ਇੰਦਰਜੀਤ ਨੰਬਰਦਾਰ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਹੇਸ਼ ਕੁਮਾਰ ਅਟਾਰੀ ਨੇ ਬਾਖੂਬੀ ਨਿਭਾਈ।