ਹਲਕਾ ਮੌੜ ਦੇ ਬਲਾਕ ਰਾਮਪੁਰਾ ਦੇ ਪਿੰਡਾਂ ਲਈ 5 ਕਰੋੜ 63 ਲੱਖ 30 ਹਜ਼ਾਰ ਦੀ ਗ੍ਰਾਂਟ ਜਾਰੀ

ਪੈਗ਼ਾਮ-ਏ-ਜਗਤ/ਮੌੜ ਮੰਡੀ- 21 ਜੁਲਾਈ ਹਲਕਾ ਮੌੜ ਦੇ ਬਲਾਕ ਰਾਮਪੁਰਾ ਦੇ ਪਿੰਡਾਂ ਚ ਖੇਡ ਮੈਦਾਨ ਬਣਾਉਣ ਲਈ 5 ਕਰੋੜ 63 ਲੱਖ 30 ਹਜ਼ਾਰ ਰੁਪਏ ਰੁਪਏ ਜਾਰੀ ਕਰਨ ਤੇ ਬਲਾਕ ਰਾਮਪੁਰਾ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਆਪ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਜਗਸੀਰ ਸ਼ਰਮਾ ਬਾਲਿਆਂਵਾਲੀ, ਸੀਨੀਅਰ ਆਗੂ ਪ੍ਰਧਾਨ ਸੁਖਵੀਰ ਸਿੰਘ ਮਾਨ, ਪ੍ਰਧਾਨ ਹਰਜਿੰਦਰ ਸਿੰਘ ਮਾਨ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਸਲਾਖਾਂ ਪਿੱਛੇ ਭੇਜ ਕੇ ਮਾਰਗ ਤੋਂ ਭਟਕੀ ਜਵਾਨੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਵੱਡੇ ਪੱਧਰ ਤੇ ਯਤਨ ਜਾਰੀ ਹਨ। 
ਉਹਨਾਂ ਦੱਸਿਆ ਕਿ ਬਲਾਕ ਰਾਮਪੁਰਾ ਦੇ ਪਿੰਡ ਬਾਲਿਆਂਵਾਲੀ ਦੇ ਖੇਡ ਮੈਦਾਨ ਲਈ 39 ਲੱਖ 35 ਹਜ਼ਾਰ, ਭੂੰਦੜ ਨੂੰ 25 ਲੱਖ 11 ਹਜ਼ਾਰ,ਡਿੱਖ ਨੂੰ 69 ਲੱਖ 30 ਹਜ਼ਾਰ, ਹਰਕਿਸ਼ਨਪੁਰਾ ਨੂੰ 27 ਲੱਖ 82 ਹਜ਼ਾਰ, ਝੰਡੂਕੇ ਨੂੰ 31 ਲੱਖ 78 ਹਜ਼ਾਰ, ਖੋਖਰ ਨੂੰ 33 ਲੱਖ 81 ਹਜ਼ਾਰ, ਕੋਟੜਾ ਕੌੜਾ ਨੂੰ 22 ਲੱਖ 17 ਹਜ਼ਾਰ, ਮੰਡੀ ਕਲਾਂ ਨੂੰ 34 ਲੱਖ 94 ਹਜ਼ਾਰ, ਰਾਮਨਿਵਾਸ ਨੂੰ 11 ਲੱਖ 43 ਹਜ਼ਾਰ ਰੁਪਏ ਜਦਕਿ ਸਮੁੱਚੇ ਬਲਾਕ ਦੇ ਪਿੰਡਾਂ ਚ ਕੁੱਲ 5 ਕਰੋੜ 63 ਲੱਖ 30 ਹਜ਼ਾਰ ਰੁਪਏ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਯਤਨਾਂ ਸਦਕਾ ਜਾਰੀ ਕਰਵਾਏ ਗਏ ਹਨ।