ਇਫਟੂ ਦੀ ਰੈਲੀ ਵਿਚ ਹੁਮ ਹੁਮਾ ਕੇ ਪਹੁੰਚਣਗੇ ਰੇਹੜੀ ਵਰਕਰ'ਤੇ ਪਰਵਾਸੀ ਮਜਦੂਰ
ਨਵਾਂਸ਼ਹਿਰ - ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਪਹਿਲੀ ਮਈ ਨੂੰ ਅੰਤਰਰਾਸ਼ਟਰੀ ਮਜਦੂਰ ਦਿਵਸ ਮੌਕੇ ਕੀਤੀ ਜਾ ਰਹੀ ਜਿਲਾ ਪੱਧਰੀ ਰੈਲੀ ਵਿਚ ਰੇਹੜੀ ਵਰਕਰ ਯੂਨੀਅਨ ਅਤੇ ਪ੍ਰਵਾਸੀ ਮਜਦੂਰ ਯੂਨੀਅਨ ਹੁਮ ਹੁਮਾ ਕੇ ਪਹੁੰਚਣਗੇ। ਇਸ ਸਬੰਧੀ ਜਥੇਬੰਦੀਆਂ ਦੀਆਂ ਇੱਥੇ ਹੋਈ ਮੀਟਿੰਗ ਵਿੱਚ ਪਹਿਲੀ ਮਈ ਨੂੰ ਮੁਕੰਮਲ ਹੜਤਾਲ ਕਰਕੇ ਮਈ ਦਿਹਾੜੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।

ਇਸ ਮੀਟਿੰਗ ਨੂੰ ਇਫਟੂ ਦੇ ਪਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ,ਰੇਹੜੀ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਹਰੇ ਰਾਮ, ਹਰੀ ਲਾਲ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪਹਿਲੀ ਮਈ ਦਾ ਦਿਹਾੜਾ ਮਜਦੂਰ ਜਮਾਤ ਦਾ ਇਤਿਹਾਸਕ ਦਿਹਾੜਾ ਹੈ, ਜੋ ਮਜਦੂਰ ਜਮਾਤ ਸਾਰੀ ਦੁਨੀਆਂ ਵਿੱਚ ਮਨਾਉਂਦੀ ਹੈ। ਇਹ ਦਿਨ ਮਜਦੂਰ ਜਮਾਤ ਲਈ ਸੱਭ ਤੋਂ ਪਵਿੱਤਰ ਦਿਹਾੜਾ ਹੈ। ਉਹਨਾਂ ਕਿਹਾ ਕਿ ਅੱਜ ਮਜਦੂਰ ਜਮਾਤ ਸਾਹਮਣੇ ਬਹੁਤ ਸਾਰੀਆਂ ਚਣੌਤੀਆਂ ਹਨ। ਜਿਹਨਾਂ ਦਾ ਮੁਕਾਬਲਾ ਮਜਦੂਰਾਂ ਨੂੰ ਜਥੇਬੰਦ ਹੋ ਕੇ ਅਤੇ ਤਿੱਖੇ ਸੰਘਰਸ਼ਾਂ ਨਾਲ ਕੀਤਾ ਜਾ ਸਕਦਾ ਹੈ। ਮਜਦੂਰਾਂ ਨੂੰ ਆਪਣੀ ਜਿੰਦਗੀ ਬਸਰ ਕਰਨ ਲਈ ਮਹਿੰਗਾਈ, ਬੇਰੁਜ਼ਗਾਰੀ ਅਤੇ ਸਰਕਾਰੀ ਜਬਰ ਨਾਲ ਜੂਝਣਾ ਪੈ ਰਿਹਾ ਹੈ। ਇਸ ਦਿਹਾੜੇ ਉੱਤੇ ਸਾਨੂੰ ਸੰਸਾਰ ਭਰ ਦੇ ਕਾਰਪੋਰੇਟਾਂ, ਉਹਨਾਂ ਵੱਲੋਂ ਕੀਤੀ ਜਾ ਰਹੀ ਕਿਰਤ ਦੀ ਲੁੱਟ ਵਿਰੁੱਧ ਲਾਮਬੰਦ ਹੋਣਾ ਸਮੇਂ ਦੀ ਭਖਵੀਂ ਲੋੜ ਹੈ। ਉਹਨਾਂ ਨੇ ਸੱਦਾ ਦਿੱਤਾ ਕਿ ਜਿਲੇ ਭਰ ਦੇ ਮਜਦੂਰ ਇਫਟੂ ਵੱਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਕੌਮਾਂਤਰੀ ਮਜਦੂਰ ਦਿਵਸ ਦੇ ਪਹਿਲੀ ਮਈ ਦੇ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ।