ਵਿਜੇ ਸਾਂਪਲਾ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕੀਤੀ

ਮਾਹਿਲਪੁਰ ( 22 ਅਪ੍ਰੈਲ) - ਦਲਿਤ ਸਮਾਜ ਦੇ ਉੱਘੇ ਆਗੂ ਅਤੇ ਆਦਿ ਧਰਮ ਦੇ ਮੋਢੀ ਸ਼੍ਰੀ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਬਰਸੀ ਮੌਕੇ ਪਿੰਡ ਮੁੱਗੋਵਾਲ ਵਿਖੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਸਦੀਆਂ ਤੋਂ ਦਲਿਤ ਸਮਾਜ ਦੇ ਦੁਖਿਆਰੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ, ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਅਨੇਕਾਂ ਕਾਰਜ ਕੀਤੇ। ਅਜਿਹੇ ਦਲਿਤ ਆਗੂ ਸਮਾਜ ਵਿੱਚ ਘੱਟ ਹੀ ਪੈਦਾ ਹੁੰਦੇ ਹਨ।

 ਉਹਨਾਂ ਕਿਹਾ ਕਿ ਬਾਬੂ ਮੰਗੂ ਰਾਮ ਜੀ 22 ਅਪ੍ਰੈਲ 1980 ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਸਨ। ਅੱਜ ਉਹ ਪਿੰਡ ਮੁੱਗੋਵਾਲ  ਵਿਖੇ ਉਹ ਦੀ ਸਮਾਰਕ ਤੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸ੍ਰੀ ਮੰਗੂ ਰਾਮ ਮੁਗੋਵਾਲੀਆ ਜੀ ਦੀ ਬਰਸੀ ਸਰਕਾਰੀ ਤੌਰ 'ਤੇ ਮਨਾਉਣੀ ਚਾਹੀਦੀ ਹੈ, ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਮਿਲ ਸਕੇ। ਇਸ ਮੌਕੇ ਦਲਿਤ ਆਗੂ ਮਨਜੀਤ ਬਾਲੀ, ਡਾ. ਅਜੈ ਮੱਲ, ਕੁਲਵੰਤ ਭੰਨੋ ਸੈਕਟਰੀ ਅੰਬੇਡਕਰ ਸੈਨਾ ਪੰਜਾਬ, ਚੇਅਰਮੈਨ ਬਲਵਿੰਦਰ ਮਰਵਾਹਾ, ਜ਼ਿਲ੍ਹਾ ਪ੍ਰਧਾਨ ਅਜੈ ਕੁਮਾਰ ਲਾਡੀ, ਭਾਜਪਾ ਆਗੂ ਪ੍ਰਦੀਪ ਮਨਣਹਾਨਾ, ਹਰਪਿੰਦਰ ਸਿੰਘ ਖੈਰੜ ਮੰਡਲ ਪ੍ਰਧਾਨ, ਰੋਬਿਨ ਪੈਂਸਰਾ, ਅਜੇ ਮਾਹਿਲਪੁਰ, ਬਲਵਿੰਦਰ ਭੁੰਨੋ, ਦਲਜਿੰਦਰ ਰਿਹਲਾ, ਐਡਵੋਕੇਟ ਦਿਲਬਾਗ ਬਾਗੀ, ਐਸ.ਐਮ. ਸਿਧੂ, ਲੱਕੀ ਹੁਸ਼ਿਆਰਪੁਰ, ਗੋਗੀ, ਦੀਪਾ, ਚਰਨ ਕੌਰ, ਮਦਨ ਸਿੰਘ, ਮੋਨੂ, ਸੁਰਜੀਤ ਕੌਰ, ਸ਼ਿੰਦੋ, ਕਸ਼ਮੀਰ ਕੌਰ, ਰਿੰਪੀ, ਵਿਸਾਖਾ ਸਿੰਘ, ਮਦਨ ਸਿੰਘ, ਨਿਰਮਲ ਸਿੰਘ ਮੁੱਗੋਵਾਲ ਆਦਿ ਹਾਜ਼ਰ ਸਨ।