ਪੂਰਬੀ ਰੇਲਵੇ ਨੇ ਦੱਖਣ ਪੱਛਮੀ ਰੇਲਵੇ ਨੂੰ ਹਰਾਅ ਆਲ ਇੰਡੀਆ ਰੇਲਵੇ ਕ੍ਰਿਕਟ ਮੁਕਾਬਲਾ ਜਿੱਤਿਆ

ਪਟਿਆਲਾ, 22 ਅਪ੍ਰੈਲ - 2023-24 ਸੀਜ਼ਨ ਲਈ ਪੁਰਸ਼ਾਂ ਦੀ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦੀ ਸਰਪ੍ਰਸਤੀ ਹੇਠ ਸੰਪੰਨ ਹੋਈ। ਪੂਰਬੀ ਰੇਲਵੇ ਦੀ ਟੀਮ ਇਸ ਮੁਕਾਬਲੇ ਦੀ ਚੈਂਪੀਅਨ ਟੀਮ ਬਣੀ, ਫਾਈਨਲ 'ਚ ਉਸਨੇ ਦੱਖਣ ਪੱਛਮੀ ਰੇਲਵੇ ਨੂੰ 81 ਦੌੜਾਂ ਨਾਲ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੂਰਬੀ ਰੇਲਵੇ ਨੇ 39.5 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਦਾ ਸ਼ਾਨਦਾਰ ਸਕੋਰ ਖੜ੍ਹਾ ਕੀਤਾ, ਜਿਸ 'ਚ ਦੀਪਾਂਸ਼ੂ ਅਤੇ ਰਵੀ ਸਿੰਘ ਨੇ ਕ੍ਰਮਵਾਰ 75 ਗੇਂਦਾਂ 'ਤੇ 76 ਅਤੇ 37 ਗੇਂਦਾਂ 'ਤੇ 51 ਦੌੜਾਂ ਬਣਾਈਆਂ।

ਪਟਿਆਲਾ, 22 ਅਪ੍ਰੈਲ - 2023-24 ਸੀਜ਼ਨ  ਲਈ ਪੁਰਸ਼ਾਂ ਦੀ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦੀ ਸਰਪ੍ਰਸਤੀ ਹੇਠ ਸੰਪੰਨ ਹੋਈ। ਪੂਰਬੀ ਰੇਲਵੇ ਦੀ ਟੀਮ ਇਸ ਮੁਕਾਬਲੇ ਦੀ ਚੈਂਪੀਅਨ ਟੀਮ ਬਣੀ, ਫਾਈਨਲ 'ਚ ਉਸਨੇ ਦੱਖਣ ਪੱਛਮੀ ਰੇਲਵੇ ਨੂੰ 81 ਦੌੜਾਂ ਨਾਲ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੂਰਬੀ ਰੇਲਵੇ ਨੇ 39.5 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਦਾ ਸ਼ਾਨਦਾਰ ਸਕੋਰ ਖੜ੍ਹਾ ਕੀਤਾ, ਜਿਸ 'ਚ ਦੀਪਾਂਸ਼ੂ ਅਤੇ ਰਵੀ ਸਿੰਘ ਨੇ ਕ੍ਰਮਵਾਰ 75 ਗੇਂਦਾਂ 'ਤੇ 76 ਅਤੇ 37 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਦੱਖਣੀ ਪੱਛਮੀ ਰੇਲਵੇ ਦੇ ਰੂਥਵਿਕ ਨਾਇਕ ਅਤੇ ਸੰਜੇ ਕੁਮਾਰ ਨੇ ਤਿੰਨ-ਤਿੰਨ ਵਿਕਟਾਂ ਝਟਕਾਈਆਂ। ਜਵਾਬ ਵਿੱਚ ਦੱਖਣੀ ਪੱਛਮੀ ਰੇਲਵੇ ਦੀ ਟੀਮ 30.3 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 166 ਦੌੜਾਂ ਹੀ ਬਣਾ ਸਕੀ। ਦੱਖਣੀ ਪੱਛਮੀ ਰੇਲਵੇ ਲਈ ਸੂਰਜ ਅਤੇ ਕੁਸ਼ ਨੇ ਕ੍ਰਮਵਾਰ 70 ਗੇਂਦਾਂ 'ਤੇ 71 ਦੌੜਾਂ ਅਤੇ 48 ਗੇਂਦਾਂ 'ਤੇ 44 ਦੌੜਾਂ ਬਣਾਈਆਂ। ਪੂਰਬੀ ਰੇਲਵੇ ਨੇ 81 ਦੌੜਾਂ ਨਾਲ ਜਿੱਤ ਦਰਜ ਕੀਤੀ।
 ਸਮਾਪਤੀ ਸਮਾਰੋਹ ਦੌਰਾਨ, ਸ਼੍ਰੀ ਪ੍ਰਮੋਦ ਕੁਮਾਰ, ਪੀ.ਸੀ.ਏ.ਓ. ਨੇ ਮੁੱਖ ਮਹਿਮਾਨ ਵਜੋਂ, ਪੀ.ਐਲ.ਡਬਲਿਊ. ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਸਮਾਗਮ ਦੀ ਸ਼ਿਰਕਤ ਕੀਤੀ। ਪੀ ਐਲ ਡਬਲਿਊ. ਕ੍ਰਿਕਟ ਸਟੇਡੀਅਮ ਵਿਖੇ ਜੇਤੂ ਟੀਮ, ਈਸਟਰਨ ਰੇਲਵੇ, ਅਤੇ ਉਪ ਜੇਤੂ ਟੀਮ, ਦੱਖਣੀ ਪੱਛਮੀ ਰੇਲਵੇ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦਿੱਤੇ ਗਏ। ਉੱਤਰੀ ਰੇਲਵੇ ਨੇ ਤੀਜਾ ਸਥਾਨ ਹਾਸਲ ਕੀਤਾ। ਸ਼੍ਰੀ ਪ੍ਰਮੋਦ ਕੁਮਾਰ ਨੇ ਇਸ ਮੁਕਾਬਲੇ ਨੂੰ ਸਫ਼ਲ ਬਣਾਉਣ ਲਈ ਸਾਰੇ ਵਿਭਾਗਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।