ਲਾਇੰਸ ਕਲੱਬ ਗ੍ਰੇਟਰ ਦਸੂਹਾ ਵੱਲੋਂ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਸਫਲਤਾਪੂਰਵਕ ਆਯੋਜਿਤ

ਹੁਸ਼ਿਆਰਪੁਰ- ਲਾਇੰਸ ਕਲੱਬ ਗ੍ਰੇਟਰ ਦਸੂਹਾ ਵੱਲੋਂ ਬਾਬਾ ਬਰਫਾਨੀ ਲੰਗਰ ਹਾਲ, ਦਸੂਹਾ ਵਿੱਚ ਆਯੋਜਿਤ ਕੀਤਾ ਗਿਆ ਮੁਫ਼ਤ ਵਿਸ਼ਾਲ ਮੈਡੀਕਲ ਜਾਂਚ ਕੈਂਪ ਬਹੁਤ ਹੀ ਸਫਲ ਰਹਿਆ। ਇਸ ਮੌਕੇ 'ਤੇ ਸੈਂਕੜੇ ਲੋਕਾਂ ਨੇ ਲਾਭ ਪ੍ਰਾਪਤ ਕੀਤਾ, ਜਿੱਥੇ ਮਾਹਿਰ ਡਾਕਟਰਾਂ ਨੇ ਮੁਫ਼ਤ ਮੈਡੀਕਲ ਸਲਾਹ ਅਤੇ ਦਵਾਈਆਂ ਉਪਲਬਧ ਕਰਵਾਈਆਂ।

ਹੁਸ਼ਿਆਰਪੁਰ- ਲਾਇੰਸ ਕਲੱਬ ਗ੍ਰੇਟਰ ਦਸੂਹਾ ਵੱਲੋਂ ਬਾਬਾ ਬਰਫਾਨੀ ਲੰਗਰ ਹਾਲ, ਦਸੂਹਾ ਵਿੱਚ ਆਯੋਜਿਤ ਕੀਤਾ ਗਿਆ ਮੁਫ਼ਤ ਵਿਸ਼ਾਲ ਮੈਡੀਕਲ ਜਾਂਚ ਕੈਂਪ ਬਹੁਤ ਹੀ ਸਫਲ ਰਹਿਆ। ਇਸ ਮੌਕੇ 'ਤੇ ਸੈਂਕੜੇ ਲੋਕਾਂ ਨੇ ਲਾਭ ਪ੍ਰਾਪਤ ਕੀਤਾ, ਜਿੱਥੇ ਮਾਹਿਰ ਡਾਕਟਰਾਂ ਨੇ ਮੁਫ਼ਤ ਮੈਡੀਕਲ ਸਲਾਹ ਅਤੇ ਦਵਾਈਆਂ ਉਪਲਬਧ ਕਰਵਾਈਆਂ।
ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਲਾਇਨ ਰਚਪਾਲ ਸਿੰਘ ਬੱਚਾਜੀਵੀ, ਜ਼ਿਲ੍ਹਾ ਗਵਰਨਰ, ਲਾਇੰਸ ਕਲੱਬ 321D, ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਸਮਾਜ ਦੀ ਭਲਾਈ ਵਾਸਤੇ ਆਯੋਜਕ ਟੀਮ ਅਤੇ ਮੈਡੀਕਲ ਫੈਕਲਟੀ ਦੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ।
ਲਾਇਨ ਡਾ. ਆਰ. ਕੇ. ਨੈਇਯਰ (ਪ੍ਰਧਾਨ, ਲਾਇੰਸ ਕਲੱਬ ਗ੍ਰੇਟਰ ਦਸੂਹਾ) ਨੇ ਕੈਂਪ ਦੀ ਸਫਲਤਾ ਲਈ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਲਾਇਨ ਰਵਿੰਦਰ ਸ਼ਰਮਾ (ਸੈਕਟਰੀ) ਨੇ ਇਨ੍ਹਾਂ ਮੁਫ਼ਤ ਸਿਹਤ ਕੈਂਪਾਂ ਦੀ ਮਹੱਤਤਾ ਉੱਤੇ ਰੋਸ਼ਨੀ ਪਾਈ। ਲਾਇਨ ਰਾਜਨ ਰਲ੍ਹਹਨ (ਪਰੋਜੈਕਟ ਚੇਅਰਮੈਨ) ਨੇ ਆਯੋਜਕ ਟੀਮ, ਸਮਰਥਕਾਂ ਅਤੇ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਪ੍ਰਗਟ ਕੀਤਾ। ਸੰਜੀਵ ਕੁਮਾਰ (ਪਰੋਜੈਕਟ ਕੋਆਰਡੀਨੇਟਰ) ਨੇ ਮੈਡੀਕਲ ਫੈਕਲਟੀ ਅਤੇ ਲਾਈਨ ਕਲੱਬ ਦਸੂਹਾ ਗ੍ਰੇਟਰ ਦਾ ਉਨ੍ਹਾਂ ਦੀ ਸਮਾਜ ਸੇਵਾ ਲਈ ਧੰਨਵਾਦ ਕੀਤਾ।
ਡਾ. ਸਰਜੂ ਰਲ੍ਹਹਨ (MCh, ਕਾਰਡੀਓਥੋਰਾਸਿਕ ਅਤੇ ਵੈਸਕੁਲਰ ਸਰਜਨ, ਹੀਰੋ DMC) ਨੇ ਲਾਇੰਸ ਕਲੱਬ ਦੀ ਜਨਸੇਵਾ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਡਾ. ਅਨੁਭਵ ਸ਼ਰਮਾ (ਹੱਡੀਆਂ ਦੇ ਰੋਗਾਂ ਦੇ ਮਾਹਰ ) ਨੇ ਰੋਗਾਂ ਦੀ ਸਮੇਂ ਸਿਰ ਜਾਂਚ ਅਤੇ ਰੋਕਧਾਮ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਡਾ. ਸਮੀਰ ਕਪੂਰ (ਕਾਰਡੀਓਥੋਰਾਸਿਕ ਅਤੇ ਵੈਸਕੁਲਰ ਸਰਜਨ) ਨੇ ਇਨ੍ਹਾਂ ਤਰੀਕਿਆਂ ਦੀ ਸਿਫ਼ਾਰਸ਼ ਕੀਤੀ ਅਤੇ ਪਿੰਡਾਂ ਵਿੱਚ ਹੋਰ ਕੈਂਪ ਲਗਾਉਣ ਦੀ ਉਮੀਦ ਜਤਾਈ।
ਇਸ ਕੈਂਪ ਦੌਰਾਨ ਪ੍ਰਸਿੱਧ ਡਾਕਟਰਾਂ ਨੇ ਮੁਫ਼ਤ ਸਿਹਤ ਜਾਂਚ, ਦਵਾਈਆਂ, ECG, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਅਤੇ ਜੀਵਨ ਸ਼ੈਲੀ ਬਾਰੇ ਸਲਾਹ-ਮਸ਼ਵਰਾ ਦਿੱਤਾ।
ਡਾਕਟਰਾਂ ਵਿੱਚ ਡਾ. ਐਸ.ਪੀ. ਸਿੰਘ (SMO, ਮੰਡ ਪੰਧੇਰ), ਡਾ. ਆਰਜੂ ਰਲਹਨ (ਔਰਤਾਂ ਦੇ ਰੋਗਾਂ ਦੇ ਮਾਹਰ , ਸਿਵਲ ਹਸਪਤਾਲ ਅਜਨਾਲਾ), ਡਾ. ਹਿਤੇਸ਼ ਮਰਵਾਹ , ਡਾ. ਵਰੁਣ ਨੈਯਰ  ਸ਼ਾਮਲ ਸਨ। ਇਸ ਮੈਗਾ ਕੈਂਪ ਵਿੱਚ ਲਾਇਨ ਅਮਰੀਕ ਸਿੰਘ ਗੱਗੀ ਪ੍ਰਧਾਨ ਵਪਾਰ ਮੰਡਲ ਦਸੂਹਾ ਤੇ ਉਹਨਾਂ ਦੀ ਟੀਮ, ਰਲਹਨ ਬਿਰਾਦਰੀ ਵੱਲੋਂ ਵਿਨੋਦ ਰੱਲਹਣ ਤੇ ਉਹਨਾਂ ਦੀ ਟੀਮ,  ਅਤੇ ਕੈਮਿਸਟ ਐਸੋਸੀਏਸ਼ਨ ਦਸੂਹਾ  ਵੱਲੋਂ ਮਹਿਰ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ ਗਿਆ ।
ਇਸ ਸਮਾਗਮ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਹਾਜ਼ਰ ਸਨ, ਜਿਨ੍ਹਾਂ ਵਿੱਚ ਡਾ. ਲਾਇਨ ਸੁਰਿੰਦਰ ਸਿੰਘ ਬਸਰਾ, ਲਾਇਨ ਕੇ. ਐਸ. ਪੂਰੀ, ਸ਼੍ਰੀ ਅਰੁਣ ਸ਼ਰਮਾ (ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ), ਮੁਕੇਸ਼ ਰੰਜਨ (MD, MRC Group), ਵਿਜੈ ਸ਼ਰਮਾ (MD, ਵਿਜੈ ਮਾਲ, ਦਸੂਹਾ), ਅਮੋਲਕ ਹੁੰਦਲ (ਭਾਜਪਾ ਨੇਤਾ), ਓਮਕਾਰ ਰੱਲ੍ਹ੍ਹਣ ਸ਼ਾਮਲ ਸਨ।
ਲਾਇੰਸ ਕਲੱਬ ਗ੍ਰੇਟਰ ਦਸੂਹਾ ਨੇ ਸਮੂਹ ਡਾਕਟਰਾਂ, ਮਹਿਮਾਨਾਂ, ਅਤੇ ਸਵੈਛਿਕ ਸੇਵਕਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਇਆ।