
ਲੋੜਵੰਦਾਂ ਲਈ ਹਮੇਸ਼ਾ ਮਦਦ ਲਈ ਅੱਗੇ ਆਏ ਹਰਵੰਸ਼ ਰਾਣਾ ਯੂ ਕੇ
ਗੜਸੰਕਰ, 11 ਅਪ੍ਰੈਲ - ਯੂ ਕੇ (ਈਸਟ ਮਿਡਲੈਂਡ) ਤੋਂ ਕੇਅਰ ਹੋਮ ਦੇ ਮਾਲਕ ਹਰਬੰਸ਼ ਰਾਣਾ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਸਭ ਤੋਂ ਮੂਹਰੇ ਹੋ ਕੇ ਖੜੇ ਹਨ। ਪਿਛਲੇ ਲੰਬੇ ਸਮੇਂ ਦੌਰਾਨ ਉਨਾਂ ਨੇ ਗੜਸ਼ੰਕਰ ਇਲਾਕੇ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਮ ਲੋੜਵੰਦ ਵਿਅਕਤੀਆਂ ਦੀ ਹਮੇਸਾ ਬਾਂਹ ਫੜੀ ਹੈ ਤੇ ਉਹਨਾਂ ਦੀ ਖੁੱਲੇ ਦਿਲ ਨਾਲ ਮਦਦ ਕੀਤੀ ਹੈ।
ਗੜਸੰਕਰ, 11 ਅਪ੍ਰੈਲ - ਯੂ ਕੇ (ਈਸਟ ਮਿਡਲੈਂਡ) ਤੋਂ ਕੇਅਰ ਹੋਮ ਦੇ ਮਾਲਕ ਹਰਬੰਸ਼ ਰਾਣਾ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਸਭ ਤੋਂ ਮੂਹਰੇ ਹੋ ਕੇ ਖੜੇ ਹਨ। ਪਿਛਲੇ ਲੰਬੇ ਸਮੇਂ ਦੌਰਾਨ ਉਨਾਂ ਨੇ ਗੜਸ਼ੰਕਰ ਇਲਾਕੇ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਮ ਲੋੜਵੰਦ ਵਿਅਕਤੀਆਂ ਦੀ ਹਮੇਸਾ ਬਾਂਹ ਫੜੀ ਹੈ ਤੇ ਉਹਨਾਂ ਦੀ ਖੁੱਲੇ ਦਿਲ ਨਾਲ ਮਦਦ ਕੀਤੀ ਹੈ।
ਪ੍ਰੋਪਰਟੀ ਡਿਵੈਲਪਰ ਹਰਬੰਸ਼ ਰਾਣਾ, ਮਾਲਕ ਕੇਅਰ ਹੋਮ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਪਰਿਵਾਰ ਦੀਆਂ ਤਿੰਨ ਲੜਕੀਆਂ ਦੀ ਸ਼ਾਦੀ ਲਈ 60 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਗਈ, ਬੜੇ ਰੋਜ ਦੇ ਨਜ਼ਦੀਕ ਇੱਕ ਪਰਿਵਾਰ ਦੀ ਮਦਦ ਲਈ 10,000 ਭੇਜੇ ਗਏ।
ਕੋਵਿਡ ਦੌਰਾਨ ਇਕ ਲੱਖ ਰੁਪਏ ਦਾ ਰਾਸ਼ਨ ਆਮ ਲੋਕਾਂ ਨੂੰ ਵੰਡਵਾਇਆ ਇਸ ਦੇ ਨਾਲ ਹੀ 45000 ਦੀ ਸਹਾਇਤਾ ਕਰਕੇ ਇੱਕ ਵਿਅਕਤੀ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਗਿਆ ਅਤੇ ਇੱਕ ਹੋਰ ਵਿਅਕਤੀ ਦੀ 25000 ਦੀ ਮਾਲੀ ਮਦਦ ਸਿੱਧੇ ਤੌਰ ਤੇ ਕੀਤੀ ਗਈ।
ਉਨਾਂ ਦੱਸਿਆ ਕਿ ਪਿੰਡ ਪਾਹਲੇਵਾਲ ਦੀ ਇੱਕ ਧੀ ਦੀ ਡਿਗਰੀ ਦੀ ਪੜਾਈ ਪੂਰਾ ਕਰਨ ਲਈ 60000 ਦਾ ਖਰਚਾ ਉਹਨਾਂ ਨੇ ਵਿਅਕਤੀਗਤ ਤੌਰ ਤੇ ਚੱਕਿਆ, ਇਸ ਤੋਂ ਇਲਾਵਾ 90,000 ਦੀ ਸਹਾਇਤਾ ਰਾਸ਼ੀ ਪਿੰਡ ਭੱਜਲ ਦੀਆਂ ਤਿੰਨ ਲੜਕੀਆਂ ਦੇ ਵਿਆਹ ਲਈ ਭੇਜੇ।
ਗੜਸ਼ੰਕਰ ਦੇ ਕੰਨਿਆ ਵਿਦਿਆਲਿਆ ਸਕੂਲ ਲਈ ਇੱਕ ਵਾਰ 50,000 ਤੇ ਦੂਸਰੀ ਵਾਰ 40,000 ਦੀ ਮਦਦ ਨਾਲ ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਸਾਰੇ ਸਕੂਲ ਦੇ ਵਿਦਿਆਰਥਣਾਂ ਨੂੰ ਦਿੱਤੀਆਂ ਗਈਆਂ। ਗੜਸ਼ੰਕਰ ਇਲਾਕੇ ਵਿੱਚ ਹੋਣ ਵਾਲੇ ਬਲੱਡ ਡੋਨੇਸ਼ਨ ਕੈਂਪਾਂ ਲਈ ਮਾਲੀ ਸਹਾਇਤਾ ਦਿੱਤੀ ਗਈ।
ਇਕ ਵਾਰ ਅੰਮਿ੍ਰਤਸਰ ਤੋਂ ਫਗਵਾੜਾ ਪਹੁੰਚਣ ਲਈ ਜਿਸ ਟੈਕਸੀ ਰਾਹੀਂ ਉਹ ਪਹੁੰਚੇ ਉਸ ਟੈਕਸੀ ਦੇ ਡਰਾਈਵਰ ਦੀ ਬੇਟੀ ਦੀ ਸ਼ਾਦੀ ਲਈ 10,000 ਦੀ ਸਹਾਇਤਾ ਕੀਤੀ। ਪਿੰਡ ਪਾਹਲੇਵਾਲ ਦੇ ਇੱਕ ਮਰੀਜ ਦੇ ਇਲਾਜ ਲਈ 20 ਹਜਾਰ ਰੁਪਏ ਦੀ ਸਹਾਇਤਾ ਕੀਤੀ, ਲੁਧਿਆਣਾ ਦੇ ਇੱਕ ਵਿਅਕਤੀ ਜਿਸਦੀ ਪਿੱਠ ਵਿੱਚ ਸੱਟ ਵੱਜੀ ਹੋਈ ਸੀ ਨੂੰ 25000 ਦੀ ਸਹਾਇਤਾ ਕੀਤੀ।
ਇਸ ਨੇਕ ਦਿਲ ਇਨਸਾਨ ਨੇ ਲੱਖਾਂ ਰੁਪਏ ਦੀ ਹੋਰ ਮਦਦ ਆਪਣੇ ਨਜਦੀਕੀਆਂ ਦੀ ਵੀ ਕੀਤੀ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਹਰਬੰਸ਼ ਰਾਣਾ ਨਾਲ 10 ਲੱਖ ਰੁਪਏ ਦੀ ਠੱਗੀ ਉਸਦੇ ਆਪਣੇ ਹੀ ਇੱਕ ਕਰੀਬੀ ਵੱਲੋਂ ਉਸ ਨਾਲ ਕੀਤੀ ਗਈ। ਬਾਵਜੂਦ ਇਸ ਤੇ ਹਰਬੰਸ਼ ਰਾਣਾ ਦਾ ਕਹਿਣਾ ਹੈ ਕਿ ਉਹ ਆਪਣੀ ਸਮਾਜ ਸੇਵਾ ਦੇ ਕਾਰਜ ਨੂੰ ਇਸ ਤਰਾਂ ਹੀ ਨਿਰੰਤਰ ਜਾਰੀ ਰੱਖਣਗੇ।
ਅੱਜ ਗੜਸ਼ੰਕਰ ਦੇ ਇਕ ਪਰਿਵਾਰ ਨੂੰ 11 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਉਨਾਂ ਵਲੋਂ ਭੇਜ਼ੀ ਗਈ।
ਹਰਬੰਸ਼ ਰਾਣਾ ਦਾ ਕਹਿਣਾ ਹੈ ਕਿ ਉਹ ਇਹ ਸਭ ਆਪਣੇ ਪਿਤਾ ਸਵ. ਰਾਣਾ ਪ੍ਰਤਾਪ ਸਿੰਘ ਅਤੇ ਮਾਤਾ ਸਵ. ਸ਼ੰਕਰੀ ਦੇਵੀ ਜੀ ਦੀ ਨਿਘੀ ਯਾਦ ਵਿਚ ਕਰ ਰਹੇ ਹਨ।
