ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਵੱਲੋਂ ਕੁੱਲੇਵਾਲ ਚ ਕਰਵਾਈ ਤਰਕਸ਼ੀਲ ਪਰਿਵਾਰਕ ਮਿਲਣੀ।
ਗੜ੍ਹਸ਼ੰਕਰ- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਵਲੋਂ ਜੋਨ ਨਵਾਂਸ਼ਹਿਰ ਦੇ ਸਹਿਯੋਗ ਨਾਲ ਮਾ. ਜਗਦੀਸ਼ ਰਾਏਪੁਰ ਡੱਬਾ ਦੀ ਅਗਵਾਈ ਵਿੱਚ ਗ਼ਦਰੀ ਬੀਬੀ ਗੁਲਾਬ ਕੌਰ ਦੀ ਸੌਵੀਂ ਵਿਛੋੜਾ ਵਰ੍ਹੇਗੰਢ ਨੂੰ ਸਮਰਪਿਤ ਤਰਕਸ਼ੀਲ ਪਰਿਵਾਰਕ ਮਿਲਣੀ ਕਰਵਾਈ ਗਈ। ਯੂਨੀਵਰਸਲ ਪਬਲਿਕ ਸਕੂਲ ਕੁੱਲੇਵਾਲ ਵਿਖੇ ਹੋਈ ਇਸ ਪਰਿਵਾਰਕ ਮਿਲਣੀ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਭਿਆਚਾਰਕ ਵਿਭਾਗ ਦੇ ਮੁਖੀ ਜੋਗਿੰਦਰ ਕੁੱਲੇਵਾਲ ਨੇ ਗਦਰੀ ਬੀਬੀ ਗੁਲਾਬ ਕੌਰ ਦੇ ਜੀਵਨ ਸੰਘਰਸ਼ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਉਹਨਾਂ ਦੱਸਿਆ ਕਿ ਗਦਰ ਪਾਰਟੀ ਦੀ ਮਜਬੂਤੀ ਲਈ ਅਤੇ ਇਸ ਦੇ ਮਿਸ਼ਨ ਨੂੰ ਸਫਲ ਕਰਨ ਵਿੱਚ ਬੀਬੀ ਗੁਲਾਬ ਕੌਰ ਦਾ ਅਣਮੁੱਲਾ ਯੋਗਦਾਨ ਸੀ।ਬਲਵਿੰਦਰ ਕੌਰ ਸਲੋਹ, ਪ੍ਰਿੰਸਪੀਲ ਕਮਲਜੀਤ ਕੌਰ ਕੁੱਲੇਵਾਲ ਅਤੇ ਰੂਬੀ ਬੰਗਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕਿਆਂ ਤੇ ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਤਿਲਾਂਜਲੀ ਦੇਣ ਦੀ ਲੋੜ ਹੈ। ਤਰਕਸ਼ੀਲ ਮੇਲੇ ਕਰਾਉਣੇ ਚਾਹੀਦੇ ਹਨ।
ਸੁਖਵਿੰਦਰ ਗੋਗਾ,ਮਾ.ਰਾਜ ਕੁਮਾਰ ਗੜ੍ਹਸ਼ੰਕਰ, ਸੱਤਪਾਲ ਸਲੋਹ,ਮਾ.ਜਗਦੀਸ਼ ਅਤੇ ਮੋਹਨ ਬੀਕਾ ਨੇ ਕਿਹਾ ਕਿ ਸਾਨੂੰ ਆਪਣੇ ਪਰਿਵਾਰਾਂ ਵਿੱਚ ਸਾਂਝ ਵਧਾ ਕੇ ਪਰਿਵਾਰਕ ਸਬੰਧ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਪਰਿਵਾਰਿਕ ਮੈਂਬਰਾਂ ਵਿੱਚ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਸਾਰ ਕਰਨਾ ਚਾਹੀਦਾ ਹੈ। ਮੈਡਮ ਬਲਵੀਰ ਕੌਰ ਗੜ੍ਹਸ਼ੰਕਰ, ਰਾਜਕੁਮਾਰੀ ਲੰਗੇਰੀ, ਮਾ.ਨਰੇਸ਼ ਗੜ੍ਹਸ਼ੰਕਰ,ਮਾ. ਰਾਜ ਕੁਮਾਰ ਗੜ੍ਹਸ਼ੰਕਰ, ਬਬੀਤਾ ਰਾਣੀ,ਨਿੰਦਰ ਮਾਈਦਿੱਤਾ, ਮਾ.ਗੁਰਬਖਸ਼ ਲਾਲ ਅਤੇ ਮਾ. ਹਰਦੀਪ ਕੁਮਾਰ ਨੇ ਕਿਹਾ ਕਿ ਪਰਿਵਾਰਕ ਮਿਲਣੀਆਂ ਨਾਲ ਪਰਿਵਾਰਾਂ ਦੀ ਸਾਂਝ ਪੱਕੀ ਹੁੰਦੀ ਹੈ ਅਤੇ ਸੁਸਾਇਟੀ ਦੇ ਕੰਮ ਢੰਗਾਂ ਬਾਰੇ ਜਾਣਕਾਰੀ ਮਿਲਦੀ ਹੈ।
ਗੁਰਨਾਮ ਹਾਜੀਪੁਰ, ਸੁਖਵਿੰਦਰ ਲੰਗੇਰੀ, ਹਰਜਿੰਦਰ ਸੂੰਨੀ, ਜਸਵੀਰ ਬੇਗਮਪੁਰੀ ਨੇ ਕਿਹਾ ਕਿ ਤਰਕਸ਼ੀਲ ਸਾਹਿਤ ਵੱਧ ਤੋਂ ਵੱਧ ਪੜਨਾ ਚਾਹੀਦਾ ਹੈ ਕਿਤਾਬਾਂ ਨਾਲ ਜੁੜੇ ਬਿਨਾਂ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਬਲਵਿੰਦਰ ਕੌਰ ਸਲੋਹ, ਕਮਲਜੀਤ ਕੌਰ ਸਲੋਹ, ਬੇਟੀ ਨਮਨੀਤ ਕੌਰ ਅਤੇ ਗੁਰਨਾਮ ਹਾਜੀਪੁਰ ਵਲੋਂ ਅਗਾਂਹਵਧੂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀਆਂ ਗਈਆਂ।ਇਸ ਮੌਕੇ ਬਲਜਿੰਦਰ ਸ਼ਹਿਬਾਜ਼ ਪੁਰ, ਕੁਲਵਿੰਦਰ ਖਟਕੜ,ਰਸਮਾਂ ਕਾਂਤਾ, ਪਰਮਜੀਤ ਕੌਰ ਬੀਕਾ,ਨੀਲਮ ਬੇਗਮਪੁਰ,ਗੁਰਦੇਵ ਬਛੌੜੀ, ਬਲਵੀਰ ਕੌਰ ਬਛੌੜੀ, ਬਬੀਤਾ ਆਦਿ ਹਾਜ਼ਰ ਸਨ।
ਇਸ ਮੌਕੇ ਬਲਵਿੰਦਰ ਕੌਰ,ਵਿਵੇਕ ਕੁਮਾਰ ਅਤੇ ਨਮਨੀਤ ਵਿਦਿਆਰਥੀਆਂ ਨੂੰ ਸੁਸਾਇਟੀ ਦੇ ਸੈਮੀਨਾਰਾਂ ਚ ਸਹਿਯੋਗੀ ਭੂਮਿਕਾ ਨਿਭਾਉਣ ਲਈ ਤਰਕਸ਼ੀਲ ਸਾਹਿਤ ਨਾਲ ਸਨਮਾਨਿਤ ਕੀਤਾ।ਮਾਸਟਰ ਜਗਦੀਸ਼ ਰਾਏਪੁਰ ਡੱਬਾ ਨੇ ਮੰਚ ਸੰਚਾਲਨ ਕੀਤਾ। ਅੰਤ ਵਿੱਚ ਜੋਗਿੰਦਰ ਕੁੱਲੇਵਾਲ ਨੇ ਆਏ ਹੋਏ ਸਭ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਸੁਸਾਇਟੀ ਵੱਲੋਂ ਉਲੀਕੇ ਸਮਾਗਮਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਤਰਕਸ਼ੀਲ ਆਗੂਆਂ ਨੇ ਤਰਕਸ਼ੀਲ ਚੇਤਨਾ ਪਰਖ ਪਰੀਖਿਆ ਦੀਆਂ ਤਿਆਰੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ।