
133ਵੀਂ ਅੰਬੇਡਕਰ ਜੈਅੰਤੀ ਤੇ 14 ਅਪ੍ਰੈਲ ਨੂੰ ਗੁ. ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਬਾਬਾ ਸਾਹਿਬ ਦੇ ਸਟੈਚੂ ਤੱਕ ਕੱਢਿਆ ਜਾਵੇਗਾ 12ਵਾਂ ਅੰਬੇਡਕਰ ਚੇਤਨਾ ਮਾਰਚ
ਮਾਹਿਲਪੁਰ, (11 ਅਪ੍ਰੈਲ)- ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਅਤੇ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਸਾਂਝੇ ਤੌਰ ਤੇ 133ਵੀਂ ਅੰਬੇਡਕਰ ਜੈਅੰਤੀ ਤੇ 14 ਅਪ੍ਰੈਲ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਸਥਿਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੱਕ ਅੰਬੇਡਕਰ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ।
ਮਾਹਿਲਪੁਰ, (11 ਅਪ੍ਰੈਲ)- ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਅਤੇ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਸਾਂਝੇ ਤੌਰ ਤੇ 133ਵੀਂ ਅੰਬੇਡਕਰ ਜੈਅੰਤੀ ਤੇ 14 ਅਪ੍ਰੈਲ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਸਥਿਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੱਕ ਅੰਬੇਡਕਰ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਹਿਲਪੁਰ ਦੀ ਪ੍ਰਧਾਨ ਸੀਮਾ ਰਾਣੀ ਬੋਧ ਅਤੇ ਡਾਕਟਰ ਬੀ. ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਮਾਹਿਲਪੁਰ ਦੇ ਖਜਾਨਚੀ ਧਰਮ ਸਿੰਘ ਫੌਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਮਾਰਚ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਤੋਂ ਠੀਕ 10:30ੇ ਵਜੇ 'ਜੈ ਭੀਮ' ਦੇ ਜੈਕਾਰਿਆਂ ਨਾਲ ਰਵਾਨਾ ਹੋਵੇਗਾ।ਇਸ ਮੌਕੇ ਕਮੇਟੀ ਵੱਲੋਂ ਸੰਗਤਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਚੇਤਨਾ ਮਾਰਚ ਫਗਵਾੜਾ ਰੋਡ ਤੇ ਸਥਿਤ ਭਗਵਾਨ ਵਾਲਮੀਕ ਮੰਦਰ ਪਹੁੰਚੇਗਾ। ਇਸ ਅ ਸਥਾਨ ਦੇ ਨਜ਼ਦੀਕ ਅਮਨ ਟਰੈਵਲਸ ਦੇ ਮਾਲਕ ਤਲਵਿੰਦਰ ਹੀਰ ਨੰਗਲ ਖਿਡਾਰੀਆਂ ਕਿਸਾਨ ਆਗੂ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਇਸ ਚੇਤਨਾ ਮਾਰਚ ਦਾ ਸਵਾਗਤ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਆਈਸਕ੍ਰੀਮ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਬਾਅਦ ਇਹ ਮਾਰਚ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਅੰਬੇਡਕਰ ਨਗਰ ਮਾਹਿਲਪੁਰ ਪੁਰ ਵਿਖੇ ਪਹੁੰਚੇਗਾ।ਪ੍ਰਬੰਧਕ ਕਮੇਟੀ ਵੱਲੋਂ ਇਸ ਚੇਤਨਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਮੇਨ ਚੌਂਕ ਮਾਹਿਲਪੁਰ ਵਿਖੇ ਪਹੁੰਚਣ ਤੇ ਅਮਰਜੀਤ ਸਿੰਘ ਸੰਧੀ ਕਲਾਸ ਹਾਊਸ ਵਾਲਿਆਂ ਵੱਲੋਂ ਸੰਗਤਾਂ ਲਈ ਫਰੂਟ ਦਾ ਪ੍ਰਸ਼ਾਦ, ਭਗਵਾਨ ਵਾਲਮੀਕ ਮੰਦਰ ਹੁਸ਼ਿਆਰਪੁਰ ਰੋਡ ਤੇ ਮੰਦਰ ਕਮੇਟੀ ਵੱਲੋਂ ਚੇਤਨਾ ਮਾਰਚ ਵਿੱਚ ਸ਼ਾਮਿਲ ਸੰਗਤਾਂ ਲਈ ਚਾਹ ਪਾਣੀ ਅਤੇ ਬਾਘਾ ਹਾਰਡਵੇਅਰ ਸਟੋਰ ਦੇ ਮਾਲਕ ਹਰਦੀਪ ਸਿੰਘ ਅਤੇ ਸਮੁੱਚੇ ਪਰਿਵਾਰ ਵੱਲੋਂ ਕੋਲਡ ਡਰਿੰਕਸ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਚੇਤਨਾ ਮਾਰਚ ਗੁਰਦੁਆਰਾ ਸ਼ਹੀਦਾਂ ਰੋਡ ਤੋ ਹੁੰਦਾ ਹੋਇਆ ਵਾਰਡ ਨੰਬਰ 2 ਅਤੇ 3 ਵਿਖੇ ਪਹੁੰਚੇਗਾ। ਇਸ ਅਸਥਾਨ ਤੇ ਡਾਕਟਰ ਅੰਬੇਡਕਰ ਵੈਲਫੇਅਰ ਸੋਸਾਇਟੀ ਧਰਮਸ਼ਾਲਾ ਮਾਹਿਲਪੁਰ ਵੱਲੋਂ ਸੁਸਾਇਟੀ ਦੀ ਪ੍ਰਧਾਨ ਰੀਨਾ ਰਾਣੀ ਵੱਲੋਂ ਆਪਣੇ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਵਾਰਡ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਚੇਤਨਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਤੋਂ ਬਾਦ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਹੁੰਚਣ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਜਾਵੇਗਾ ਅਤੇ ਸਮੂਹਿਕ ਤੌਰ ਤੇ ਕੁਝ ਮਿੰਟਾ ਲਈ ਮੈਡੀਟੇਸ਼ਨ ਕਰਕੇ ਬਾਬਾ ਸਾਹਿਬ ਦੇ ਸਮੁੱਚੀ ਮਾਨਵਤਾ ਲਈ ਕੀਤੇ ਪਰਉਪਕਾਰਾਂ ਨੂੰ ਯਾਦ ਕਰਦੇ ਹੋਏ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਜਾਵੇਗਾ। ਪਿੰਡ ਖਾਨਪੁਰ ਵਿਖੇ ਪਹੁੰਚਣ ਤੇ ਜਿੱਥੇ ਮਾਸਟਰ ਕਰਨੈਲ ਸਿੰਘ ਅਤੇ ਹੋਰ ਪਿੰਡ ਨਿਵਾਸੀਆਂ ਵੱਲੋਂ ਅਤੇ ਪਿੰਡ ਚੰਦੇਲੀ ਦੇ ਗੁਰਦੁਆਰਾ ਸਾਹਿਬ ਪਹੁੰਚਣ ਤੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ 'ਜੈ ਭੀਮ' ਦੇ ਜੈਕਾਰੇ ਅਤੇ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਉਂਦਾ ਹੋਇਆ ਇਹ ਚੇਤਨਾ ਮਾਰਚ ਪਿੰਡ ਭੁੱਲੇਵਾਲ ਗੁਜਰਾਂ ਤੋਂ ਹੁੰਦਾ ਹੋਇਆ ਪਿੰਡ ਮਹਿਮਦਵਾਲ ਵਿਖੇ ਪਹੁੰਚੇਗਾ।
ਇਸ ਅਸਥਾਨ ਤੇ ਨਿੱਕੀਆਂ ਕਰੂੰਬਲਾਂ ਮੈਗਜੀਨ ਦੇ ਸੰਪਾਦਕ ਬਲਜਿੰਦਰ ਮਾਨ ਆਪਣੇ ਸਾਥੀਆਂ ਸਮੇਤ ਇਸ ਚੇਤਨਾ ਮਾਰਚ ਦਾ ਸਵਾਗਤ ਕਰਨਗੇ। ਇਸਤੋਂ ਅਗਲੇ ਅਸਥਾਨ ਤੇ ਸ਼ਰਧਾਲੂ ਸੰਗਤਾਂ ਵੱਲੋਂ ਚਾਹ ਪਕੌੜਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿੰਡ ਫਤਿਹਪੁਰ ਕੋਠੀ ਪਹੁੰਚਣ ਤੋਂ ਪਹਿਲਾਂ ਕਿਸਾਨ ਆਗੂ ਮੱਖਣ ਸਿੰਘ ਕੋਠੀ ਵੱਲੋਂ ਆਪਣੇ ਸਾਥੀਆਂ ਚੇਤਨਾ ਮਾਰਚ ਦਾ ਸਵਾਗਤ ਕੀਤਾ ਜਾਵੇਗਾ ਅਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ। ਇਹ ਚੇਤਨਾ ਮਾਰਚ ਪਿੰਡ ਫਤਿਹਪੁਰ ਕੋਠੀ ਵਿਖੇ ਬਾਬਾ ਸਾਹਿਬ ਦੇ ਸਟੈਚੂ ਤੇ ਪਹੁੰਚ ਕੇ ਸਮਾਪਤ ਹੋਵੇਗਾ। ਇਸ ਅਸਥਾਨ ਤੇ ਪਿੰਡ ਦੇ ਸਰਪੰਚ ਚੰਨਣ ਸਿੰਘ ਕੋਠੀ ਅਤੇ ਕੁਲਵਿੰਦਰ ਸਿੰਘ ਲਵਲੀ ਕਲਾਥ ਹਾਊਸ ਖਾਨਪੁਰ ਵੱਲੋਂ ਪਿੰਡ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਨੂੰ ਜੀ ਆਇਆ ਕਿਹਾ ਜਾਵੇਗਾ। ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।
ਇਸ ਅਸਥਾਨ ਤੇ ਵੱਖ ਵੱਖ ਬੁਲਾਰੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ਮਈ ਜ਼ਿੰਦਗੀ ਤੋਂ ਜਾਣੂ ਕਰਵਾਉਣਗੇ। ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਪ੍ਰਧਾਨ ਸੀਮਾ ਰਾਣੀ ਬੋਧ, ਚੇਅਰਮੈਨ ਨਿਰਮਲ ਕੌਰ ਬੋਧ, ਜਗਤਾਰ ਸਿੰਘ, ਸੁਨੀਤਾ, ਮਾਸਟਰ ਜੈ ਰਾਮ, ਡਾਕਟਰ ਪਰਮਿੰਦਰ ਸਿੰਘ, ਨਿਰਮਲ ਸਿੰਘ ਮੁਗੋਵਾਲ, ਰੇਖਾ ਰਾਣੀ, ਜਸਵਿੰਦਰ ਕੌਰ, ਮਨਜੀਤ ਕੌਰ, ਅੰਜਲੀ, ਰਜਿੰਦਰ ਰਾਣਾ, ਰਿਟਾਇਰਡ ਥਾਣੇਦਾਰ ਸੁਖਦੇਵ ਸਿੰਘ ਸਮੇਤ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੇਅਰਮੈਨ ਪਰਮਜੀਤ ਕੌਰ, ਧਰਮ ਸਿੰਘ ਫੌਜੀ, ਬਲਵਿੰਦਰ ਸਿੰਘ, ਅਮਰਜੀਤ ਕੌਰ, ਰਣਜੀਤ ਕੌਰ,ਆਦਿ ਸੰਗਤਾਂ ਇਸ ਚੇਤਨਾ ਮਾਰਚ ਦੀ ਕਾਮਯਾਬੀ ਵਿੱਚ ਆਪਣਾ ਬਣਦਾ ਸਹਿਯੋਗ ਪਾ ਰਹੇ ਨੇ।
