ਸੋਹਾਣਾ ਨੇੜੇ ਬਣੀਆਂ ਅਣਅਧਿਕਾਰਤ ਝੁੱਗੀਆਂ ਤੇ ਚੱਲਿਆ ਬੁਲਡੋਜਰ

ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਪੁਲੀਸ ਅਤੇ ਗਮਾਡਾ ਵਲੋਂ ਪਿੰਡ ਸੋਹਾਣਾ ਦੇ ਵਸਨੀਕਾਂ ਦੇ ਸਹਿਯੋਗ ਨਾਲ ਕੀਤੀ ਗਈ ਇੱਕ ਵਿਸ਼ੇਸ ਕਾਰਵਾਈ ਦੌਰਾਨ ਅੱਜ ਪਿੰਡ ਸੋਹਾਣਾ ਨੇੜੇ ਬਣੀਆਂ 800 ਦੇ ਕਰੀਬ ਝੁੱਗੀਆਂ ਨੂੰ ਹਟਾ ਕੇ ਇਹ ਥਾਂ ਖਾਲੀ ਕਰਵਾ ਲਈ ਗਈ। ਹੋਮ ਲੈੱਡ ਦੇ ਸਾਮ੍ਹਣੇ ਪੈਂਦੀ ਇਸ ਥਾਂ ਤੇ ਪਿਛਲੇ ਲੰਬੇ ਸਮੇਂ ਤੋਂ ਰਾਜਸਥਾਨੀ ਲੇਬਰ ਅਤੇ ਯੂ ਪੀ ਬਿਹਾਰ ਦੇ ਮਜਦੂਰਾਂ ਵਲੋਂ ਕਬਜੇ ਕਰਕੇ ਇੱਥੇ ਝੁੱਗੀਆਂ ਬਣਾ ਲਈਆਂ ਗਈਆਂ ਸਨ| ਅਤੇ ਇੱਥੇ ਕੁੱਝ ਵਿਅਕਤੀਆਂ ਵਲੋਂ ਬਾਕਾਇਦਾ ਲੈਂਟਰ ਵੀ ਪਾਏ ਹੋਏ ਸਨ| ਜਿਹਨਾਂ ਨੂੰ ਅੱਜ ਹੋਈ ਇਸ ਕਾਰਵਾਈ ਦੌਰਾਨ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਹਟਾ ਦਿੱਤਾ ਗਿਆ ਅਤੇ ਇੱਥੇ ਰਹਿਣ ਵਾਲੇ ਲੋਕਾਂ ਦਾ ਸਾਮਾਨ ਪਿੰਡ ਵਾਸੀਆਂ ਵਲੋਂ ਆਪਣੀਆਂ ਟਰਾਲੀਆਂ ਰਾਹੀਂ ਮਜਦੂਰਾਂ ਵਲੋਂ ਦੱਸੇ ਸਥਾਨ ਤੇ ਪਹੁੰਚਾ ਦਿੱਤਾ ਗਿਆ।

ਇਸ ਮੌਕੇ ਕਾਰਵਾਈ ਦੀ ਅਗਵਾਈ ਕਰ ਰਹੇ ਡੀ ਐਸ ਪੀ ਸਿਟੀ 2 ਸ਼੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਥਾਂ ਤੇ ਬਣੀਆਂ ਝੁੱਗੀਆਂ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣ ਰਹੀਆਂ ਸਨ ਅਤੇ ਇੱਥੇ ਨ੪ਾ ਵਿਕਣ ਦੀਆਂ ੪ਿਕਾਇਤਾਂ ਵੀ ਮਿਲਦੀਆਂ ਸਨ। ਇਸਤੋਂ ਇਲਾਵਾ ਸਮਾਜ ਵਿਰੋਧੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਝੁੱਗੀਆਂ ਵਿੱਚ ਜਾ ਕੇ ਲੁਕ ਜਾਂਦੇ ਸਨ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵਲੋਂ ਇਹਨਾਂ ਝੁੱਗੀ ਵਾਲਿਆਂ ਨੂੰ ਇਹ ਥਾਂ ਖਾਲੀ ਕਰਨ ਲਈ ਨੋਟਿਸ ਦਿੱਤਾ ਗਿਆ ਸੀ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਮਿਲ ਕੇ ਇਹ ਥਾਂ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸਤੋਂ ਬਾਅਦ ਅੱਜ ਗਮਾਡਾ ਵਲੋਂ ਆਪਣੇ ਅਧਿਕਾਰੀਆਂ ਨੂੰ ਭੇਜ ਕੇ ਇਹ ਕਾਰਵਾਈ ਕਰਵਾਈ ਗਈ ਹੈ।
ਉਹਨਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪਿੰਡ ਦੇ ਵਸਨੀਕਾਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਅਤੇ ਪਿੰਡ ਵਾਸੀਆਂ ਵਲੋਂ ਇੱਥੇ ਰਹਿੰਦੇ ਲੋਕਾਂ ਦਾ ਸਾਮਾਨ ਉਹਨਾਂ ਦੀ ਦੱਸੀ ਥਾਂ ਤਕ ਪਹੁੰਚਾਉਣ ਲਈ ਟਰਾਲੀਆਂ ਵੀ ਮੁਹਈਆ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਕਾਰਵਾਈ ਤੋਂ ਪਹਿਲਾਂ ਝੁੱਗੀਆਂ ਵਾਲਿਆਂ ਨੂੰ ਆਪਣਾ ਸਾਮਾਨ ਕਂੱਢਣ ਲਈ ਕਿਹਾ ਗਿਆ ਸੀ ਅਤੇ ਇਹਨਾਂ ਵਲੋਂ ਸਾਮਾਨ ਕੱਢੇ ਜਾਣ ਤੋਂ ਬਾਅਦ ਇਹ ਢਾਂਚੇ ਹਟਾ ਕੇ ਥਾਂ ਨੂੰ ਪੱਧਰਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਸ਼੍ਰੀ  ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਇਹਨਾਂ ਝੁੱਗੀਆਂ ਵਿੱਚ ਕੁੱਝ ਵਿਅਕਤੀਆਂ ਵਲੋਂ ਨਸ਼ੇ  ਦੀ ਵਿਕਰੀ ਵੀ ਕੀਤੀ ਜਾਂਦੀ ਸੀ ਅਤੇ ਇਹ ਨਸ਼ੇੜੀਆਂ ਦਾ ਅੱਡਾ ਬਣ ਗਈਆਂ ਸਨ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਝੁੱਗੀਆਂ ਨੂੰ ਇੱਥੋਂ ਹਟਾ ਕੇ ਸਫਾਈ ਕਰਵਾਈ ਜਾਵੇ ਅਤੇ ਅੱਜ ਜਦੋਂ ਇਹ ਕਾਰਵਾਈ ਹੋਈ ਤਾਂ ਪਿੰਡ ਵਾਸੀਆਂ ਵਲੋਂ ਵੀ ਇਸ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ  ਵੇਚਣ ਦੀ ਸਮੱਸਿਆ ਤੋਂ ਲੋਕ ਬੁਰੀ ਤਰ੍ਹਾਂ ਤੰਗ ਹਨ ਅਤੇ ਇਸ ਸੰਬੰਧੀ ਕਾਰਵਾਈ ਕਰਦਿਆਂ ਸੋਹਾਣਾ ਦੇ ਐਸ ਐਚ ਓ ਸ਼੍ਰੀ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ| ਜਿਸ ਨਾਲ ਲੋਕਾਂ ਵਿੱਚ ਭਰੋਸਾ ਬਣਿਆ ਹੈ ਕਿ ਪੁਲੀਸ ਵਲੋਂ ਪਿੰਡ ਵਿੱਚ ਚਲਦੇ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਪਿੰਡ ਸੋਹਾਣਾ ਦੇ ਵਸਨੀਕਾਂ ਵਲੋਂ ਪਿੰਡ ਵਿੱਚ ਚਿੱਟਾ ਅਤੇ ਹੋਰ ਨਸ਼ਿਆਂ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਕਰਨ ਤੇ ਸੜਕ ਜਾਮ ਦੀ ਚਿਤਾਵਨੀ ਦਿੱਤੀ ਗਈ ਸੀ| ਜਿਸਤੋਂ ਬਾਅਦ ਪੁਲੀਸ ਅਤੇ ਪ੍ਰੇਸ਼ਾਸ਼ਨ ਹਰਕਤ ਵਿੱਚ ਆ ਗਿਆ ਹੈ ਅਤੇ ਇਸਦਾ ਪਿੰਡ ਵਾਸੀਆਂ ਵਲੋਂ ਸੁਆਗਤ ਕੀਤਾ ਜਾ ਰਿਹਾ ਹੈ।