ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੇ ਸੱਦੇ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਜ਼ ਮੋਟਰ ਸਾਈਕਲਾਂ, ਕਾਰਾਂ, ਜੀਪਾਂ ਦੁਆਰਾ ਕਾਹਮਾ ਸਕੂਲ ਵਿੱਚ ਇਕੱਠੇ ਹੋਏ ਤੇ ਸ਼ਹੀਦ ਭਗਤ ਸਿੰਘ ਨੂੰ ਸਾਡਾ ਲਾਲ ਸਲਾਮ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿੰਦਾਬਾਦ ਦੇ ਨਾਅਰੇ ਮਾਰਦਾ ਹੋਇਆ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਪਿੰਡ ਖਟਕੜ ਕਲਾਂ ਵਿਖੇ ਪਹੁੰਚਿਆ ਤੇ ਸਮਾਰਕ ਤੇ ਪਹੁੰਚ ਕੇ ਸੈਂਕੜੇ ਹੀ ਡਾਕਟਰਾਂ ਨੇ

ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੇ ਸੱਦੇ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਜ਼ ਮੋਟਰ ਸਾਈਕਲਾਂ, ਕਾਰਾਂ, ਜੀਪਾਂ ਦੁਆਰਾ ਕਾਹਮਾ ਸਕੂਲ ਵਿੱਚ ਇਕੱਠੇ ਹੋਏ ਤੇ ਸ਼ਹੀਦ ਭਗਤ ਸਿੰਘ ਨੂੰ ਸਾਡਾ ਲਾਲ ਸਲਾਮ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿੰਦਾਬਾਦ ਦੇ ਨਾਅਰੇ ਮਾਰਦਾ ਹੋਇਆ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਪਿੰਡ ਖਟਕੜ ਕਲਾਂ ਵਿਖੇ ਪਹੁੰਚਿਆ ਤੇ ਸਮਾਰਕ ਤੇ ਪਹੁੰਚ ਕੇ ਸੈਂਕੜੇ ਹੀ ਡਾਕਟਰਾਂ ਨੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਾਮੇਸ਼ ਬਾਲੀ ਨੇ ਕਿਹਾ ਕਿ ਸ਼ਹੀਦਾਂ ਦੀ ਵਿਚਾਰਧਾਰਾ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਖਤਮ ਕਰਕੇ ਬਰਾਬਰਤਾ ਦਾ ਸਮਾਜ ਸਿਰਜਣ ਦਾ ਸੁਪਨਾ ਸੀ। ਡਾ ਬਾਲੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਫਾਸ਼ੀਵਾਦੀ ਹੁਕਮ ਚਾੜ੍ਹ ਕੇ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਿਹਾ ਹੈ ਜਮਹੂਰੀਅਤ ਖ਼ਤਰੇ ਵਿਚ ਹੈ ਔਰਤਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਲੋਕਾਂ ਨੂੰ ਸ਼ਹੀਦਾ ਦੀ  ਵਿਚਾਰਧਾਰਾ ਆਪਣਾ ਕੇ ਦੇਸ਼ ਨੂੰ ਵਚਾਉਣ ਦੀ ਜ਼ਰੂਰਤ ਹੈ। ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਅੱਜ ਦੀ ਜਵਾਨੀ ਨੂੰ ਸ਼ਹੀਦਾ ਦੀ ਵਿਚਾਰਧਾਰਾ ਨੂੰ ਆਪਣਾਂ ਕੇ ਨਸ਼ਿਆਂ ਤੋਂ ਦੂਰ ਹੋ ਕੇ ਦੇਸ਼ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ। ਜ਼ਿਲ੍ਹਾ ਚੇਅਰਮੈਨ ਡਾ ਸੁਰਿੰਦਰ ਪਾਲ ਜੈਨਪੁਰ, ਡਾ ਪ੍ਰੇਮ ਸਲੋਹ ਜ਼ਿਲ੍ਹਾ ਸਕੱਤਰ, ਡਾ ਕਸ਼ਮੀਰ ਸਿੰਘ ਬਛੋੜੀ ਜ਼ਿਲ੍ਹਾ ਵਿੱਤ ਸਕੱਤਰ, ਇਸ ਤੋਂ ਇਲਾਵਾ ਡਾ ਬਲਬੀਰ ਸਿੰਘ ਸੂਬਾ ਕਮੇਟੀ ਮੈਂਬਰ ਸਾਰਿਆਂ ਦਾ ਧੰਨਵਾਦ ਕੀਤਾ। ਡਾ ਪਰਮਜੀਤ ਬੱਧਣ, ਡਾ ਜਸਵੀਰ ਸਿੰਘ ਗੜ੍ਹੀ, ਡਾ ਅੰਮ੍ਰਿਤ ਲਾਲ ਫਰਾਲਾ, ਡਾ ਮੰਗਤ ਰਾਏ ਸਾਰੇ ਬਲਾਕ ਪ੍ਰਧਾਨ, ਡਾ ਅਨੁਪਿੰਦਰ ਸੂੰਢ, ਡਾ ਅਸ਼ੋਕ ਕੁਮਾਰ, ਡਾ ਗੁਰਨਾਮ ਸਿੰਘ, ਡਾ ਸਤਨਾਮ ਸਿੰਘ, ਡਾ ਦਿਲਬਾਗ ਸਿੰਘ, ਡਾ ਜਗੀਰ ਸਿੰਘ, ਡਾ ਪ੍ਰਵੀਨ ਜਾਡਲਾ, ਜ਼ਿਲ੍ਹਾ ਪ੍ਰੈਸ ਮੀਡੀਆ ਇੰਚਾਰਜ ਡਾਕਟਰ ਮਨਜਿੰਦਰ ਸੱਲਣ, ਡਾ ਬਲਵੀਰ ਮਾਨ ਪ੍ਰੈਸ ਮੀਡੀਆ ਸਕੱਤਰ ਡਾਕਟਰ ਬਲਵਿੰਦਰ ਬੈਂਸ, ਡਾ ਧਰਮਪਾਲ ਹੀਓ, ਡਾ ਮੱਖਣ ਲਾਲ ਹੀਓ, ਡਾ ਸੁਨੀਤਾ ਰਾਣੀ, ਡਾ ਗੀਤਾਂ, ਡਾ ਊਸ਼ਾ ਰਾਣੀ, ਡਾ ਗੁਰਮੇਲ ਮਜਾਰੀ, ਡਾ ਸਤਨਾਮ ਜੋਹਲ, ਡਾ ਸੁਖਵਿੰਦਰ ਨੋਰਦ, ਡਾ ਚਰਨਜੀਤ ਸੱਲ੍ਹਾ ਅਤੇ ਡਾ ਜੁਗਿੰਦਰ ਪਾਲ ਆਦਿ ਹਾਜ਼ਰ ਸਨ।