
ਅੰਤਰਜਾਤੀ ਵਿਆਹ ਕਰਕੇ ਸਤਾਈ ਗਈ ਔਰਤ ਨੇ ਕੀਤੀ ਖੁਦਕੁਸ਼ੀ
ਪਟਿਆਲਾ, 21 ਮਾਰਚ - ਬੁੱਧਵਾਰ ਦੇਰ ਰਾਤ ਸਥਾਨਕ ਰਣਜੀਤ ਨਗਰ ਵਿੱਚ ਰਹਿਣ ਵਾਲੀ ਵਿਆਹੁਤਾ ਔਰਤ ਤਮੰਨਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਮ੍ਰਿਤਕਾ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ
ਪਟਿਆਲਾ, 21 ਮਾਰਚ - ਬੁੱਧਵਾਰ ਦੇਰ ਰਾਤ ਸਥਾਨਕ ਰਣਜੀਤ ਨਗਰ ਵਿੱਚ ਰਹਿਣ ਵਾਲੀ ਵਿਆਹੁਤਾ ਔਰਤ ਤਮੰਨਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਮ੍ਰਿਤਕਾ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਉਸਦੀ 10 ਮਹੀਨੇ ਦੀ ਬੇਟੀ ਵੀ ਹੈ। ਭਾਰਤੀ ਸ਼ਰਮਾ ਦਾ ਕਹਿਣਾ ਸੀ ਕਿ ਉਸਦੇ ਜੇਠ ਨੂੰ ਇਸ ਅੰਤਰਜਾਤੀ ਵਿਆਹ 'ਤੇ ਇਤਰਾਜ਼ ਸੀ ਅਤੇ ਉਹ ਉਸ ਦੀ ਲੜਕੀ ਨੂੰ ਅਕਸਰ ਧਮਕੀਆਂ ਦਿੰਦਾ ਰਹਿੰਦਾ ਸੀ। ਅਜਿਹੇ 'ਚ ਭਾਰਤੀ ਸ਼ਰਮਾ ਦੇ ਘਰ ਵੀ ਝਗੜਾ ਰਹਿਣ ਲੱਗ ਪਿਆ। ਭਾਰਤੀ ਨੇ ਦੱਸਿਆ ਕਿ ਉਸ ਦੀ ਧੀ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ ਤੇ ਬੁੱਧਵਾਰ ਰਾਤ ਨੂੰ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
