‘ਭਾਰਤ ਕੋ ਜਾਣੋ’ ਕੁਇਜ ਪ੍ਰੋਗਰਾਮ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 17 ਨਵੰਬਰ - ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮੁਹਾਲੀ ਬ੍ਰਾਂਚਾਂ ਵਲੋਂ ਆਪਸੀ ਸਹਿਯੋਗ ਨਾਲ ‘ਭਾਰਤ ਕੋ ਜਾਣੋ’ ਕੁਇਜ ਪ੍ਰੋਗਰਾਮ ਲਈ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ, 17 ਨਵੰਬਰ - ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮੁਹਾਲੀ ਬ੍ਰਾਂਚਾਂ ਵਲੋਂ ਆਪਸੀ ਸਹਿਯੋਗ ਨਾਲ ‘ਭਾਰਤ ਕੋ ਜਾਣੋ’ ਕੁਇਜ ਪ੍ਰੋਗਰਾਮ ਲਈ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਸ਼੍ਰੀ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਮੁਹਾਲੀ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਸਮੇਤ ਵੱਖ ਵੱਖ ਸਕੂਲਾਂ ਵਿੱਚ 16 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ ਜਿਹਨਾਂ ਵਿੱਚ 1322 ਸਕੂਲੀ ਬੱਚਿਆਂ ਨੇ ਜੂਨੀਅਰ ਅਤੇ ਸੀਨੀਅਰ ਵਰਗ ਲਈ ਲਿਖਤੀ ਪ੍ਰੀਖਿਆ ਦਿੱਤੀ।

ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਹਰ ਸਕੂਲ ਵਿੱਚੋਂ ਜੂਨੀਅਰ ਅਤੇ ਸੀਨੀਅਰ ਵਰਗ ਵਿਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ,ਉਸ ਸਕੂਲ ਦੀ ਕੁਇਜ ਟੀਮਾਂ ਦਾ ਹਿੱਸਾ ਬਣਨਗੇ ਅਤੇ ਪ੍ਰੀਸ਼ਦ ਵੱਲੋਂ 22 ਨਵੰਬਰ 2023 ਨੂੰ ਕਰਵਾਏ ਜਾਣ ਵਾਲੇ ਬ੍ਰਾਂਚ ਪੱਧਰੀ ਕੁਇਜ ਮੁਕਾਬਲੇ ਵਿੱਚ ਭਾਗ ਲੈਣਗੇ।

ਉਹਨਾਂ ਦੱਸਿਆ ਕਿ ਪ੍ਰੀਖਿਆ ਕਰਵਾਉਣ ਲਈ ਸ਼ਰਵ ਸ਼੍ਰੀ ਗੁਰਦੀਪ ਸਿੰਘ, ਸਤੀਸ਼ ਵਿਜ, ਗੁਰਿੰਦਰ ਸਿੰਘ, ਅਸ਼ਵਨੀ ਸ਼ਰਮਾ, ਸੁਧੀਰ ਗੁਲਾਟੀ, ਬਲਦੇਵ ਰਾਮ, ਬੀ ਬੀ ਸ਼ਰਮਾ, ਹਰਕੇਸ਼ ਚੰਦ, ਹਰਜਿੰਦਰ ਅਤੇ ਵੱਖ-ਵੱਖ ਸਕੂਲਾਂ ਦੇ ਸਟਾਫ ਨੇ ਪੂਰਨ ਸਹਿਯੋਗ ਦਿੱਤਾ।